09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਹਾਸ ਵਿਅੰਗ ਲੇਖਕ ਲਖਵੀਰ ਭੱਟੀ ਦੀ ਪੁਸਤਕ “ ਜੁਗਾੜੀ ਫੁੱਫੜ ” ਹੋਈ ਲੋਕ ਅਰਪਣ

ਲੁਧਿਆਣਾ, 8 ਅਕਤੂਬਰ (ਡਾ. ਤਰਲੋਚਨ ਸਿੰਘ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਅਲੂਮਨੀ ਮੀਟ, ਚੈਪਟਰ, ਲੁਧਿਆਣਾ ਦੀ ਮਹੀਨਾਵਾਰ ਮੀਟਿੰਗ ਸੁਖਦੇਵ ਭਵਨ ਵਿਖੇ ਪਦਮ ਭੂਸ਼ਣ ਡਾ.

Ad Position 21
No active advertisement
ਅਜੀਤ ਡੈਸਕ 09-10-2026
ਲੁਧਿਆਣਾ, 8 ਅਕਤੂਬਰ (ਡਾ. ਤਰਲੋਚਨ ਸਿੰਘ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਅਲੂਮਨੀ ਮੀਟ, ਚੈਪਟਰ, ਲੁਧਿਆਣਾ ਦੀ ਮਹੀਨਾਵਾਰ ਮੀਟਿੰਗ ਸੁਖਦੇਵ ਭਵਨ ਵਿਖੇ ਪਦਮ ਭੂਸ਼ਣ ਡਾ. ਸਰਦਾਰਾ ਸਿੰਘ ਜੌਹਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਹਾਸ ਵਿਅੰਗ ਲੇਖਕ ਲਖਵੀਰ ਸਿੰਘ ਭੱਟੀ ਵਲੋਂ ਲਿਖੀ ਹਾਸ ਵਿਅੰਗ ਪੁਸਤਕ “ਜੁਗਾੜੀ ਫੁੱਫੜ” ਲੋਕ ਅਰਪਣ ਕੀਤੀ ਗਈ। ਇਸ ਮੌਕੇ ਡਾ. ਐਸ.ਪੀ.ਐਸ. ਬਰਾੜ, ਡਾ. ਅਮਰਜੀਤ ਸਿੰਘ, ਡਾ. ਬਲਵਿੰਦਰ ਸਿੰਘ ਬੁਟਾਰੀ, ਡਾ. ਸੁਰਜੀਤ ਸਿੰਘ ਗਿੱਲ, ਡਾ. ਰਾਜ ਕੁਮਾਰ, ਡਾ. ਆਈ.ਐਸ. ਛਿਬਾ, ਡਾ. ਜੀਵਨ ਸਿੱਧੂ, ਡਾ. ਹਰੀ ਸਿੰਘ ਬਰਾੜ ਅਤੇ ਹੋਰ ਨਾਮਵਾਰ ਲੇਖਕ ਤੇ ਡਾਕਟਰ ਸ਼ਾਮਿਲ ਹੋਏ। ਇਸ ਮੌਕੇ ਪੁਸਤਕ ਦੇ ਲੇਖਕ ਲਖਵੀਰ ਸਿੰਘ ਭੱਟੀ ਨੇ ਦੱਸਿਆ ਕਿ ਫੁੱਫੜ ਨੂੰ ਸਾਰੇ ਸਮਾਜ ਵਿਚ ਅੜੀਅਲ, ਲੜਾਕਾ, ਸ਼ਰਾਬੀ, ਗੱਲ ਗੱਲ ’ਤੇ ਰੁੱਸਣ ਵਾਲਾ, ਅੜਿਕਾ ਸਿੰਘ ਆਦਿ ਦਾ ਦਰਜਾ ਦਿੱਤਾ ਕਿਹਾ ਗਿਆ, ਪਰ ਅਸਲ ਵਿਚ ਉਹ ਅਜਿਹੇ ਨਹੀਂ ਹੁੰਦੇ ਹਨ। ਉਹ ਸਹੁਰੇ ਪਰਿਵਾਰ ਦੇ ਵੱਡੇ ਪ੍ਰਹੁਣੇ ਹੁੰਦੇ ਹਨ। ਉਹ ਪੁਰਾਣੇ ਤਾਂ ਹੋ ਜਾਂਦੇ ਹਨ, ਪਰ ਆਪਣੇ ਸਹੁਰੇ ਪਰਿਵਾਰ ਨੂੰ ਉਨ੍ਹਾਂ ਦੇ ਭਲੇ ਲਈ ਸੁਝਾਅ ਦਿੰਦੇ ਰਹਿੰਦੇ ਹਨ। ਇਸ ਤੋਂ ਇਲਾਵਾ ਇਸ ਪੁਸਤਕ ਵਿਚ ਹੋਰ ਵੀ ਵਿਅੰਗ ਪੜ੍ਹਨ ਯੋਗ ਹਨ। ਇਸ ਮੌਕੇ ਡਾ. ਸਰਦਾਰਾ ਸਿੰਘ ਜੌਹਲ ਨੇ ਆਪਣੇ ਬਚਪਨ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਸਾਰਿਆਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਵਿਧਾਨ ਸਭਾ ਚੋਣਾਂ ਕਾਂਗਰਸ ਪੂਰੀ ਮਜ਼ਬੂਤੀ ਤੇ ਇਕਜੁੱਟਤਾ ਨਾਲ ਲੜੇਗੀ - ਦਾਖਾ , ਬਾਵਾ ਤੇ ਲਾਪਰਾਂ ਅਗਲੀ ਖ਼ਬਰ ਮਨਜੀਤ ਕੌਰ ਭੰਬਰਾ ਨਮਿਤ ਅੰਤਿਮ ਅਰਦਾਸ ਅੱਜ
Ad Position 24