18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਕਾਂਗਰਸ ਦੇ ਅਨਮੋਲ ਰਤਨ ਹਨ ਆਲਮਗੀਰੀਏ ਭਲਵਾਨ-ਬੀਬੀ ਵੜਿੰਗ

ਆਲਮਗੀਰ, 17 ਅਕਤੂਬਰ (ਜਰਨੈਲ ਸਿੰਘ ਪੱਟੀ)-ਕਿਸੇ ਅਤਿ ਨਜ਼ਦੀਕੀ ਦੇ ਘਰ ਜਾਣ ’ਤੇ ਹਰੇਕ ਵਾਰ ਰਾਜਨੀਤਕ ਅਰਥ ਹੁੰਦੇ ਬਲਕਿ ਕਈ ਵਾਰ ਪਰਿਵਾਰਕ ਤੌਰ ’ਤੇ ਵੀ ਨਜ਼ਦੀਕੀ ਦੇ ਘਰ ਜਾਣ ਦਾ ਸਬੱਬ ਬਣ ਜਾਂਦਾ ਹੈ। ਇਹ ਸ਼ਬਦ ਐਮ.

Ad Position 21
No active advertisement
ਸਾਬਕਾ ਸਰਪੰਚ ਬੇਸ਼ੀ ਪਹਿਲਵਾਨ ਦੇ ਗ੍ਰਹਿ ਵਿਖੇ ਪਹੁੰਚਣ ’ਤੇ ਬੀਬੀ ਅੰਮ੍ਰਿਤਾ ਵੜਿੰਗ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਦਾ ਸਵਾਗਤ ਕਰਦੇ ਹੋਏ ਕਮਲਜੀਤ ਕੌਰ ਗਰੇਵਾਲ ਅਤੇ ਹੋਰ। ਤਸਵੀਰ : ਜਰਨੈਲ ਸਿੰਘ ਪੱਟੀ 18-10-2026
ਆਲਮਗੀਰ, 17 ਅਕਤੂਬਰ (ਜਰਨੈਲ ਸਿੰਘ ਪੱਟੀ)-ਕਿਸੇ ਅਤਿ ਨਜ਼ਦੀਕੀ ਦੇ ਘਰ ਜਾਣ ’ਤੇ ਹਰੇਕ ਵਾਰ ਰਾਜਨੀਤਕ ਅਰਥ ਹੁੰਦੇ ਬਲਕਿ ਕਈ ਵਾਰ ਪਰਿਵਾਰਕ ਤੌਰ ’ਤੇ ਵੀ ਨਜ਼ਦੀਕੀ ਦੇ ਘਰ ਜਾਣ ਦਾ ਸਬੱਬ ਬਣ ਜਾਂਦਾ ਹੈ। ਇਹ ਸ਼ਬਦ ਐਮ.ਪੀ. ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧਰਮ ਪਤਨੀ ਅੰਮ੍ਰਿਤਾ ਵੜਿੰਗ ਨੇ ਆਲਮਗੀਰ ਦੇ ਸਾਬਕਾ ਬਲਾਕ ਸੰਮਤੀ ਮੈਂਬਰ ਪਹਿਲਵਾਨ ਉਪਦੇਸ਼ ਸਿੰਘ ਬੇਸ਼ੀ, ਸਾਬਕਾ ਸਰਪੰਚ ਕਮਲਜੀਤ ਕੌਰ ਗਰੇਵਾਲ ਦੇ ਗ੍ਰਹਿ ਵਿਖੇ ਪਾਈ ਵਿਸ਼ੇਸ਼ ਫੇਰੀ ਦੌਰਾਨ ਹਾਜ਼ਰੀਨ ਨਾਲ ਵਿਚਾਰ ਚਰਚਾ ਦੌਰਾਨ ਕਿਹਾ ਕਿ ਆਲਮਗੀਰੀਏ ਭਲਵਾਨ ਕਾਂਗਰਸ ਪਾਰਟੀ ਦੇ ਅਨਮੋਲ ਰਤਨ ਹਨ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਹਲਕਾ ਵਿਧਾਇਕ ਕੁਲਦੀਪ ਸਿੰਘ ਕੇ.