ਗਰੇਵਾਲ ਭਾਈਚਾਰੇ ਦੀ ਚੌਥੀ ਸਾਲਾਨਾ ਵਿਸ਼ਵ ਮਿਲਣੀ 24 ਨੂੰ - ਸਾਬਕਾ ਚੇਅਰਮੈਨ ਬੱਗਾ
ਇਯਾਲੀ/ਥਰੀਕੇ, 19 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਗਰੇਵਾਲ ਭਾਈਚਾਰੇ ਦੀ ਚੌਥੀ ਸਾਲਾਨਾ ਵਿਸ਼ਵ ਮਿਲਣੀ 24 ਅਕਤੂਬਰ ਨੂੰ ਸਵੇਰੇ 11 ਵਜੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਗਿੱਲ ਰੋਡ, ਲੁਧਿਆਣਾ ਵਿਖੇ ਹੋ ਰਹੀ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸੁਰਜੀਤ ਸਿੰਘ ਬੱਗਾ ਸਾਬਕਾ ਚੇਅਰਮੈਨ, ਸਾਬਕਾ ਸਰਪੰਚ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਸਾਬਕਾ ਮੈਂਬਰ ਜ਼ਿਲ੍ਹਾ ਪਲਾਨਿੰਗ ਬੋਰਡ ਪਿੰਡ ਲਲਤੋਂ ਕਲਾਂ ਨੇ ਦੱਸਿਆਂ ਕਿ ਪ੍ਰੋਫੈਸਰ ਦਲਵਿੰਦਰ ਸਿੰਘ ਗਰੇਵਾਲ (ਗਲੋਬਲ ਪ੍ਰਧਾਨ) ਪਲਵਿੰਦਰ ਸਿੰਘ ਗਰੇਵਾਲ (ਜ਼ੋਨਲ ਪ੍ਰਧਾਨ ਪੰਜਾਬ) ਦੀ ਅਗਵਾਈ ਹੇਠ ਕਰਵਾਈ ਜਾ ਰਹੀ ਇਸ ਗਰੇਵਾਲ ਭਾਈਚਾਰੇ ਦੀ ਚੌਥੀ ਸਾਲਾਨਾ ਵਿਸ਼ਵ ਮਿਲਣੀ ਦੌਰਾਨ ਗਰੇਵਾਲ ਇਤਿਹਾਸ ਬਾਰੇ ਵੀਡੀਓ ਅਤੇ ਗੀਤ ਤੋਂ ਇਲਾਵਾ ਗਰੇਵਾਲਜ਼ ‘ਤੇ ਲਿਖੀ ਹਿੰਦੀ ਕਿਤਾਬ ਦਾ ਦੂਜਾ ਐਡੀਸ਼ਨ ਰਿਲੀਜ਼ ਕੀਤਾ ਜਾਵੇਗਾ।
ਸ
ਸੁਰਜੀਤ ਸਿੰਘ ਬੱਗਾ ਸਾਬਕਾ ਚੇਅਰਮੈਨ
20-10-2026
ਇਯਾਲੀ/ਥਰੀਕੇ, 19 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਗਰੇਵਾਲ ਭਾਈਚਾਰੇ ਦੀ ਚੌਥੀ ਸਾਲਾਨਾ ਵਿਸ਼ਵ ਮਿਲਣੀ 24 ਅਕਤੂਬਰ ਨੂੰ ਸਵੇਰੇ 11 ਵਜੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਗਿੱਲ ਰੋਡ, ਲੁਧਿਆਣਾ ਵਿਖੇ ਹੋ ਰਹੀ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸੁਰਜੀਤ ਸਿੰਘ ਬੱਗਾ ਸਾਬਕਾ ਚੇਅਰਮੈਨ, ਸਾਬਕਾ ਸਰਪੰਚ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਸਾਬਕਾ ਮੈਂਬਰ ਜ਼ਿਲ੍ਹਾ ਪਲਾਨਿੰਗ ਬੋਰਡ ਪਿੰਡ ਲਲਤੋਂ ਕਲਾਂ ਨੇ ਦੱਸਿਆਂ ਕਿ ਪ੍ਰੋਫੈਸਰ ਦਲਵਿੰਦਰ ਸਿੰਘ ਗਰੇਵਾਲ (ਗਲੋਬਲ ਪ੍ਰਧਾਨ) ਪਲਵਿੰਦਰ ਸਿੰਘ ਗਰੇਵਾਲ (ਜ਼ੋਨਲ ਪ੍ਰਧਾਨ ਪੰਜਾਬ) ਦੀ ਅਗਵਾਈ ਹੇਠ ਕਰਵਾਈ ਜਾ ਰਹੀ ਇਸ ਗਰੇਵਾਲ ਭਾਈਚਾਰੇ ਦੀ ਚੌਥੀ ਸਾਲਾਨਾ ਵਿਸ਼ਵ ਮਿਲਣੀ ਦੌਰਾਨ ਗਰੇਵਾਲ ਇਤਿਹਾਸ ਬਾਰੇ ਵੀਡੀਓ ਅਤੇ ਗੀਤ ਤੋਂ ਇਲਾਵਾ ਗਰੇਵਾਲਜ਼ ‘ਤੇ ਲਿਖੀ ਹਿੰਦੀ ਕਿਤਾਬ ਦਾ ਦੂਜਾ ਐਡੀਸ਼ਨ ਰਿਲੀਜ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜ਼ੋਨਲ ਪ੍ਰਧਾਨਾਂ ਅਤੇ ਡੈਲੀਗੇਟਾਂ ਨਾਲ ਜਾਣ-ਪਛਾਣ, ਪਿਛਲੀ ਕਾਰਗੁਜ਼ਾਰੀ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਚਰਚਾ ਕੀਤੀ ਜਾਵੇਗੀ। ਇਸ ਮੌਕੇ ਸੰਸਾਰ ਭਰ ਵਿਚ ਗਰੇਵਾਲ ਬਰਾਦਰੀ ਦੀਆਂ ਵੱਖ ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੀਆਂ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ।