04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਜਵੱਦੀ ਟਕਸਾਲ ਵਿਖੇ ਜੋਤੀ ਜੋਤਿ ਸਮਾਉਣ ਦੇ ਪੁਰਬ ਨੂੰ ਸਮਰਪਿਤ ਨਾਮ ਸਿਮਰਨ ਸਮਾਗਮ

ਲੁਧਿਆਣਾ, 4 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਪਰਮ ਸੰਤ ਬਾਬਾ ਸੁੱਚਾ ਸਿੰਘ ਜੀ ਵਲੋਂ ਸਿਰਜਿਤ ਜਵੱਦੀ ਟਕਸਾਲ ਦੇ ਕੇਂਦਰੀ ਅਸਥਾਨ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਸਾਹਿਬ ਵਿਖੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਵਲੋਂ ਸਹਿਯੋਗੀ ਸੰਗਤਾਂ ਦੇ ਸਹਿਯੋਗ ਨਾਲ ਜਗਤ ਗੁਰੂ ਬਾਬਾ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਜੋਤੀ ਜੋਤ ਦਿਹਾੜੇ ਨੂੰ ਸਮਰਪਿਤ ਨਾਮ ਸਿਮਰਨ ਸਮਾਗਮ ਕਰਵਾਏ ਗਏ। ਜੁੜੀਆਂ ਸੰਗਤਾਂ ਸਨਮੁੱਖ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਮਹਾਂਪੁਰਸ਼ਾਂ ਨੇ ਗੁਰੂ ਸਾਹਿਬ ਜੀ ਦੀ ਬਾਣੀ ‘ਜਪੁ’ ਦੇ ਹਵਾਲਿਆਂ ਨਾਲ ਸਮਝਾਇਆ ਕਿ ‘ਜਪੁ’ ਦਾ ਅਰਥ ਜਪਣਾ ਹੈ।

Ad Position 21
No active advertisement
ਅਜੀਤ ਡੈਸਕ 05-10-2026
ਲੁਧਿਆਣਾ, 4 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਪਰਮ ਸੰਤ ਬਾਬਾ ਸੁੱਚਾ ਸਿੰਘ ਜੀ ਵਲੋਂ ਸਿਰਜਿਤ ਜਵੱਦੀ ਟਕਸਾਲ ਦੇ ਕੇਂਦਰੀ ਅਸਥਾਨ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਸਾਹਿਬ ਵਿਖੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਵਲੋਂ ਸਹਿਯੋਗੀ ਸੰਗਤਾਂ ਦੇ ਸਹਿਯੋਗ ਨਾਲ ਜਗਤ ਗੁਰੂ ਬਾਬਾ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਜੋਤੀ ਜੋਤ ਦਿਹਾੜੇ ਨੂੰ ਸਮਰਪਿਤ ਨਾਮ ਸਿਮਰਨ ਸਮਾਗਮ ਕਰਵਾਏ ਗਏ। ਜੁੜੀਆਂ ਸੰਗਤਾਂ ਸਨਮੁੱਖ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਮਹਾਂਪੁਰਸ਼ਾਂ ਨੇ ਗੁਰੂ ਸਾਹਿਬ ਜੀ ਦੀ ਬਾਣੀ ‘ਜਪੁ’ ਦੇ ਹਵਾਲਿਆਂ ਨਾਲ ਸਮਝਾਇਆ ਕਿ ‘ਜਪੁ’ ਦਾ ਅਰਥ ਜਪਣਾ ਹੈ। ਨਾਨਕ ਗਾਵੀਐ ਗੁਣੀ ਨਿਧਾਨੁ॥ ਪਉੜੀ ਪੰਜਵੀਂ ਅੰਦਰ ਗੁਣਾ ਦੇ ਖਜ਼ਾਨੇ ਅਕਾਲ ਪੁਰਖ ਨੂੰ ਜਪਣ ਦਾ ਸੰਦੇਸ਼ ਮਿਲਦਾ ਹੈ। ਪਉੜੀ ਤੀਜੀ ਵਿਚ ‘ਜਪੁ’ ਲਈ ‘ਗਾਵੈ’, ਪਉੜੀ ਪੰਜਵੀਂ ‘ਗਾਵੀਐ’ ਅਤੇ ਪਉੜੀ ਸਤਾਈ ਵੀਂ ਵਿਚ, ‘ਗਾਵਨਿ’ ਆਦਿ ਸ਼ਬਦ ਵਰਤੇ ਗਏ ਹਨ। ਮਹਾਂਪੁਰਸ਼ਾਂ ਨੇ ਸਮਝਾਇਆ ਕਿ ਪ੍ਰਭੂ ਦੀ ਉਸਤਤ ਕਰਨ ਦਾ ਸਭ ਤੋਂ ਉੱਤਮ ਸਮਾਂ ਅੰਮ੍ਰਿਤ ਵੇਲਾ ਰਾਤਰੀ ਦਾ ਅੰਤਿਮ ਪਹਿਰ ਨੂੰ ਦੱਸਿਆ ਗਿਆ ਹੈ। ਇਸ ਵੇਲੇ ਸੁਰਤੀ ਵਧੇਰੇ ਇਕਾਗਰ ਹੁੰਦੀ ਹੈ ਜਿਹਾ ਕਿ ‘ਜਪੁ’ ਬਾਣੀ ਵਿਚ ਸੰਕੇਤ ਕੀਤਾ ਗਿਆ ਹੈ ‘ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰ॥’ ਮਹਾਂਪੁਰਸ਼ਾਂ ਨੇ ਸਪਸ਼ਟ ਕੀਤਾ ਕਿ ਰੱਬੀ ਸਿਫ਼ਤ ਕਰਨ ਦਾ ਮਨੋਰਥ ਮਨੁੱਖ ਨੂੰ ਸਚਿਆਰ ਮਨੁੱਖ ਬਣਾਉਣਾ ਹੈ। ਜਿਵੇਂ-ਜਿਵੇਂ ਮਨੁੱਖ ਅਕਾਲ ਪੁਰਖ ਦੀ ਉਸਤਤ ਕਰਦਾ ਹੈ। ਉਸ ਦੇ ਮਨ ਅੰਦਰ ਉਸਰੀ ਹੋਈ ਕੂੜ ਦੀ ਪਾਲ ਟੁੱਟਦੀ ਜਾਂਦੀ ਹੈ ਅਤੇ ਉਹ ਸਚਿਆਰ ਪਦਵੀ ਵੱਲ ਵਧਦਾ ਜਾਂਦਾ ਹੈ ਅਤੇ ਉਸ ਨੂੰ ਅਕਾਲ ਪੁਰਖ ਦੇ ਹੁਕਮ ਦੀ ਸਮਝ ਪੈਂਦੀ ਹੈ। ਬਾਬਾ ਜੀ ਨੇ ਗੁਰਬਾਣੀ ਸ਼ਬਦਾਂ ਦੇ ਹਵਾਲਿਆਂ ਨਾਲ ਸਮਝਾਇਆ ਕਿ ਪ੍ਰਭੂ-ਉਸਤਤ ਕਰਨੀ ਉਸ ਵੇਲੇ ਤੱਕ ਅਧੂਰੀ ਹੈ ਜਦੋਂ ਤੱਕ ਉਸ ਨੂੰ ਸੁਣਿਆ ਨਾ ਜਾਵੇ ਭਾਵ ਜੋ ਉਚਾਰਿਆ ਜਾ ਰਿਹਾ ਹੈ, ਉਸ ਨੂੰ ਕੰਨਾਂ ਦੁਆਰਾ ਇਕਾਗਰਤਾ ਨਾਲ ਸੁਣਨ ਨੂੰ ਇਹ ਬਾਣੀ ‘ਸੁਣੀਐ’ ਦੀਆਂ ਚਾਰ ਪੌੜੀਆਂ ਅੱਠਵੀਂ ਗਿਆਰ੍ਹਵੀਂ ਵਿਚ ਪ੍ਰਗਟ ਕਰਦੀ ਹੈ। ਮਹਾਂਪੁਰਸ਼ਾਂ ਨੇ ਸੁਚੇਤ ਕੀਤਾ ਕਿ ਇਹ ਸਾਧਕ ਦੀ ਅਗਲੀ ਮੰਜ਼ਿਲ ਨਹੀਂ, ਬਲਕਿ ਲੰਮੇ ਪੈਂਡੇ ਦਾ ਇਕ ਪੜਾਅ ਹੈ। ਅਗਲੀ ਅਵਸਥਾ ਮੰਨਣ ਦੀ ਹੈ, ਜੋ ਕੁੱਝ ਜਪਿਆ, ਸੁਣਿਆ, ਉਸ ਤੋਂ ਜੀਵਨ ਜਿਊਣ ਦੀ ਸੇਧ ਲੈ ਲੈਣਾ ਮੰਨਣ ਅਖਵਾਉਂਦਾ ਹੈ। ਗੁਰਸ਼ਬਦ ਸੰਗੀਤ ਅਕੈਡਮੀ ਦੇ ਹੋਣਹਾਰ ਵਿਦਿਆਰਥੀਆਂ ਨੇ ਗੁਰਬਾਣੀ ਸ਼ਬਦ ਕੀਰਤਨ ਕੀਤਾ। ਸੇਵਾਦਾਰਾਂ ਨੇ ਸੇਵਾਵਾਂ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਿਆ।
Ad Position 22
No active advertisement
ਪਿਛਲੀ ਖ਼ਬਰ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਸਮਾਗਮ ਕਰਵਾਇਆ... ਅਗਲੀ ਖ਼ਬਰ ਮਾਂ ਚਿੰਤਪੁਰਨੀ ਸ਼ਹੀਦ ਭਗਤ ਸਿੰਘ ਕਲੱਬ ਵਲੋਂ 5ਵਾਂ ਵਿਸ਼ਾਲ ਜਾਗਰਣ 11 ਨੂੰ
Ad Position 24