04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

‘ ਆਪ ’ ਸਰਕਾਰ ਦੇ ਰਾਜ ’ ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਨਾਲ ਡਗਮਗਾਈ - ਹੈਪੀ ਸ਼ੇਰਪੁਰੀਆ

ਢੰਡਾਰੀ ਕਲਾਂ/ਲੁਧਿਆਣਾ, 3 ਅਕਤੂਬਰ (ਜਸਵੀਰ ਸਿੰਘ ਬੰਗਾ)-’ਆਪ’ ਸਰਕਾਰ ਦੇ ਰਾਜ ‘ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਨਾਲ ਡਗਮਗਾ ਚੁੱਕੀ ਹੈ ਅਤੇ ਆਏ ਦਿਨ ਲੁਟੇਰੇ ਬਿਨਾ ਕਿਸੇ ਖ਼ੌਫ਼ ਆਸਾਨੀ ਨਾਲ ਵਾਰਦਾਤਾਂ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਜਾਂਦੇ ਹਨ। ਇਹ ਪ੍ਰਗਟਾਵਾ ਵਾਰਡ ਨੰਬਰ 27 ਸ਼ੇਰਪੁਰ ਤੋਂ ਕੌਂਸਲਰ ਜਸਵੀਰ ਕੌਰ ਦੇ ਪਤੀ ਹੈਪੀ ਸ਼ੇਰਪੁਰੀਆ ਨੇ ਗੱਲਬਾਤ ਕਰਦਿਆਂ ਕੀਤਾ।

Ad Position 21
No active advertisement
ਅਜੀਤ ਡੈਸਕ 04-10-2026
ਢੰਡਾਰੀ ਕਲਾਂ/ਲੁਧਿਆਣਾ, 3 ਅਕਤੂਬਰ (ਜਸਵੀਰ ਸਿੰਘ ਬੰਗਾ)-’ਆਪ’ ਸਰਕਾਰ ਦੇ ਰਾਜ ‘ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਨਾਲ ਡਗਮਗਾ ਚੁੱਕੀ ਹੈ ਅਤੇ ਆਏ ਦਿਨ ਲੁਟੇਰੇ ਬਿਨਾ ਕਿਸੇ ਖ਼ੌਫ਼ ਆਸਾਨੀ ਨਾਲ ਵਾਰਦਾਤਾਂ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਜਾਂਦੇ ਹਨ। ਇਹ ਪ੍ਰਗਟਾਵਾ ਵਾਰਡ ਨੰਬਰ 27 ਸ਼ੇਰਪੁਰ ਤੋਂ ਕੌਂਸਲਰ ਜਸਵੀਰ ਕੌਰ ਦੇ ਪਤੀ ਹੈਪੀ ਸ਼ੇਰਪੁਰੀਆ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਵਿਚ ਹਾਲਾਤ ਇਹ ਬਣ ਚੁੱਕੇ ਹਨ ਕਿ ਲੋਕ ਆਪਣੇ ਘਰਾਂ ਤੋਂ ਨਿਕਲਣ ਲੱਗਿਆਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹਨ। ਸਵੇਰ ਸਮੇਂ ਸੈਰ ਕਰ ਰਹੀਆਂ ਔਰਤਾਂ ਦੇ ਗਲੇ ਵਿਚੋਂ ਚੈਨੀਆਂ ਅਤੇ ਕੰਨਾਂ ਵਿਚੋਂ ਵਾਲੀਆਂ ਝਪਟ ਕੇ ਲੁਟੇਰੇ ਫ਼ਰਾਰ ਹੋ ਜਾਂਦੇ ਹਨ, ਜਿਸ ਕਾਰਨ ਲੋਕ ਹੁਣ ਸੈਰ ਕਰਨ ਤੋਂ ਵੀ ਕੰਨੀ ਕਤਰਾਉਣ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਫ਼ੈਕਟਰੀਆਂ ‘ਚ ਕੰਮ ਕਰਨ ਵਾਲੇ ਕਾਮਿਆਂ ਨੂੰ ਵੀ ਇਨ੍ਹਾਂ ਲੁਟੇਰਿਆਂ ਵਲੋਂ ਆਪਣਾ ਸ਼ਿਕਾਰ ਬਣਾਇਆ ਜਾ ਰਿਹਾ ਹੈ, ਜਿਸ ਦੇ ਡਰ ਕਾਰਨ ਕਾਮੇ ਫ਼ੈਕਟਰੀਆਂ ਛੱਡਣ ਨੂੰ ਮਜਬੂਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਲੁਟੇਰਿਆਂ ਵਲੋਂ ਚਿੱਟੇ ਦਿਨ ਹੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਜਦਕਿ ਪੁਲਿਸ ਇਨ੍ਹਾਂ ਲੁਟੇਰਿਆਂ ਅੱਗੇ ਬੇਵੱਸ ਨਜ਼ਰ ਆ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਆਈ . ਸੀ . ਏ . ਆਰ - ਸੀਫੇਟ ਨੇ ਮਨਾਇਆ 38 ਵਾਂ ਸਥਾਪਨਾ ਦਿਵਸ ਅਗਲੀ ਖ਼ਬਰ ਜੇ.ਬੀ.ਆਰ. ਦੇ ਜ਼ੈੱਡ.ਐੱਲ.ਡੀ.-ਸੀ.ਈ.ਟੀਪੀ. ਪ੍ਰੋਜੈਕਟ ਨੇ ਫੜੀ ਰਫ਼ਤਾਰ
Ad Position 24