14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਭੋਗ ’ਤੇ ਵਿਸ਼ੇਸ਼ : ਰਾਜਿੰਦਰ ਸਿੰਘ ਕਲਸੀ

ਆਲਮਗੀਰ : 1949 ਨੂੰ ਪਿੰਡ ਸੰਗੋਵਾਲ ਵਿਖੇ ਪਿਤਾ ਸ. ਸੁਰਜੀਤ ਸਿੰਘ ਮਾਤਾ ਭਰਪੂਰ ਕੌਰ ਦੇ ਘਰ ਜਨਮੇ ਰਾਜਿੰਦਰ ਸਿੰਘ ਕਲਸੀ ਨੇ ਮੁੱਢਲੀ ਪੜ੍ਹਾਈ ਪਿੰਡ ਵਿਖੇ ਹਾਸਿਲ ਕਰਨ ਉਪਰੰਤ 1964 ਵਿਚ ਗੁਰੂ ਨਾਨਕ ਖ਼ਾਲਸਾ ਹਾਈ ਸਕੂਲ ਪਿੰਡ ਗਿੱਲ ਵਿਖੇ 10ਵੀਂ ਦੀ ਪੜ੍ਹਾਈ ਕੀਤੀ ਅਤੇ 1968 ਵਿਚ ਮਕੈਨੀਕਲ ਇੰਜੀਨੀਅਰਿੰਗ ਦੀ ਡਿਗਰੀ ਸੀ.

Ad Position 21
No active advertisement
ਅਜੀਤ ਡੈਸਕ 14-10-2026
ਆਲਮਗੀਰ : 1949 ਨੂੰ ਪਿੰਡ ਸੰਗੋਵਾਲ ਵਿਖੇ ਪਿਤਾ ਸ. ਸੁਰਜੀਤ ਸਿੰਘ ਮਾਤਾ ਭਰਪੂਰ ਕੌਰ ਦੇ ਘਰ ਜਨਮੇ ਰਾਜਿੰਦਰ ਸਿੰਘ ਕਲਸੀ ਨੇ ਮੁੱਢਲੀ ਪੜ੍ਹਾਈ ਪਿੰਡ ਵਿਖੇ ਹਾਸਿਲ ਕਰਨ ਉਪਰੰਤ 1964 ਵਿਚ ਗੁਰੂ ਨਾਨਕ ਖ਼ਾਲਸਾ ਹਾਈ ਸਕੂਲ ਪਿੰਡ ਗਿੱਲ ਵਿਖੇ 10ਵੀਂ ਦੀ ਪੜ੍ਹਾਈ ਕੀਤੀ ਅਤੇ 1968 ਵਿਚ ਮਕੈਨੀਕਲ ਇੰਜੀਨੀਅਰਿੰਗ ਦੀ ਡਿਗਰੀ ਸੀ. ਟੀ. ਆਈ. ਕਾਲਜ ਲੁਧਿਆਣਾ ਤੋਂ ਪ੍ਰਾਪਤ ਕਰਨ ਉਪਰੰਤ 1979 ਤੋਂ ਸੰਨ 2009 ਤੱਕ ਬਤੌਰ ਰਿਸਰਚ ਇੰਜੀਨੀਅਰ ਦੇ ਤੌਰ ’ਤੇ ਮੈਰਾਡੋ ਵਿਖੇ ਸੇਵਾਵਾਂ ਨਿਭਾਈਆਂ। ਬੋਲਣ ਅਤੇ ਸੁਣਨ ਤੋਂ ਅਸਮਰਥ ਆਪ ਦੇ ਸਪੁੱਤਰ ਹਰਦੀਪ ਸਿੰਘ ਕਲਸੀ ਨੇ ਚਿੱਤਰਕਾਰੀ ਦੇ ਖੇਤਰ ਵਿਚ ਨਾਮਣਾ ਖੱਟਦਿਆਂ ਆਪਣੇ ਪਿਤਾ ਦੀ ਵਿਰਾਸਤ ਨੂੰ ਅੱਗੇ ਵਧਾ ਰਹੇ ਹਨ। ਆਪ ਹੱਥੀਂ ਕੰਮ ਕਰਨ ਤੇ ਪੜ੍ਹਨ ਦਾ ਸ਼ੌਂਕ ਰੱਖਣ ਵਾਲੇ ਸਵ. ਰਜਿੰਦਰ ਸਿੰਘ ਕਲਸੀ ਅੰਤ ਸਮੇਂ ਤੱਕ ਸ੍ਰੀ. ਜੀ. ਐਕਸਪੈਲਰ ਵਿਚ ਲਗਾਤਾਰ ਕੰਮ ਕਰਦੇ ਹੋਏ ਉਨ੍ਹਾਂ ਨੇ ਰਿਸਰਚ ਦੇ ਖੇਤਰ ਵਿਚ ਬਹੁਤ ਸਾਰੀਆਂ ਖੋਜਾਂ ਵਿਚ ਆਪਣਾ ਉੱਘਾ ਯੋਗਦਾਨ ਪਾਇਆ। ਆਪ ਪੰਜਾਬੀ ਬੋਲੀ, ਪੰਜਾਬੀ ਸਾਹਿੱਤ ਤੇ ਪੰਜਾਬੀ ਸਭਿਆਚਾਰ ਨੂੰ ਦਿਲੋਂ ਪਿਆਰ ਕਰਦੇ ਸਨ। ਆਪ ਬੀਤੀ 5 ਅਕਤੂਬਰ ਨੂੰ ਅਕਾਲ ਪੁਰਖ ਵਲੋਂ ਬਖਸ਼ਿਸ਼ ਕੀਤੀ ਸਵਾਸਾਂ ਦੀ ਪੂੰਜੀ ਭੋਗਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ। ਉਨ੍ਹਾਂ ਦੀ ਯਾਦ ਵਿਚ ਆਰੰਭ ਸ੍ਰੀ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਗੁਰੂ ਨਾਨਕ ਦਰਬਾਰ ਟਰੱਸਟ ਗਲੀ ਨੰਬਰ 4, ਸ਼ਿਮਲਾਪੁਰੀ ਲੁਧਿਆਣਾ ਵਿਖੇ ਮਿਤੀ 14 ਅਕਤੂਬਰ ਨੂੰ ਬਾਅਦ ਦੁਪਹਿਰ 1 ਤੋਂ 2 ਵਜੇ ਤੱਕ ਹੋਵੇਗੀ। -ਜਰਨੈਲ ਸਿੰਘ ਪੱਟੀ
Ad Position 22
No active advertisement
ਪਿਛਲੀ ਖ਼ਬਰ ਅਰੋੜਾ ਮਹਾਂਸਭਾ ਵਲੋਂ 53ਵਾਂ ਰਾਸ਼ਨ ਵੰਡ ਸਮਾਗਮ ਕਰਵਾਇਆ ਅਗਲੀ ਖ਼ਬਰ ਸਾਬਕਾ ਮੇਅਰ ਗੋਹਲਵੜੀਆ ਨੂੰ ਸ਼੍ਰੋਮਣੀ ਅਕਾਲੀ ਦਲ ( ਬ ) ਨੇ ਸੂਬਾ ਜਨਰਲ ਸਕੱਤਰ ਕੀਤਾ ਨਿਯੁਕਤ
Ad Position 24