ਪ੍ਰਗਤੀਸ਼ੀਲ ਲੇਖਕ ਸੰਘ ਵਲੋਂ ਸਮਾਂਤਰ ਨਜ਼ਰੀਆ ਲੋਕ ਅਰਪਣ
ਲੁਧਿਆਣਾ, 28 ਨਵੰਬਰ (ਡਾ. ਤਰਲੋਚਨ ਸਿੰਘ)- ਪ੍ਰਗਤੀਸ਼ੀਲ ਲੇਖਕ ਸੰਘ, ਲੁਧਿਆਣਾ ਵਲੋਂ ਪੰਜਾਬੀ ਭਵਨ ਵਿਖੇ ਸਮਾਂਤਰ ਨਜ਼ਰੀਆ ਦਾ ਅਕਤੂਬਰ-ਦਸੰਬਰ 2026 ਅੰਕ ਲੋਕ ਅਰਪਣ ਕੀਤਾ ਗਿਆ।
ਲੁਧਿਆਣਾ, 28 ਨਵੰਬਰ (ਡਾ. ਤਰਲੋਚਨ ਸਿੰਘ)- ਪ੍ਰਗਤੀਸ਼ੀਲ ਲੇਖਕ ਸੰਘ, ਲੁਧਿਆਣਾ ਵਲੋਂ ਪੰਜਾਬੀ ਭਵਨ ਵਿਖੇ ਸਮਾਂਤਰ ਨਜ਼ਰੀਆ ਦਾ ਅਕਤੂਬਰ-ਦਸੰਬਰ 2026 ਅੰਕ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਡਾ. ਸਰਦਾਰਾ ਸਿੰਘ ਜੌਹਲ, ਪ੍ਰੋ. ਗੁਰਭਜਨ ਸਿੰਘ ਗਿੱਲ, ਡਾ. ਸੁਖਦੇਵ ਸਿੰਘ ਸਿਰਸਾ, ਡਾ. ਸਰਬਜੀਤ ਸਿੰਘ, ਡਾ. ਗੁਲਜ਼ਾਰ ਸਿੰਘ ਪੰਧੇਰ, ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਮਲਵਿੰਦਰ ਸਿੰਘ ਜੱਗੀ, ਸ਼ਾਮਿਲ ਸਨ। ਇਸ ਮੌਕੇ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਸਮਾਂਤਰ ਨਜ਼ਰੀਆ ਡਾ. ਐਸ ਤਰਸੇਮ ਹੋਰਾਂ ਨੇ ਸ਼ੁਰੂ ਕੀਤਾ ਸੀ, ਪਰ ਉਨ੍ਹਾਂ ਤੋਂ ਬਾਅਦ ਵੀ ਬਕਾਇਦਗੀ ਅਤੇ ਨਿਰੰਤਰਤਾ ਨਾਲ ਪ੍ਰਕਾਸ਼ਿਤ ਹੋ ਰਿਹਾ ਹੈ। ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਸਮਾਂਤਰ ਨਜ਼ਰੀਆ ਨੇ ਸ਼ੁਰੂ ਤੋਂ ਹੀ ਪ੍ਰਗਤੀਸ਼ੀਲ ਦਿੱਖ ਬਣਾ ਕੇ ਰੱਖੀ ਹੈ। ਇਹ ਵਿਚਾਰਾਂ ਅਤੇ ਪਰਚੇ ਦੀ ਸਮੱਗਰੀ ਪੱਖੋਂ ਨਿੱਗਰ ਤਰੀਕੇ ਨਾਲ ਉੱਭਰ ਰਿਹਾ ਹੈ। ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਡਾ. ਗੁਲਜ਼ਾਰ ਸਿੰਘ ਪੰਧੇਰ ਦੀ ਸੰਪਾਦਨਾ ਹੇਠ ਚੱਲ ਰਿਹਾ ਇਹ ਪਰਚਾ ਇਕ ਸਥਾਪਤੀ ਦੇ ਸਮਾਨ-ਅੰਤਰ ਪਹੁੰਚ ਲੈ ਕੇ ਅੱਗੇ ਵੱਧ ਰਿਹਾ ਹੈ।