12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਪੀ . ਏ . ਯੂ . ਦੇ ਵਿਦਿਆਰਥੀ ਨੂੰ ਕੌਮਾਂਤਰੀ ਕਾਨਫ਼ਰੰਸ ਵਿਚ ਸਰਬੌਤਮ ਪੇਸ਼ਕਾਰੀ ਇਨਾਮ ਮਿਲਿਆ

ਲੁਧਿਆਣਾ, 11 ਅਕਤੂਬਰ (ਜਸਵਿੰਦਰ ਸਿੰਘ)-ਪੀ. ਏ.

Ad Position 21
No active advertisement
ਅਜੀਤ ਡੈਸਕ 12-10-2026
ਲੁਧਿਆਣਾ, 11 ਅਕਤੂਬਰ (ਜਸਵਿੰਦਰ ਸਿੰਘ)-ਪੀ.ਏ.ਯੂ. ਦੇ ਭੋਜਨ ਅਤੇ ਪੋਸ਼ਣ ਵਿਭਾਗ ਵਿਚ ਪੀ.ਐੱਚ.ਡੀ. ਦੀ ਵਿਦਿਆਰਥੀ ਕੁਮਾਰੀ ਸਿਮਰਪ੍ਰੀਤ ਕੌਰ ਨੂੰ ਬੀਤੇ ਦਿਨੀਂ ਕੌਮਾਂਤਰੀ ਕਾਨਫ਼ਰੰਸ ਵਿਚ ਜ਼ੁਬਾਨੀ ਪੇਪਰ ਪੇਸ਼ ਕਰਨ ਲਈ ਸਰਵੋਤਮ ਇਨਾਮ ਦਿੱਤਾ ਗਿਆ। ਕੁਮਾਰੀ ਸਿਮਰਪ੍ਰੀਤ ਕੌਰ ਨੇ ਇਹ ਪੇਪਰ ਬੇਕਰੀ ਉਤਪਾਦਾਂ ਵਿਚ ਗਾਜਰ ਦੇ ਪਾਊਡਰ ਦੇ ਮਹੱਤਵ ਬਾਰੇ ਲਿਖਿਆ ਸੀ ਅਤੇ ਇਸ ਵਿਚ ਉਸ ਦਾ ਸਹਿਯੋਗ ਡਾ. ਸੋਨਿਕਾ ਸ਼ਰਮਾ, ਡਾ. ਅਰਸ਼ਦੀਪ ਸਿੰਘ, ਡਾ. ਸ਼ਿਖਾ ਮਹਾਜਨ ਅਤੇ ਡਾ. ਰੂਮਾ ਦੇਵੀ ਨੇ ਕੀਤਾ ਸੀ। ਇਹ ਕਾਨਫ਼ਰੰਸ ਤਾਮਿਲਨਾਡੂ ਖੇਤੀ ਯੂਨੀਵਰਸਿਟੀ ਕੋਇੰਬਟੂਰ ਵਿਚ ਕਰਵਾਈ ਗਈ ਸੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕੁਮਾਰੀ ਸਿਮਰਪ੍ਰੀਤ ਕੌਰ ਨੂੰ ਮਾਸਟਰਜ਼ ਦੀ ਡਿਗਰੀ ਦੌਰਾਨ ਬਾਇਓਫੋਰਟੀਫਾਈਡ ਗਾਜਰ ਦੀ ਪ੍ਰਕਾਰਜੀ ਭੋਜਨ ਵਿਚ ਵਰਤੋਂ ਵਿਸ਼ੇ ’ਤੇ ਖੋਜ ਲਈ ਇਨਾਮ ਦਿੱਤਾ ਗਿਆ ਸੀ। ਵਿਦਿਆਰਥੀ ਦੇ ਨਿਗਰਾਨ ਭੋਜਨ ਅਤੇ ਪੋਸ਼ਣ ਮਾਹਿਰ ਡਾ. ਸੋਨਿਕਾ ਸ਼ਰਮਾ ਨੇ ਕਿਹਾ ਕਿ ਕੁਮਾਰੀ ਸਿਮਰਪ੍ਰੀਤ ਕੌਰ ਦੀ ਖੋਜ ਬੇਕਰੀ ਉਤਪਾਦਾਂ ਵਿਚ ਉੱਚ ਪੋਸ਼ਣ ਵਾਲੇ ਤੱਤਾਂ ਦੀ ਵਰਤੋਂ ਵਧਾਉਣ ਦੀ ਦਿਸ਼ਾ ਵਿਚ ਬੜੀ ਅਹਿਮ ਸਾਬਤ ਹੋਵੇਗੀ। ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸੁਖਜੀਤਪਾਲ ਸਿੰਘ ਆਈ.ਏ.ਐੱਸ., ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਹਰਵਿੰਦਰ ਸਿੰਘ, ਡੀਨ ਕਮਿਊਨਿਟੀ ਸਾਇੰਸ ਡਾ. ਕਿਰਨ ਬੈਂਸ ਅਤੇ ਭੋਜਨ ਅਤੇ ਪੋਸ਼ਣ ਵਿਭਾਗ ਦੇ ਮੁਖੀ ਡਾ. ਹਰਪ੍ਰੀਤ ਕੌਰ ਨੇ ਵਿਦਿਆਰਥੀ ਅਤੇ ਉਸ ਦੇ ਨਿਗਰਾਨ ਨੂੰ ਇਸ ਪ੍ਰਾਪਤੀ ਖ਼ਾਤਰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਨਟ ਬੋਲਟ ਬਣਾਉਣ ਵਾਲੀ ਮਸ਼ੀਨ ’ਚ ਚੁੰਨੀ ਫਸਣ ਕਾਰਨ ਮਹਿਲਾ ਵਰਕਰ ਦੀ ਮੌਤ ਅਗਲੀ ਖ਼ਬਰ ਅਸ਼ੋਕਾ ਵਿਜੇ ਦਸਮੀ ਤਕਸ਼ਿਲਾ ਬੁੱਧ ਵਿਹਾਰ ਕਾਦੀਆਂ ਵਿਖੇ 20 ਨੂੰ-ਫੁੱਗਲਾਣਾ
Ad Position 24