28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਸਿਹਤਮੰਦ ਗੋਡੇ ਤੁਰਨ - ਫਿਰਨ ਦਾ ਹੀ ਨਹੀਂ , ਸਗੋਂ ਆਤਮ ਨਿਰਭਰ ਅਤੇ ਖ਼ੁਸ਼ਹਾਲ ਜ਼ਿੰਦਗੀ ਦਾ ਆਧਾਰ - ਡਾ . ਪਾਸੀ

ਆਲਮਗੀਰ, 28 ਨਵੰਬਰ (ਜਰਨੈਲ ਸਿੰਘ ਪੱਟੀ)-ਅੱਜ ਦੇ ਆਧੁਨਿਕ ਯੁੱਗ ਵਿਚ ਮੈਡੀਕਲ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਕਈ ਅਜਿਹੀਆਂ ਬਿਮਾਰੀਆਂ ਦਾ ਇਲਾਜ ਵੀ ਸੰਭਵ ਹੋ ਗਿਆ ਹੈ, ਜਿਨ੍ਹਾਂ ਕਾਰਨ ਪਹਿਲਾਂ ਲੋਕਾਂ ਨੂੰ ਸਾਰੀ ਉਮਰ ਦਰਦ ਅਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਖ਼ਾਸ ਕਰਕੇ ਗੋਡਿਆਂ ਦਾ ਦਰਦ ਇਕ ਅਜਿਹੀ ਸਮੱਸਿਆ ਹੈ, ਜਿਸ ਨਾਲ ਬਜ਼ੁਰਗਾਂ ਤੋਂ ਲੈ ਕੇ ਅਧਖੜ ਉਮਰ ਦੇ ਲੋਕ ਵੀ ਪ੍ਰਭਾਵਿਤ ਹੋ ਰਹੇ ਹਨ।

Ad Position 21
No active advertisement
ਰੋਬੋਟਿਕ ਤਕਨੀਕ ਰਾਹੀਂ ਗੋਡੇ ਬਦਲੀ ਕਰਵਾਉਣ ਉਪਰੰਤ ਸਰਜਨ ਡਾ. ਏ.ਐਸ. ਪਾਸੀ ਨਾਲ ਖ਼ੁਸ਼ੀ ਸਾਂਝੀ ਕਰਦੇ ਮਰੀਜ਼ ਦਾ ਦ੍ਰਿਸ਼। ਤਸਵੀਰ-ਜਰਨੈਲ ਸਿੰਘ ਪੱਟੀ 29-11-2026
ਆਲਮਗੀਰ, 28 ਨਵੰਬਰ (ਜਰਨੈਲ ਸਿੰਘ ਪੱਟੀ)-ਅੱਜ ਦੇ ਆਧੁਨਿਕ ਯੁੱਗ ਵਿਚ ਮੈਡੀਕਲ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਕਈ ਅਜਿਹੀਆਂ ਬਿਮਾਰੀਆਂ ਦਾ ਇਲਾਜ ਵੀ ਸੰਭਵ ਹੋ ਗਿਆ ਹੈ, ਜਿਨ੍ਹਾਂ ਕਾਰਨ ਪਹਿਲਾਂ ਲੋਕਾਂ ਨੂੰ ਸਾਰੀ ਉਮਰ ਦਰਦ ਅਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਖ਼ਾਸ ਕਰਕੇ ਗੋਡਿਆਂ ਦਾ ਦਰਦ ਇਕ ਅਜਿਹੀ ਸਮੱਸਿਆ ਹੈ, ਜਿਸ ਨਾਲ ਬਜ਼ੁਰਗਾਂ ਤੋਂ ਲੈ ਕੇ ਅਧਖੜ ਉਮਰ ਦੇ ਲੋਕ ਵੀ ਪ੍ਰਭਾਵਿਤ ਹੋ ਰਹੇ ਹਨ। ਉਪਰੋਕਤ ਜਾਣਕਾਰੀ ਗੋਡਿਆਂ ਦੀਆਂ ਬਿਮਾਰੀਆਂ ਦੇ ਮਾਹਿਰ ਸਰਜਨ ਡਾ. ਏ.ਐਸ. ਪਾਸੀ ਮੈਨੇਜਿੰਗ ਡਾਇਰੈਕਟਰ ਅਨਹਦ ਕਲੀਨਿਕ ਗਿੱਲ ਨੇ ਦਿੰਦਿਆਂ ਦੱਸਿਆ ਕਿ ਗੋਡਿਆਂ ਦੀਆਂ ਹੱਡੀਆਂ ਦਾ ਘਿਸਣਾ, ਗਠੀਆ, ਜੋੜਾਂ ਵਿਚ ਦਰਦ, ਸੋਜ ਅਤੇ ਤੁਰਨ-ਫਿਰਨ ਵਿਚ ਆਉਣ ਵਾਲੀ ਮੁਸ਼ਕਲ ਕਾਰਨ ਮਰੀਜ਼ਾਂ ਦੀ ਰੋਜ਼ਾਨਾ ਜ਼ਿੰਦਗੀ ਪ੍ਰਭਾਵਿਤ ਹੁੰਦੀ ਹੈ। ਕਈ ਵਾਰ ਮਰੀਜ਼ਾਂ ਲਈ ਕੁੱਝ ਕਦਮ ਤੁਰਨਾ, ਪੌੜੀਆਂ ਚੜ੍ਹਨਾ ਜਾਂ ਬਿਨਾਂ ਸਹਾਰੇ ਉਠਣਾ-ਬੈਠਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਇਸ ਗੰਭੀਰ ਸਮੱਸਿਆ ਦੇ ਇਲਾਜ ਲਈ ਰੋਬੋਟਿਕ ਸਰਜਰੀ ਤਕਨੀਕ ਇਕ ਮਹੱਤਵਪੂਰਨ ਆਧੁਨਿਕ ਵਿਕਲਪ ਵਜੋਂ ਸਾਹਮਣੇ ਆਈ ਹੈ। ਡਾ. ਏ.ਐਸ. ਪਾਸੀ ਵਲੋਂ ਇਸ ਤਕਨੀਕ ਦੀ ਮਦਦ ਨਾਲ ਹਜ਼ਾਰਾਂ ਮਰੀਜ਼ਾਂ ਦੇ ਗੋਡਿਆਂ ਦੇ ਸਫਲ ਆਪ੍ਰੇਸ਼ਨ ਕਰਕੇ ਉਨ੍ਹਾਂ ਨੂੰ ਦਰਦ ਤੋਂ ਰਾਹਤ ਦਿਵਾਉਣ ਦੀ ਜਾਣਕਾਰੀ ਮੈਡੀਕਲ ਖੇਤਰ ਵਿਚ ਵਿਸ਼ੇਸ਼ ਧਿਆਨ ਖਿੱਚਦੀ ਹੈ। ਸਰਜਨ ਡਾ. ਪਾਸੀ ਨੇ ਦੱਸਿਆ ਰੋਬੋਟਿਕ ਗੋਡਾ ਸਰਜਰੀ ਆਧੁਨਿਕ ਕੰਪਿਊਟਰ ਤਕਨੀਕ ਅਤੇ ਰੋਬੋਟਿਕ ਸਿਸਟਮ ਦੀ ਮਦਦ ਨਾਲ ਕੀਤੀ ਜਾਣ ਵਾਲੀ ਸਰਜਰੀ ਹੈ। ਇਸ ਵਿਚ ਮਰੀਜ਼ ਦੇ ਗੋਡੇ ਦੀ ਬਣਤਰ ਦਾ ਵਿਸਥਾਰ ਨਾਲ ਅਧਿਐਨ ਕਰਕੇ ਆਪ੍ਰੇਸ਼ਨ ਦੀ ਯੋਜਨਾ ਤਿਆਰ ਕੀਤੀ ਜਾਂਦੀ ਹੈ। ਇਸ ਤਕਨੀਕ ਰਾਹੀਂ ਸਰਜਨ ਨੂੰ ਹੱਡੀਆਂ ਦੀ ਸਥਿਤੀ, ਗੋਡੇ ਦੀ ਬਣਤਰ ਅਤੇ ਨਵੇਂ ਜੋੜ ਦੀ ਸਹੀ ਸਥਾਪਨਾ ਬਾਰੇ ਮਾਰਗ ਦਰਸ਼ਨ ਮਿਲਦਾ ਹੈ। ਇਸ ਦਾ ਮੁੱਖ ਉਦੇਸ਼ ਸਰਜਰੀ ਵਿਚ ਵਧੇਰੇ ਸਹੀਪਣ ਲਿਆਉਣਾ ਅਤੇ ਮਰੀਜ਼ ਦੀਆਂ ਲੋੜਾਂ ਅਨੁਸਾਰ ਇਲਾਜ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਸ ਗੱਲ ਨੂੰ ਸਮਝਣਾ ਵੀ ਜ਼ਰੂਰੀ ਹੈ ਕਿ ਰੋਬੋਟ ਆਪਣੇ ਆਪ ਅਪਰੇਸ਼ਨ ਨਹੀਂ ਕਰਦਾ, ਸਗੋਂ ਤਜਰਬੇਕਾਰ ਸਰਜਨ ਦੀ ਅਗਵਾਈ ਹੇਠ ਕੰਮ ਕਰਦਾ ਹੈ। ਰੋਬੋਟਿਕ ਤਕਨੀਕ ਨਾਲ ਗੋਡੇ ਬਦਲਣ ਦੇ ਅਪਰੇਸ਼ਨ ਤੋਂ ਬਾਅਦ ਕਈ ਮਰੀਜ਼ਾਂ ਨੂੰ ਦਰਦ ਵਿਚ ਕਮੀ, ਤੁਰਨ-ਫਿਰਨ ਵਿਚ ਸੁਧਾਰ ਅਤੇ ਰੋਜ਼ਾਨਾ ਦੇ ਕੰਮ ਕਰਨ ਵਿਚ ਸਹੂਲਤ ਮਿਲ ਸਕਦੀ ਹੈ। ਇਸ ਇਲਾਜ ਦਾ ਮੁੱਖ ਮਕਸਦ ਮਰੀਜ਼ ਨੂੰ ਮੁੜ ਸਰਗਰਮ ਜੀਵਨ ਵੱਲ ਲਿਜਾਣਾ ਹੈ, ਤਾਂ ਜੋ ਉਹ ਪਰਿਵਾਰ ਨਾਲ ਸਮਾਂ ਬਿਤਾਉਣ, ਸੈਰ ਕਰਨ ਅਤੇ ਆਪਣੀਆਂ ਆਮ ਗਤੀਵਿਧੀਆਂ ਵਿਚ ਹਿੱਸਾ ਲੈ ਸਕਣ। ਰੋਬੋਟਿਕ ਤਕਨੀਕ ਰਾਹੀਂ ਹਾਈ ਬਲੱਡ ਪ੍ਰੈਸ਼ਰ ਸ਼ੂਗਰ ਅਤੇ ਦਿਲ ਦੀਆਂ ਗੰਭੀਰ ਬਿਮਾਰੀਆਂ ਦੇ ਰੋਗੀ ਵੀ ਆਸਾਨੀ ਨਾਲ ਗੋਡਿਆਂ ਦੇ ਅਪਰੇਸ਼ਨ ਕਰਵਾ ਕੇ ਦਰਦ ਰਹਿਤ ਜੀਵਨ ਬਤੀਤ ਕਰ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਮੀਆਂਪੁਰ ਵਿਖੇ ਬੱਸ ਅੱਡਾ ਨਾ ਹੋਣ ਕਾਰਨ ਸਵਾਰੀਆਂ ਹੋ ਰਹੀਆਂ ਹਨ ਪ੍ਰੇਸ਼ਾਨ ਅਗਲੀ ਖ਼ਬਰ ਐਚ . ਵੀ . ਐਮ . ਗਲੋਬਲ ਸਕੂਲ ’ ਚ ਤੀਜੀ ਸਾਲਾਨਾ ਐਥਲੈਟਿਕ ਮੀਟ
Ad Position 24