28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਸ਼ਹੀਦ ਮੋਤੀ ਰਾਮ ਮਹਿਰਾ ਮੈਮੋਰੀਅਲ ਹਾਈ ਸਕੂਲ ਵਿਖੇ ਬੱਚਿਆਂ ਨੂੰ ਪੈੱਨ ਅਤੇ ਕਾਪੀਆਂ ਵੰਡੀਆਂ

ਡਾਬਾ/ਲੁਹਾਰਾ,27 ਅਕਤੂਬਰ (ਕੁਲਵੰਤ ਸਿੰਘ ਸੱਪਲ)- ਸ਼ਹੀਦ ਮੋਤੀ ਰਾਮ ਮਹਿਰਾ ਮੈਮੋਰੀਅਲ ਹਾਈ ਸਕੂਲ ਢਿੱਲੋਂ ਨਗਰ, ਲੋਹਾਰਾ ਲੁਧਿਆਣਾ ਵਿਖੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਭਾਰਤੀ ਜਨਤਾ ਪਾਰਟੀ ਦੇ ਸਰਬਜੀਤ ਸਿੰਘ ਕਾਕਾ, ਮੰਡਲ ਪ੍ਰਧਾਨ ਰਾਜੀਵ ਵਰਮਾ ਸ਼ਿਮਲਾਪੁਰੀ, ਸਰਕਲ ਸਾਥੀ ਸੁਦੇਸ਼ ਚਕਰਵਤੀ ਵੱਲੋਂ ਵਿਦਿਆ ਨੂੰ ਮੁੱਖ ਰੱਖਦਿਆਂ ਸਕੂਲ ਦੇ ਸਾਰੇ ਹੀ ਵਿਦਿਆਰਥੀਆਂ ਨੂੰ ਕਾਪੀਆਂ ਅਤੇ ਪੈੱਨ ਵੰਡ ਕੇ ਆਪਣਾ ਵੱਡਮੁੱਲਾ ਯੋਗਦਾਨ ਪਾਇਆ| ਇਸ ਮੌਕੇ ਸਕੂਲ ਦੇ ਪ੍ਰਧਾਨ ਬਲਦੇਵ ਸਿੰਘ ਦੋਸਾਂਝ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਆਉਣ ਵਾਲੇ ਸਮੇਂ ਨੂੰ ਸੰਭਾਲਦਿਆਂ ਇਹ ਬੱਚੇ ਕੱਲ੍ਹ ਦਾ ਭਵਿੱਖ ਹਨ, ਜਿਨ੍ਹਾਂ ਨੇ ਪੜ੍ਹ ਲਿਖ ਕੇ ਇੱਕ ਚੰਗੇ ਸਮਾਜਿਕ ਪ੍ਰਾਣੀ, ਇੱਕ ਚੰਗੇ ਦੇਸ਼ ਭਗਤ ‘ਤੇ ਇੱਕ ਚੰਗੇ ਨੇਤਾ ਬਣ ਕੇ ਸਾਡੇ ਸਮਾਜ ਵਿੱਚ ਹਰ ਥਾਂ ਫੈਲ ਰਿਹਾ ਭ੍ਰਿਸ਼ਟਾਚਾਰ ਅਤੇ ਅਨੇਕਾਂ ਪ੍ਰਕਾਰ ਦੀਆਂ ਸਮਾਜਿਕ ਸਮੱਸਿਆਂਵਾਂ ਦਾ ਸੁਧਾਰ ਕਰਨਗੇ ‘ਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣਗੇ| ਚੇਅਰਮੈਨ ਨਿਰਮਲ ਸਿੰਘ ਐੱਸ ਐੱਸ ਨੇ ਭਾਰਤੀ ਜਨਤਾ ਪਾਰਟੀ ਦੇ ਮੰਡਲ ਪ੍ਰਧਾਨ ਰਾਜੀਵ ਵਰਮਾ ਨੂੰ ਕਿਹਾ ਕਿ ਸ਼ਹੀਦ ਮੋਤੀ ਰਾਮ ਮਹਿਰਾ ਜੀ ਦੀ ਮਹਾਨ ਕੁਰਬਾਨੀ ਨੂੰ ਸਮਰਪਿਤ ਇਹ ਸਕੂਲ ਬਿਨ੍ਹਾਂ ਕਿਸੇ ਨੁਕਸਾਨ ਬਿਨ੍ਹਾਂ ਕਿਸੇ ਲਾਭ ਤੋਂ ਚਲਾਇਆ ਜਾ ਰਿਹਾ ਹੈ ਤਾਂ ਕਿ ਅਮਰ ਸ਼ਹੀਦ ਮੋਤੀ ਰਾਮ ਮਹਿਰਾ ਜੀ ਦੀ ਮਹਾਨ ਕੁਰਬਾਨੀ ਦਾ ਪ੍ਰਚਾਰ ਇਸ ਵਿਦਿਆ ਦੁਆਰਾ ਦੁਨੀਆਂ ਦੇ ਕੋਨੇ-ਕੋਨੇ ਤੱਕ ਪਹੁੰਚਾਇਆ ਜਾਵੇ| ਸਕੂਲ ਦੇ ਪ੍ਰਿੰਸੀਪਲ ਮੈਡਮ ਸਰਬਜੀਤ ਕੌਰ ਵੱਲੋਂ ਸਕੂਲ ਪਹੁੰਚੇ ਭਾਰਤੀ ਜਨਤਾ ਪਾਰਟੀ ਦੇ ਸਰਭਜੀਤ ਸਿੰਘ ਕਾਕਾ ‘ਤੇ ਉਨ੍ਹਾਂ ਦੇ ਸਮੁੱਚੇ ਸਾਥੀਆਂ ਦਾ ਧੰਨਵਾਦ ਕੀਤਾ ਇਸ ਮੌਕੇ ਸਮੂਹ ਅਧਿਆਪਕ ਅਤੇ ਕਮੇਟੀ ਮੈਂਬਰ ਹਾਜਰ ਸਨ|

Ad Position 21
No active advertisement
ਅਜੀਤ ਡੈਸਕ 27-10-2026

Ad Position 22
No active advertisement
ਪਿਛਲੀ ਖ਼ਬਰ 30 ਅਕਤੂਬਰ ਤੋਂ ਜੋਸ਼ ਅਤੇ ਉਤਸ਼ਾਹ ਨਾਲ ਸ਼ੁਰੂ ਹੋਵੇਗਾ ਪੀ.ਏ.ਯੂ. ਦਾ ਅੰਤਰ ਕਾਲਜ ਯੁਵਕ ਮੇਲਾ ਅਗਲੀ ਖ਼ਬਰ Golden Temple Night Fireworks Display | ਸ੍ਰੀ ਹਰਿਮੰਦਰ ਵਿਖੇ ਪਹਿਲੀ ਵਾਰ ਵਿਦੇਸ਼ੀ ਆਤਿਸ਼ਬਾਜੀ ਦਾ ਜਲਵਾ
Ad Position 24