ਡੀ. ਵੈਦ, ਕਾਂਗਰਸ ਕਿਸਾਨ ਸੈੱਲ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਹਿਰਦੇਪਾਲ ਸਿੰਘ ਢੀਂਡਸਾ ਕਾਂਗਰਸ ਦਿਹਾਤੀ ਦੇ ਜਨਰਲ ਸਕੱਤਰ ਦਵਿੰਦਰ ਸਿੰਘ ਗਿੱਲ, ਬਲਾਕ ਪ੍ਰਧਾਨ ਮਨਜਿੰਦਰ ਸਿੰਘ ਨੋਨੀ ਸੀਲੋ, ਇਸਤਰੀ ਕਾਂਗਰਸ ਦਿਹਾਤੀ ਦੇ ਪ੍ਰਧਾਨ ਕਿਰਨਦੀਪ ਕੌਰ, ਹਰਪ੍ਰੀਤ ਕੌਰ, ਹਰਵਿੰਦਰ ਕੌਰ (ਦੋਨੇਂ ਬਲਾਕ ਪ੍ਰਧਾਨ), ਹਲਕਾ ਕੋਆਰਡੀਨੇਟਰ ਸੁਖਦੀਪ ਕੌਰ, ਓ.ਐਸ.ਡੀ. ਜਗਸੀਰ ਸਿੰਘ ਸਿੱਧੂ ਸਮੇਤ ਹੋਰ ਵੀ ਆਗੂ ਅਤੇ ਵਰਕਰ ਹਾਜ਼ਰ ਸਨ। ਇਸ ਮੌਕੇ ਸਾਬਕਾ ਵਿਧਾਇਕ ਕੇ.ਡੀ. ਵੈਦ ਨੇ ਕਿਹਾ ਕਿ ਉਕਤ ਫੇਰੀ ਕੋਈ ਰਾਜਨੀਤਿਕ ਤੌਰ ’ਤੇ ਨਹੀਂ ਬਲਕਿ ਪਰਿਵਾਰਕ ਤੌਰ ’ਤੇ ਪਾਈ ਗਈ ਫੇਰੀ ਹੈ, ਕਿਉਂਕਿ ਉਕਤ ਪਰਿਵਾਰ ਨਾਲ ਸਾਡੇ ਘਰੇਲੂ ਅਤੇ ਪਰਿਵਾਰਿਕ ਰਿਸ਼ਤੇ ਹਨ। ਇਸ ਮੌਕੇ ਪਹਿਲਵਾਨ ਉਪਦੇਸ਼ ਸਿੰਘ ਬੇਸ਼ੀ ਆਲਮਗੀਰ ਨੇ ਬੀਬੀ ਵੜਿੰਗ ਸਾਬਕਾ ਵਿਧਾਇਕ ਵੈਦ ਨੂੰ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ। ਇਸ ਮੌਕੇ ਰਵੀ ਗਰੇਵਾਲ, ਅਮਨਦੀਪ ਸਿੰਘ ਗਰੇਵਾਲ, ਸਾਬਕਾ ਪੰਚ ਊਧਮ ਸਿੰਘ ਗੁਰਮੁਖ ਸਿੰਘ ਪੱਪੂ, ਜਗਦੀਸ਼ ਸਿੰਘ, ਅਵਤਾਰ ਸਿੰਘ ਮਨਦੀਪ ਸਿੰਘ ਨਿੱਕਾ, ਰਾਜਾ ਗਰੇਵਾਲ, ਸੋਨੀ ਗਿੱਲ, ਸਾਬਕਾ ਮੈਂਬਰ ਪ੍ਰੇਮ ਸਿੰਘ, ਗੁਰਮੇਜ ਸਿੰਘ, ਸੰਦੀਪ ਸਿੰਘ ਗਰੇਵਾਲ ਪ੍ਰਧਾਨ ਕੋਆਪਰੇਟਿਵ ਸੁਸਾਇਟੀ ਆਲਮਗੀਰ ਪੰਚ ਨਿਰਭੈ ਸਿੰਘ, ਪੰਚ ਮਨਪ੍ਰੀਤ ਕੌਰ ਗੁਰਜੰਟ ਸਿੰਘ ਗਰੇਵਾਲ, ਧਰਮਿੰਦਰ ਸਿੰਘ, ਮੈਂਬਰ ਕੁਲਵਿੰਦਰ ਸਿੰਘ, ਜੱਸੀ ਗਰੇਵਾਲ, ਵਰਿੰਦਰ ਸਿੰਘ ਆਰ.ਟੀ.ਓ, ਸੁਕੂ ਢੀਂਡਸਾ, ਗੁਰਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1 ਦੁੱਗਰੀ ਵਿਖੇ ਕੱਤਕ ਮਹੀਨੇ ਦੀ ਸੰਗਰਾਂਦ ਅਤੇ ਜਪ-ਤਪ ਸਮਾਗਮ ਅਗਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ਦੇ ਸੂਬਾ ਪੱਧਰੀ ਬਾਸਕਟਬਾਲ ਟੂਰਨਾਮੈਂਟ ਵਿਚ ਚੇਅਰਮੈਨ ਭਿੰਡਰ ਨੇ ਕੀਤੀ ਸ਼ਿਰਕਤ
Ad Position 24