29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਨਾਰਾਇਣ ਸੇਵਾ ਸੰਸਥਾ ਵਲੋਂ ਲਗਾਏ ਕੈਂਪ ’ ਚ 200 ਤੋਂ ਵੱਧ ਅੰਗਹੀਣ ਪਹੁੰਚੇ

ਲੁਧਿਆਣਾ, 29 ਨਵੰਬਰ (ਡਾ. ਤਰਲੋਚਨ ਸਿੰਘ)- ਨਾਰਾਇਣ ਸੇਵਾ ਸੰਸਥਾਨ, ਉਦੈਪੁਰ ਵਲੋਂ ਟੈਗੋਰ ਨਗਰ ਸਥਿਤ ਲਾਇਨਜ਼ ਭਵਨ ਵਿਖੇ ਮੁਫ਼ਤ ਅੰਗਹੀਣ ਸਰਜਰੀ ਜਾਂਚ-ਚੋਣ ਅਤੇ ਨਾਰਾਇਣ ਲਿੰਬ ਨਾਪ ਕੈਂਪ ਲਗਾਇਆ ਗਿਆ।

Ad Position 21
No active advertisement
ਅਜੀਤ ਡੈਸਕ 30-11-2026
ਲੁਧਿਆਣਾ, 29 ਨਵੰਬਰ (ਡਾ. ਤਰਲੋਚਨ ਸਿੰਘ)- ਨਾਰਾਇਣ ਸੇਵਾ ਸੰਸਥਾਨ, ਉਦੈਪੁਰ ਵਲੋਂ ਟੈਗੋਰ ਨਗਰ ਸਥਿਤ ਲਾਇਨਜ਼ ਭਵਨ ਵਿਖੇ ਮੁਫ਼ਤ ਅੰਗਹੀਣ ਸਰਜਰੀ ਜਾਂਚ-ਚੋਣ ਅਤੇ ਨਾਰਾਇਣ ਲਿੰਬ ਨਾਪ ਕੈਂਪ ਲਗਾਇਆ ਗਿਆ। ਕੈਂਪ ਵਿਚ 200 ਤੋਂ ਵੱਧ ਅੰਗਹੀਣ ਪਹੁੰਚੇ। ਮਾਹਿਰਾਂ ਵਲੋਂ 110 ਲਾਭਪਾਤਰੀਆਂ ਦੇ ਨਕਲੀ ਹੱਥ-ਪੈਰ ਅਤੇ 49 ਦੇ ਕੈਲੀਪਰਾਂ ਲਈ ਨਾਪ ਲਏ ਗਏ, 51 ਅੰਗਹੀਣਾਂ ਨੂੰ ਮੁਫ਼ਤ ਸਰਜਰੀ ਲਈ ਚੁਣਿਆ ਗਿਆ। ਕੈਂਪ ਦਾ ਉਦਘਾਟਨ ਸਮਾਜ ਸੇਵੀ ਵਿਜੇ ਮਿੱਤਲ, ਲਾਇਨਜ਼ ਕਲੱਬ ਦੇ ਪ੍ਰਧਾਨ ਕੇ.ਪੀ. ਸ਼ਰਮਾ, ਭਾਰਤ ਵਿਕਾਸ ਪ੍ਰੀਸ਼ਦ ਦੇ ਬਰਖਾ ਰਾਮ, ਵਿਵੇਕਾਨੰਦ ਪਿਰਾਮਿਡ ਦੇ ਪ੍ਰਧਾਨ ਅਨਿਲ ਭਾਰਤੀ, ਏ.ਕੇ. ਸ਼ਰਮਾ, ਰਚਨਾ ਗੁਪਤਾ, ਵੇਦ ਪ੍ਰਕਾਸ਼, ਸੰਸਥਾਨ ਦੀ ਮੁੰਬਈ ਸ਼ਾਖਾ ਦੇ ਪ੍ਰਧਾਨ ਮਹੇਸ਼ ਅਗਰਵਾਲ ਅਤੇ ਸੰਸਥਾਨ ਦੇ ਜਨ ਸੰਪਰਕ ਮੁਖੀ ਭਗਵਾਨ ਪ੍ਰਸਾਦ ਗੌੜ ਨੇ ਕੀਤਾ। ਇਸ ਮੌਕੇ ਮਹੇਸ਼ ਅਗਰਵਾਲ ਨੇ ਕਿਹਾ ਕਿ ਅੰਗਹੀਣਾਂ ਦੀ ਜ਼ਿੰਦਗੀ ਵਿਚ ਉਮੀਦ, ਆਤਮ-ਵਿਸ਼ਵਾਸ ਅਤੇ ਸਨਮਾਨ ਪੈਦਾ ਕਰਨਾ ਭਾਰਤੀ ਸੇਵਾ ਪਰੰਪਰਾ ਦਾ ਅਸਲ ਰੂਪ ਹੈ। ਨਾਰਾਇਣ ਸੇਵਾ ਸੰਸਥਾਨ ਇਲਾਜ ਅਤੇ ਪੁਨਰਵਾਸ ਰਾਹੀਂ ਲੋੜਵੰਦਾਂ ਨੂੰ ਸਿਰਫ਼ ਸਹਾਰਾ ਹੀ ਨਹੀਂ ਦੇ ਰਿਹਾ, ਸਗੋਂ ਉਨ੍ਹਾਂ ਨੂੰ ਸਵੈ-ਸਨਮਾਨ ਨਾਲ ਜ਼ਿੰਦਗੀ ਜਿਊਣ ਦਾ ਮੌਕਾ ਵੀ ਪ੍ਰਦਾਨ ਕਰ ਰਿਹਾ ਹੈ। ਕੈਂਪ ਵਿਚ ਸਾਬਕਾ ਵਿਧਾਇਕ ਸੰਜੇ ਤਲਵਾੜ, ਸ਼ਿਵ ਸੈਨਾ ਪੰਜਾਬ ਦੇ ਕੌਮੀ ਚੇਅਰਮੈਨ ਰਾਜੀਵ ਟੰਡਨ, ਸ਼ਿਵ ਸੈਨਾ ਸਮਾਜਵਾਦੀ ਦੇ ਕੌਮੀ ਚੇਅਰਮੈਨ ਹਨੀ ਭਾਰਦਵਾਜ ਅਤੇ ਪ੍ਰਸਿੱਧ ਵਕੀਲ ਗੌਰਵ ਅਰੋੜਾ ਪਹੁੰਚੇ। ਮੌਕੇ ‘ਤੇ ਪਹੁੰਚੇ ਮਹਿਮਾਨਾਂ ਨੇ ਨਕਲੀ ਅੰਗਾਂ ਦੇ ਨਾਪ ਅਤੇ ਫਿਟਿੰਗ ਦੀ ਪ੍ਰਕਿਰਿਆ ਨੂੰ ਵੀ ਸਮਝਿਆ। ਇਸ ਮੌਕੇ ਭਗਵਾਨ ਪ੍ਰਸਾਦ ਗੌੜ ਨੇ ਦੱਸਿਆ ਕਿ ਸੰਸਥਾਨ ਸੇਵਾ ਅਤੇ ਕਰੁਣਾ ਦਾ ਦਾਇਰਾ ਅੰਗਹੀਣਾਂ ਦੇ ਨਾਲ-ਨਾਲ ਅੰਗਹੀਣ ਗਊਆਂ ਤੱਕ ਵੀ ਵਧਾ ਰਿਹਾ ਹੈ। ਕੈਂਪ ਦੌਰਾਨ ਨਾਪ ਲਏ ਗਏ ਲਾਭਪਾਤਰੀਆਂ ਨੂੰ ਲਗਪਗ 40 ਦਿਨ ਬਾਅਦ ਪੁਰੀ ਵਿਖੇ ਲਗਾਏ ਜਾਣ ਵਾਲੇ ਫਿਟਮੈਂਟ ਕੈਂਪ ਵਿਚ ਮੁਫ਼ਤ ਨਕਲੀ ਅੰਗ ਲਗਾਏ ਜਾਣਗੇ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਕੌਂਸਲਰ ਕਾਕਾ ਵਲੋਂ ਘਰ - ਘਰ ਜਾ ਕੇ ਲੋਕਾਂ ਨਾਲ ਮੁਲਾਕਾਤ ਅਗਲੀ ਖ਼ਬਰ ਡਿਪਟੀ ਮੇਅਰ ਪ੍ਰਿੰਸ ਜੌਹਰ ਵਲੋਂ ਵਾਰਡ 40 ’ ਚ ਗਲੀ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ
Ad Position 24