ਸਮਾਰਟ ਸਕੂਲ ਮੋਤੀ ਨਗਰ ਵਿਖੇ ਵੇਸਟ - ਟੂ - ਬੈੱਸਟ ਮਟੀਰੀਅਲ ਦੀਵਾਲੀ ਕਰਾਫ਼ਟ 2 ਰੋਜ਼ਾ ਮੇਲੇ ਦਾ ਪੋਸਟਰ ਜਾਰੀ
ਲੁਧਿਆਣਾ, 8 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਰਕਾਰੀ ਸਮਾਰਟ ਸਕੂਲ ਮੋਤੀ ਨਗਰ ਮਾਂਗਟ-2, ਲੁਧਿਆਣਾ ਵਿਖੇ ਲੱਗਣ ਵਾਲੇ ਦੀਵਾਲੀ ਕਰਾਫ਼ਟ ਮੇਲੇ ਦਾ ਪੋਸਟਰ ਅੱਜ ਜਾਰੀ ਕੀਤਾ ਗਿਆ। ਇਸ ਮੌਕੇ ’ਤੇ ਡੀ.
ਲੁਧਿਆਣਾ, 8 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਰਕਾਰੀ ਸਮਾਰਟ ਸਕੂਲ ਮੋਤੀ ਨਗਰ ਮਾਂਗਟ-2, ਲੁਧਿਆਣਾ ਵਿਖੇ ਲੱਗਣ ਵਾਲੇ ਦੀਵਾਲੀ ਕਰਾਫ਼ਟ ਮੇਲੇ ਦਾ ਪੋਸਟਰ ਅੱਜ ਜਾਰੀ ਕੀਤਾ ਗਿਆ। ਇਸ ਮੌਕੇ ’ਤੇ ਡੀ.ਸੀ.ਐਮ. ਪ੍ਰੈਜ਼ੀਡੈਂਸੀ ਸਕੂਲ ਦੀ ਪ੍ਰਿੰਸੀਪਲ ਰਜਨੀ ਕਾਲੜਾ, ਨਵਚੇਤਨਾ ਵੁਮੈਨ ਫ਼ਰੰਟ ਦੀ ਪ੍ਰਧਾਨ ਪੱਲਵੀ ਗਰਗ , ਸਕੂਲ ਸਟਾਫ਼ ਤੋਂ ਕਿਸ਼ਨ ਸਿੰਘ, ਪਰਮਜੀਤ ਕੌਰ ਅਤੇ ਅਲਕੇਸ਼ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਸਕੂਲ ਮੁਖੀ ਸੁਖਧੀਰ ਸਿੰਘ ਸੇਖੋਂ ਅਤੇ ਪ੍ਰਿੰਸੀਪਲ ਰਜਨੀ ਕਾਲੜਾ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਵਿਦਿਆਰਥੀਆਂ ਨੂੰ ਵੇਸਟ ਮੈਟੀਰੀਅਲ ਦੀ ਵਰਤੋਂ ਕਰਦੇ ਹੋਏ ਰੋਜ਼ਾਨਾ ਜ਼ਿੰਦਗੀ ਵਿਚ ਵਰਤੋਂ ਯੋਗ ਬਣਾਉਣ ਲਈ 2 ਰੋਜ਼ਾ ਵੇਸਟ-ਟੂ-ਬੈੱਸਟ ਮੈਟੀਰੀਅਲ ਦੀਵਾਲੀ ਕਰਾਫ਼ਟ ਮੇਲਾ 3 ਨਵੰਬਰ ਤੋਂ ਆਰੰਭ ਹੋਵੇਗਾ, ਜਿਸ ਵਿਚ ਸਮਾਰਟ ਸਕੂਲ ਮੋਤੀ ਨਗਰ ਮਾਂਗਟ-2 ਅਤੇ ਡੀ.ਸੀ.ਐਮ. ਪ੍ਰੈਜ਼ੀਡੈਂਸੀ ਸਕੂਲ ਦੇ ਵਿਦਿਆਰਥੀ ਇਕੋ ਪਲੇਟਫ਼ਾਰਮ ’ਤੇ ਸ਼ਿਰਕਤ ਕਰਨਗੇ। ਮੇਲੇ ਦੀ ਖ਼ਾਸੀਅਤ ਇਹ ਹੋਵੇਗੀ ਕਿ ਵੇਸਟ ਮੈਟੀਰੀਅਲ ਤੋਂ ਬਣਾਏ ਸਾਮਾਨ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ ਅਤੇ ਇਸ ਸਾਮਾਨ ਨੂੰ ਡੀ.ਸੀ.ਐਮ. ਦੇ ਵਿਦਿਆਰਥੀਆਂ ਦੁਆਰਾ ਖ਼ਰੀਦਿਆ ਜਾਵੇਗਾ, ਜਿਸ ਨਾਲ ਸਮਾਰਟ ਸਕੂਲ ਮੋਤੀ ਨਗਰ ਮਾਂਗਟ-2 ਦੇ ਵਿਦਿਆਰਥੀਆਂ ਦਾ ਹੌਂਸਲਾ ਵਧੇਗਾ। ਸਕੂਲ ਮੁਖੀ ਸੁਖਧੀਰ ਸਿੰਘ ਸੇਖੋਂ ਅਤੇ ਪ੍ਰਿੰਸੀਪਲ ਰਜਨੀ ਕਾਲੜਾ ਨੇ ਦੱਸਿਆ ਕਿ ਮੇਲੇ ਵਿਚ ਰੰਗਾਰੰਗ ਪ੍ਰੋਗਰਾਮ ਵੀ ਦੋਵਾਂ ਸਕੂਲਾਂ ਵਲੋਂ ਸਾਂਝੇ ਤੌਰ ’ਤੇ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਇਕ ਸਾਂਝਾ ਉਪਰਾਲਾ ਸਟੂਡੈਂਟ ਐਕਸਚੇਂਜ ਪ੍ਰੋਗਰਾਮ ਅਧੀਨ ਕੀਤਾ ਜਾਵੇਗਾ ਤਾਂ ਜੋ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚਲੀ ਦੂਰੀ ਨੂੰ ਘੱਟ ਕੀਤਾ ਜਾ ਸਕੇ ਅਤੇ ਵਿਦਿਆਰਥੀ ਇਕ ਦੂਜੇ ਤੋਂ ਸਿੱਖ ਸਕਣ। ਸੇਖੋਂ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਲਈ 15 ਚੰਗੀ ਕਾਰਗੁਜ਼ਾਰੀ ਵਾਲੇ ਵਿਦਿਆਰਥੀਆਂ ਨੂੰ ਨਵਚੇਤਨਾ ਵੁਮੈਨ ਫ਼ਰੰਟ ਦੀ ਪ੍ਰਧਾਨ ਪੱਲਵੀ ਗਰਗ ਵਲੋਂ ਸਨਮਾਨਿਤ ਕੀਤਾ ਜਾਵੇਗਾ। ਮੇਲੇ ਵਿਚ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਡਿੰਪਲ ਮਦਾਨ ਸ਼ਿਰਕਤ ਕਰਨਗੇ ਅਤੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕਰਨਗੇ।