28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਡਾ. ਮੋਹਨ ਸਿੰਘ ਸ਼ਾਂਤ ਦੇ ਦਿਹਾਂਤ ’ਤੇ ਪ੍ਰੋ. ਗੁਰਭਜਨ ਸਿੰਘ ਗਿੱਲ ਵਲੋਂ ਅਫ਼ਸੋਸ ਦਾ ਪ੍ਰਗਟਾਵਾ

ਲੁਧਿਆਣਾ, 28 ਨਵੰਬਰ (ਡਾ. ਤਰਲੋਚਨ ਸਿੰਘ)-ਜੰਮੂ ਕਸ਼ਮੀਰ ਵਾਸੀ ਪੰਜਾਬੀ ਦੇ ਉੱਘੇ ਕਵੀ ਅਤੇ ਪੇਸ਼ੇ ਵਜੋਂ ਪ੍ਰਸਿੱਧ ਸਰਜਨ ਡਾ.

Ad Position 21
No active advertisement
ਅਜੀਤ ਡੈਸਕ 29-11-2026
ਲੁਧਿਆਣਾ, 28 ਨਵੰਬਰ (ਡਾ. ਤਰਲੋਚਨ ਸਿੰਘ)-ਜੰਮੂ ਕਸ਼ਮੀਰ ਵਾਸੀ ਪੰਜਾਬੀ ਦੇ ਉੱਘੇ ਕਵੀ ਅਤੇ ਪੇਸ਼ੇ ਵਜੋਂ ਪ੍ਰਸਿੱਧ ਸਰਜਨ ਡਾ. ਮੋਹਨ ਸਿੰਘ ਸ਼ਾਂਤ ਦਾ ਅੱਜ ਸ੍ਰੀਨਗਰ (ਕਸ਼ਮੀਰ) ਵਿਖੇ 85 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਇਹ ਜਾਣਕਾਰੀ ਜੰਮੂ-ਕਸ਼ਮੀਰ ਅਕੈਡਮੀ ਆਫ ਲੈਂਗੁਏਜਿਜ ਤੇ ਕਲਚਰ ਵਲੋਂ ਛਪਦੇ ਸਾਹਿਤਕ ਮੈਗਜ਼ੀਨ ਸ਼ੀਰਾਜ਼ਾ” ਦੇ ਸੀਨੀਅਰ ਸੰਪਾਦਕ ਪੋਪਿੰਦਰ ਸਿੰਘ ਪਾਰਸ ਨੇ ਦਿੱਤੀ। ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਡਾ. ਮੋਹਨ ਸਿੰਘ ਸ਼ਾਂਤ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਹ ਸੁਚੇਤ ਸਾਹਿਤ ਸਿਰਜਕ ਤੇ ਮਿਲਾਪੜੇ ਇਨਸਾਨ ਸਨ। ਉਨ੍ਹਾਂ ਨਾਲ 1977 ਵਿਚ ਕਸ਼ਮੀਰ ਫੇਰੀ ਦੌਰਾਨ ਸਾਹਿਤ ਸਭਾ ਸ੍ਰੀਨਗਰ ਦੀ ਮੀਟਿੰਗ ਵਿਚ ਹੋਈ ਮੁਲਾਕਾਤ ਨੂੰ ਚੇਤੇ ਕੀਤਾ । ਡਾ. ਮੋਹਨ ਸਿੰਘ ਸ਼ਾਂਤ ਦੇ ਅਕਾਲ ਚਲਾਣਾ ਕਰ ਜਾਣ ਦੀ ਖ਼ਬਰ ਨਾਲ ਸਮੁੱਚੇ ਜੰਮੂ-ਕਸ਼ਮੀਰ ਦੇ ਪੰਜਾਬੀ ਸਾਹਿਤ ਜਗਤ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਡਾ. ਮੋਹਨ ਸਿੰਘ ਸ਼ਾਂਤ ਨੇ ਆਪਣੀਆਂ ਤਿੰਨ ਪੰਜਾਬੀ ਕਾਵਿ-ਪੁਸਤਕਾਂ ਰਾਹੀਂ ਪੰਜਾਬੀ ਸਾਹਿਤ ਵਿਚ ਆਪਣੀ ਵਿਸ਼ੇਸ਼ ਪਛਾਣ ਬਣਾਈ। ਪੋਪਿੰਦਰ ਸਿੰਘ ਪਾਰਸ ਨੇ ਦੱਸਿਆ ਕਿ ਉਨ੍ਹਾਂ ਦੀ ਕਵਿਤਾ ਵਿਚ ਸਮਾਜਿਕ ਸਰੋਕਾਰਾਂ, ਸਮਾਜਿਕ ਬੁਰਾਈਆਂ ਅਤੇ ਮਨੁੱਖੀ ਜੀਵਨ ਦੇ ਵੱਖ-ਵੱਖ ਪੱਖਾਂ ਨੂੰ ਬੜੀ ਸੰਵੇਦਨਸ਼ੀਲਤਾ ਨਾਲ ਪੇਸ਼ ਕੀਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਪੀ. ਏ. ਯੂ. ਖੋਜਾਰਥੀ ਦੀ ਆਈ. ਸੀ. ਏ. ਆਰ. ਨੇ ਵਿਗਿਆਨੀ ਵਜੋਂ ਚੋਣ ਹੋਈ ਅਗਲੀ ਖ਼ਬਰ ਹਾਟ ਮਿਕਸ ਪਲਾਂਟ ਮਾਮਲੇ ’ ਤੇ ਐਨ . ਜੀ . ਟੀ . ਦੀ ਸਖ਼ਤੀ
Ad Position 24