04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਪੰਜਾਬੀ ਲੇਖਕ ਸਭਾ ਦੀ ਮੀਟਿੰਗ ਵਿਚ ਗੁਰਜੀਤ ਸਹੋਤਾ ਦੀਆਂ ਗ਼ਜ਼ਲਾਂ ਅਤੇ ਇੰਦਰਜੀਤ ਪਾਲ ਕੌਰ ਭਿੰਡਰ ਦੀ ਕਹਾਣੀ ’ਤੇ ਹੋਈ ਚਰਚਾ

ਲੁਧਿਆਣਾ, 4 ਅਕਤੂਬਰ (ਡਾ. ਤਰਲੋਚਨ ਸਿੰਘ)-ਪੰਜਾਬੀ ਲੇਖਕ ਸਭਾ ਦੀ ਮਹੀਨਾਵਾਰ ਮੀਟਿੰਗ ਪੰਜਾਬੀ ਭਵਨ ਵਿਖੇ ਸਭਾ ਦੇ ਪ੍ਰਧਾਨ ਡਾ.

Ad Position 21
No active advertisement
ਅਜੀਤ ਡੈਸਕ 05-10-2026
ਲੁਧਿਆਣਾ, 4 ਅਕਤੂਬਰ (ਡਾ. ਤਰਲੋਚਨ ਸਿੰਘ)-ਪੰਜਾਬੀ ਲੇਖਕ ਸਭਾ ਦੀ ਮਹੀਨਾਵਾਰ ਮੀਟਿੰਗ ਪੰਜਾਬੀ ਭਵਨ ਵਿਖੇ ਸਭਾ ਦੇ ਪ੍ਰਧਾਨ ਡਾ. ਗੁਰਇਕਬਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਗ਼ਜ਼ਲਗੋ ਗੁਰਜੀਤ ਸਹੋਤਾ ਨੇ ਚਾਰ ਗ਼ਜ਼ਲਾਂ ਅਤੇ ਡਾ. ਇੰਦਰਜੀਤਪਾਲ ਕੌਰ ਭਿੰਡਰ ਨੇ ਕਹਾਣੀ ‘ਬਦਲਦੇ ਸਮੀਕਰਣ’ ਪੇਸ਼ ਕੀਤੀ। ਦੋਵਾਂ ਲੇਖਕਾਂ ਦੀਆਂ ਰਚਨਾਵਾਂ ਉਪਰ ਭਖਵੀਂ ਚਰਚਾ ਹੋਈ, ਜਿਸ ਵਿਚ ਪ੍ਰੋ. ਰਵਿੰਦਰ ਭੱਠਲ, ਡਾ. ਗੁਰਇਕਬਾਲ, ਰਾਜਦੀਪ ਤੂਰ, ਪ੍ਰਭਜੋਤ ਸੋਹੀ, ਅਜੀਤ ਪਿਆਸਾ, ਕੇ. ਸਾਧੂ ਸਿੰਘ, ਦਰਸ਼ਨ ਬੋਪਾਰਾਏ, ਸੁਰੇਸ਼ ਹੰਸ, ਅਵਿਨਾਸ਼ਦੀਪ ਸਿੰਘ, ਨਿਰਮਲ ਸਿੰਘ ਅਤੇ ਅਸ਼ਵਨੀ ਜੇਤਲੀ ‘ਪ੍ਰੇਮ’ ਨੇ ਹਿੱਸਾ ਲਿਆ। ਇਸ ਮੌਕੇ ਤਰਲੋਚਨ ਝਾਂਡੇ , ਅਜੀਤ ਪਿਆਸਾ, ਪ੍ਰੋ: ਰਵਿੰਦਰ ਭੱਠਲ, ਮੇਜਰ ਸਿੰਘ ਛੀਨਾ, ਕੇ. ਸਾਧੂ ਸਿੰਘ, ਹਰਬੰਸ ਸਿੰਘ ਅਖਾੜਾ ਨੇ ਕਵਿਤਾਵਾਂ ਪੇਸ਼ ਕੀਤੀਆਂ। ਮੀਟਿੰਗ ਵਿਚ ਪੰਜਾਬੀ ਸਾਹਿਤ ਅਕਾਦਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਪੰਧੇਰ ਉਚੇਚੇ ਤੌਰ ‘ਤੇ ਸ਼ਾਮਿਲ ਹੋਏ। ਸਭ ਦੇ ਪ੍ਰਧਾਨ ਡਾ. ਗੁਰਇਕਬਾਲ ਸਿੰਘ ਨੇ ਪਾਸ਼ ਯਾਦਗਾਰੀ ਸਥਾਨ ਨੂੰ ਇਲਾਕੇ ਦੇ ਕੁਝ ਰਸੂਖਦਾਰ ਲੋਕਾਂ ਵਲੋਂ ਹੜੱਪਣ ਦੀ ਵਿੱਢੀ ਨਾਪਾਕ ਕੋਸ਼ਿਸ਼ ਦੀ ਨਿੰਦਾ ਬਾਰੇ ਮਤਾ ਪੇਸ਼ ਕੀਤਾ ਅਤੇ ਇਸਨੂੰ ਆਪਣੇ ਮੁਢਲੇ ਸਰੂਪ ਅਤੇ ਮੁੱਖ ਮਨੋਰਥ ਅਨੁਸਾਰ ਹੀ ਕਾਇਮ ਰੱਖੇ ਜਾਣ ਦੀ ਮੰਗ ਕੀਤੀ ਗਈ, ਇਹ ਮਤਾ ਹਾਜ਼ਰ ਲੇਖਕਾਂ ਵਲੋਂ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਉਪਰੰਤ ਪਿਛਲੇ ਦਿਨੀਂ ਵਿਛੋੜਾ ਦੇ ਗਏ ਪ੍ਰਸਿੱਧ ਹਾਸ ਲੇਖਕ ਕੇ.ਐਲ. ਗਰਗ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਸਾਹਿਤ ਅਕਾਦਮੀ ਵਲੋਂ ਪਾਸ਼ ਯਾਦਗਾਰੀ ਕਮੇਟੀ ਨਾਲ ਪਿੰਡ ਦੇ ਸਰਪੰਚ ਅਤੇ ਸਾਥੀਆਂ ਵਲੋਂ ਬਦਸਲੂਕੀ ਦੀ ਘੋਰ ਨਿੰਦਾ ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਖੇੜੀ-ਝਮੇੜੀ ਨੂੰ ਗਰੇਵਾਲ ਪਰਿਵਾਰ ਵਲੋਂ ਜਨਰੇਟਰ ਦਾਨ
Ad Position 24