20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਸਰਕਲ ਭਾਮੀਆਂ ਕਲਾਂ ਐੱਸ.ਸੀ. ਵਿੰਗ ਪ੍ਰਧਾਨ ਅਤੇ ਸਾਥੀਆਂ ਦਾ ਸਨਮਾਨ

ਭਾਮੀਆਂ ਕਲਾਂ, 19 ਅਕਤੂਬਰ (ਜਤਿੰਦਰ ਭੰਬੀ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਹਲਕਾ ਸਾਹਨੇਵਾਲ ਅੰਦਰ ਕੀਤੇ ਗਏ ਜਥੇਬੰਦੀ ਦੇ ਵਿਸਥਾਰ ਦੇ ਚੱਲਦੇ ਬਾਕੀ ਦੇ ਸਰਕਲਾਂ ਵਾਂਗ ਹੀ ਸਰਕਲ ਭਾਮੀਆਂ ਕਲਾਂ ਵਿਚ ਵੀ ਨਿਯੁਕਤੀਆਂ ਕੀਤੀਆਂ ਗਈਆਂ। ਸਰਕਲ ਭਾਮੀਆਂ ਕਲਾਂ ਤੋਂ ਮਿਹਨਤੀ ਨੌਜਵਾਨ ਸਤਨਾਮ ਸਿੰਘ ਸੱਤਾ ਨੂੰ ਐੱਸ.

Ad Position 21
No active advertisement
ਅਜੀਤ ਡੈਸਕ 20-10-2026
ਭਾਮੀਆਂ ਕਲਾਂ, 19 ਅਕਤੂਬਰ (ਜਤਿੰਦਰ ਭੰਬੀ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਹਲਕਾ ਸਾਹਨੇਵਾਲ ਅੰਦਰ ਕੀਤੇ ਗਏ ਜਥੇਬੰਦੀ ਦੇ ਵਿਸਥਾਰ ਦੇ ਚੱਲਦੇ ਬਾਕੀ ਦੇ ਸਰਕਲਾਂ ਵਾਂਗ ਹੀ ਸਰਕਲ ਭਾਮੀਆਂ ਕਲਾਂ ਵਿਚ ਵੀ ਨਿਯੁਕਤੀਆਂ ਕੀਤੀਆਂ ਗਈਆਂ। ਸਰਕਲ ਭਾਮੀਆਂ ਕਲਾਂ ਤੋਂ ਮਿਹਨਤੀ ਨੌਜਵਾਨ ਸਤਨਾਮ ਸਿੰਘ ਸੱਤਾ ਨੂੰ ਐੱਸ.ਸੀ. ਵਿੰਗ ਦਾ ਪ੍ਰਧਾਨ ਬਣਾਇਆ ਗਿਆ, ਯੂਥ ਵਿੰਗ ਦੀ ਜ਼ਿੰਮੇਵਾਰੀ ਹਰਪ੍ਰੀਤ ਸਿੰਘ ਭੁਖੜੀ, ਬੀ.ਸੀ. ਵਿੰਗ ਦੀ ਅਗਵਾਈ ਲਖਵਿੰਦਰ ਸਿੰਘ ਅਤੇ ਮਹਿਲਾ ਵਿੰਗ ਦੀ ਕਮਾਂਡ ਸਰਬਜੀਤ ਕੌਰ ਤਾਜਪੁਰ ਨੂੰ ਸੰਭਾਲੀ ਗਈ। ਇਸ ਦੇ ਨਾਲ ਹੀ ਸਰਗਰਮ ਆਗੂ ਸਿਮਰਜੀਤ ਸਿੰਘ ਹੁੰਦਲ ਨੂੰ ਯੂਥ ਵਿੰਗ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ। ਹਲਕਾ ਇੰਚਾਰਜ ਅਤੇ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਸਰਕਲ ਪ੍ਰਧਾਨ ਅੰਮ੍ਰਿਤਪਾਲ ਸਿੰਘ ਸਿੱਧੂ ਅਤੇ ਸਿਮਰਨਜੀਤ ਸਿੰਘ ਢਿੱਲੋਂ ਵਲੋਂ ਇਹਨਾਂ ਸਾਰੇ ਅਹੁਦੇਦਾਰਾਂ ਦਾ ਸਨਮਾਨ ਕਰਦੇ ਹੋਏ ਆਗਾਮੀ 2027 ਵਿਧਾਨ ਸਭਾ ਚੋਣਾਂ ਲਈ ਮਜ਼ਬੂਤੀ ਨਾਲ ਤਿਆਰੀ ਕਰਨ ਲਈ ਕਿਹਾ।
Ad Position 22
No active advertisement
ਪਿਛਲੀ ਖ਼ਬਰ ਯੁੱਗ ਕਵੀ ਪ੍ਰੋ. ਮੋਹਨ ਸਿੰਘ ਦੇ 121ਵੇਂ ਜਨਮ ਦਿਨ ਮੌਕੇ ਸੈਮੀਨਾਰ ਅਤੇ ਕਵੀ ਦਰਬਾਰ ਕਰਵਾਇਆ ਅਗਲੀ ਖ਼ਬਰ ਪੰਜਾਬ ’ ਚ ‘ ਆਪ ’ ਸਰਕਾਰ ਨੂੰ ਸੱਤਾ ਤੋਂ ਬਾਹਰ ਕਰਨ ਲਈ ਹਮਲਾਵਰ ਚੋਣ ਮੁਹਿੰਮ ਚਲਾਏਗੀ ਕਾਂਗਰਸ - ਵੜਿੰਗ
Ad Position 24