04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਡਾ. ਕੋਟਨਿਸ ਐਕਿਊਪੰਕਚਰ ਹਸਪਤਾਲ ਅਤੇ ਐਜੂਕੇਸ਼ਨਲ ਸੈਂਟਰ ਵਲੋਂ ਨਸ਼ੇ ਅਤੇ ਐਚ. ਆਈ. ਵੀ. ਏਡਜ਼ ਖ਼ਿਲਾਫ਼ ਜਾਗਰੂਕਤਾ ਮੁਹਿੰਮ ਚਲਾਈ

ਲੁਧਿਆਣਾ, 4 ਅਕਤੂਬਰ(ਡਾ. ਤਰਲੋਚਨ ਸਿੰਘ)-ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੇ ਸਹਿਯੋਗ ਨਾਲ ਡਾ.

Ad Position 21
No active advertisement
ਅਜੀਤ ਡੈਸਕ 05-10-2026
ਲੁਧਿਆਣਾ, 4 ਅਕਤੂਬਰ(ਡਾ. ਤਰਲੋਚਨ ਸਿੰਘ)-ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੇ ਸਹਿਯੋਗ ਨਾਲ ਡਾ. ਕੋਟਨਿਸ ਐਕਿਊਪੰਕਚਰ ਹਸਪਤਾਲ ਐਂਡ ਐਜੂਕੇਸ਼ਨਲ ਸੈਂਟਰ, ਸਲੇਮ ਟਾਬਰੀ ਵਲੋਂ ਟੀ.ਆਈ. ਪ੍ਰੋਜੈਕਟ, ਖੰਨਾ ਦੇ ਅਧੀਨ ਇੰਟੈਂਸਿਫਾਈਡ ਆਈ.ਈ.ਸੀ. ਮੁਹਿੰਮ ਚਲਾਈ ਗਈ। ਇਸ ਮੁਹਿੰਮ ਦਾ ਮੁੱਖ ਉਦੇਸ਼ ਨਸ਼ੇ ਦੀ ਸਮੱਸਿਆ ਨਾਲ ਪ੍ਰਭਾਵਿਤ ਲੋਕਾਂ, ਆਈ.ਡੀ.ਯੂ. ਅਤੇ ਆਮ ਜਨਤਾ ਨੂੰ ਐਚ.ਆਈ.ਵੀ., ਏਡਜ਼ ਦੀ ਰੋਕਥਾਮ, ਨਸ਼ਿਆਂ ਦੇ ਮਾੜੇ ਪ੍ਰਭਾਵਾਂ ਅਤੇ ਸੁਰੱਖਿਅਤ ਸਿਹਤ ਪ੍ਰਤੀ ਜਾਗਰੂਕ ਕਰਨਾ ਸੀ। ਮੁਹਿੰਮ ਦੌਰਾਨ ਨਸ਼ਾ ਵਿਰੋਧੀ ਜਾਗਰੂਕਤਾ ਮਾਰਚ ਵੀ ਕੱਢਿਆ ਗਿਆ, ਜਿਸ ਰਾਹੀਂ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਐਚ.ਆਈ.ਵੀ., ਏਡਜ਼ ਤੋਂ ਬਚਾਅ ਲਈ ਜ਼ਰੂਰੀ ਸਾਵਧਾਨੀਆਂ ਅਪਣਾਉਣ ਦਾ ਸੰਦੇਸ਼ ਦਿੱਤਾ ਗਿਆ। ਇਸ ਤੋਂ ਬਾਅਦ ਜਾਗਰੂਕਤਾ ਮੀਟਿੰਗ ਵਿਚ ਨਸ਼ਿਆਂ ਦੀ ਰੋਕਥਾਮ, ਐਚ.ਆਈ.ਵੀ., ਏਡਜ਼ ਤੋਂ ਬਚਾਅ, ਸਿਹਤ ਜਾਂਚ, ਇਲਾਜ ਅਤੇ ਕਾਊਂਸਲਿੰਗ ਸੇਵਾਵਾਂ ਨਾਲ ਸਬੰਧਿਤ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ। ਪ੍ਰੋਗਰਾਮ ਵਿਚ ਡੀ.ਐਸ.ਪੀ. ਗੱਬਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ੇ ਦੀ ਸਮੱਸਿਆ ਸਿਰਫ਼ ਕਿਸੇ ਇਕ ਵਿਅਕਤੀ ਜਾਂ ਪਰਿਵਾਰ ਦੀ ਸਮੱਸਿਆ ਨਹੀਂ ਹੈ, ਸਗੋਂ ਇਹ ਪੂਰੇ ਸਮਾਜ ਨੂੰ ਪ੍ਰਭਾਵਿਤ ਕਰਦੀ ਹੈ। ਉਨ੍ਹਾਂ ਨੇ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਫੈਲਾਉਣ ਅਤੇ ਨੌਜਵਾਨਾਂ ਨੂੰ ਇਸ ਬੁਰਾਈ ਤੋਂ ਬਚਾਉਣ ਲਈ ਪ੍ਰਸ਼ਾਸਨ, ਸਿਹਤ ਸੰਸਥਾਵਾਂ, ਸਮਾਜਿਕ ਸੰਗਠਨਾਂ, ਪਰਿਵਾਰਾਂ ਅਤੇ ਆਮ ਜਨਤਾ ਦੇ ਸਾਂਝੇ ਯਤਨਾਂ ਨੂੰ ਜ਼ਰੂਰੀ ਦੱਸਿਆ। ਇਸ ਮੌਕੇ ਸਰਬੱਤ ਦਾ ਭਲਾ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਛਾਪਾ ਨੇ ਡਾ. ਕੋਟਨਿਸ ਸੰਸਥਾ ਅਤੇ ਟੀ.ਆਈ. ਪ੍ਰੋਜੈਕਟ ਵਲੋਂ ਨਸ਼ਾ ਪ੍ਰਭਾਵਿਤ ਲੋਕਾਂ ਲਈ ਕੀਤੇ ਜਾ ਰਹੇ ਜਾਗਰੂਕਤਾ ਅਤੇ ਸਿਹਤ ਸਬੰਧੀ ਕੰਮਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਪ੍ਰੋਜੈਕਟ ਡਾਇਰੈਕਟਰ ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਪੰਜਾਬ ਨੂੰ ਡਰੱਗ-ਫ੍ਰੀ ਅਤੇ ਐਚ.ਆਈ.ਵੀ.-ਫ੍ਰੀ ਬਣਾਉਣ ਦੇ ਯਤਨਾਂ ਵਿਚ ਆਪਣਾ ਯੋਗਦਾਨ ਪਾਉਣਾ ਹੈ। ਉਨ੍ਹਾਂ ਕਿਹਾ ਕਿ ਟੀ.ਆਈ. ਪ੍ਰੋਜੈਕਟ ਰਾਹੀਂ ਨਸ਼ਾ ਪ੍ਰਭਾਵਿਤ ਅਤੇ ਜੋਖ਼ਮ ਵਾਲੇ ਲੋਕਾਂ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਮੁਫ਼ਤ ਕਾਊਂਸਲਿੰਗ, ਐਚ.ਆਈ.ਵੀ. ਸਕ੍ਰੀਨਿੰਗ, ਨੀਡਲ-ਸਿਰਿੰਜ ਐਕਸਚੇਂਜ ਅਤੇ ਇਲਾਜ ਨਾਲ ਜੋੜਨ ਦੀ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਜਾਗਰੂਕਤਾ, ਜਾਂਚ, ਕਾਊਂਸਲਿੰਗ ਅਤੇ ਇਲਾਜ ਰਾਹੀਂ ਐਚ.ਆਈ.ਵੀ. ਏਡਜ਼ ਦੇ ਫੈਲਾਅ ਨੂੰ ਕਾਫ਼ੀ ਹੱਦ ਤੱਕ ਰੋਕਿਆ ਜਾ ਸਕਦਾ ਹੈ। ਇਸ ਮੌਕੇ ਕੁਲਜੀਤ ਸਿੰਘ, ਟ੍ਰੈਫਿਕ ਇੰਚਾਰਜ, ਕੁਲਵੰਤ ਸਿੰਘ, ਲੱਕੀ, ਮਨਪ੍ਰੀਤ ਸਿੰਘ, ਗੁਰਜੰਟ ਸਿੰਘ, ਮਨਪ੍ਰੀਤ ਕਪਲਿਸ਼, ਅਲੀਸ਼ਾ ਅਗਰਵਾਲ, ਰਵਦੀਪ ਕੌਰ, ਇੰਦਰਜੀਤ ਕੌਰ, ਦਲਜੀਤ ਸਿੰਘ, ਕਮਲਪ੍ਰੀਤ, ਪਰਵੀਨ ਕੌਰ, ਹਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਮਨੀਸ਼ ਕੌਰ ਸ਼ਾਮਲ ਸਨ।
Ad Position 22
No active advertisement
ਪਿਛਲੀ ਖ਼ਬਰ ਸਮਾਜ ਸੇਵਕ ਕਮਲਜੀਤ ਸਿੰਘ ਬੋਪਾਰਾਏ ਨੇ ਕੀਤਾ ਢੰਡਾਰੀ ਖ਼ੁਰਦ ਵਿਖੇ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ ਨੌਜਵਾਨਾਂ ਨੂੰ ਨਸ਼ਿਆ... ਅਗਲੀ ਖ਼ਬਰ ਪੰਜਾਬੀ ਸਾਹਿਤ ਅਕਾਦਮੀ ਵਲੋਂ ਪਾਸ਼ ਯਾਦਗਾਰੀ ਕਮੇਟੀ ਨਾਲ ਪਿੰਡ ਦੇ ਸਰਪੰਚ ਅਤੇ ਸਾਥੀਆਂ ਵਲੋਂ ਬਦਸਲੂਕੀ ਦੀ ਘੋਰ ਨਿੰਦਾ
Ad Position 24