ਤਿਉਹਾਰੀ ਸੀਜ਼ਨ ਦੌਰਾਨ ਆਦਰਸ਼ ਫ਼ਰਨੀਚਰ ਤੋਂ ਖ਼ਰੀਦਦਾਰੀ ਕਰਨ ‘ ਤੇ ਲੋਕਾਂ ਨੂੰ ਮਿਲੇਗੀ ਵਿਸ਼ੇਸ਼ ਛੋਟ
ਲੁਧਿਆਣਾ, 19 ਅਕਤੂਬਰ (ਅ. ਬ.)
ਲੁਧਿਆਣਾ, 19 ਅਕਤੂਬਰ (ਅ. ਬ.)-ਆਦਰਸ਼ ਫ਼ਰਨੀਚਰ ਸਟੋਰ ਨੇੜੇ ਭਾਰਤ ਨਗਰ ਚੌਕ ਵਿਖੇ ਤਿਉਹਾਰੀ ਸੀਜ਼ਨ ਦੌਰਾਨ ਖ਼ਰੀਦਦਾਰੀ ਕਰਨ ’ਤੇ ਲੋਕਾਂ ਨੂੰ 50 ਪ੍ਰਤੀਸ਼ਤ ਤੱਕ ਦੀ ਵਿਸ਼ੇਸ਼ ਛੋਟ ਦਿੱਤੀ ਜਾ ਰਹੀ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਗਾਹਕਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਸਟੋਰ ਗਾਹਕਾਂ ਲਈ ਹਫ਼ਤੇ ਦੇ 7 ਦਿਨ ਖੁੱਲ੍ਹਾ ਰਹੇਗਾ। ਉਨ੍ਹਾਂ ਦੱਸਿਆ ਕਿ ਸਟੋਰ ’ਤੇ ਭਾਰਤ ਤੇ ਵਿਦੇਸ਼ੀ (ਇੰਪੋਰਟਿਡ) ਫ਼ਰਨੀਚਰ ’ਤੇ ਵੀ ਵਿਸ਼ੇਸ਼ ਛੋਟ ਦਿੱਤੀ ਜਾ ਰਹੀ ਹੈ ਅਤੇ ਅਸਲੀ ਐਮ. ਪੀ. ਟੀਕ (ਸਾਗਵਾਨ) ਦੀ ਲੱਕੜੀ ਨਾਲ ਤਿਆਰ ਫ਼ਰਨੀਚਰ ਨਵੇਂ ਡਿਜ਼ਾਈਨ ਵਿਚ ਅਤੇ ਆਈਟਮਾਂ ’ਚ ਉਪਲਬਧ ਹੈ। ਇਸ ਤੋਂ ਇਲਾਵਾ ਚੋਣਵੇਂ ਉਤਪਾਦਾਂ ਤੇ ਆਰਮੋਨੀਆ ਦੇ ਉਤਪਾਦਾਂ ‘ ਤੇ ਵੀ 50 ਪ੍ਰਤੀਸ਼ਤ ਤੱਕ ਦੀ ਵਿਸ਼ੇਸ਼ ਛੋਟ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਆਦਰਸ਼ ਦੇ ਹੀ ਆਰਮੋਨੀਆ ਸਟੋਰ ‘ਤੇ ਘਰੇਲੂ ਸਜਾਵਟ, ਕਲਾਕ੍ਰਿਤੀਆਂ, ਮੂਰਤੀਆਂ, ਕੰਧ ਘੜੀਆਂ ਤੇ ਕੰਧ ’ਤੇ ਲਗਾਉਣ ਵਾਲੀਆਂ ਪੇਂਟਿੰਗਾਂ ਦੀ ਵਿਸ਼ਾਲ ਰੇਂਜ ਵੀ ਮੌਜੂਦ ਹੈ, ਜੋ ਕਿ ਕਿਫਾਇਤੀ ਮੁੱਲ ’ਤੇ ਕਿਸੇ ਵੀ ਘਰ ਦੀ ਸ਼ੋਭਾ ਨੂੰ ‘ਚਾਰ ਚੰਨ’ ਲਗਾਉਣ ਵਾਲੀ ਹੈ ਅਤੇ ਇਨ ਦਿਨਾਂ ਗਾਹਕਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ ਆਦਰਸ਼ ਵਲੋਂ ਆਪਣੇ ਗਾਹਕਾਂ ਦੀ ਮੰਗ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ।