ਸ਼ਾਲੀਮਾਰ ਸਕੂਲ ਦੇ ਵਿਦਿਆਰਥੀਆਂ ਨੇ ਗੁਰਮਤਿ ਮੁਕਾਬਲੇ ਵਿਚ ਇਨਾਮ ਪ੍ਰਾਪਤ ਕੀਤੇ
ਡਾਬਾ/ਲੁਹਾਰਾ, 27 ਅਕਤੂਬਰ (ਕੁਲਵੰਤ ਸਿੰਘ ਸੱਪਲ)-ਸ਼ਾਲੀਮਾਰ ਸਕੂਲ ਦੇ ਵਿਦਿਆਰਥੀਆਂ ਦੁਆਰਾ ਗੁਰਦੁਆਰਾ ਖੂਹੀਸਰ ਸਾਹਿਬ ਮੇਰੀ ਸਿੱਖੀ ਮੇਰੀ ਪਹਿਚਾਣ ਹੇਠ ਗੁਰਮਤਿ ਮੁਕਾਬਲੇ ਵਿਚ ਹਿੱਸਾ ਲਿਆ ਗਿਆ। ਇਹ ਮੁਕਾਬਲਾ ਜੀ.
ਡਾਬਾ/ਲੁਹਾਰਾ, 27 ਅਕਤੂਬਰ (ਕੁਲਵੰਤ ਸਿੰਘ ਸੱਪਲ)-ਸ਼ਾਲੀਮਾਰ ਸਕੂਲ ਦੇ ਵਿਦਿਆਰਥੀਆਂ ਦੁਆਰਾ ਗੁਰਦੁਆਰਾ ਖੂਹੀਸਰ ਸਾਹਿਬ ਮੇਰੀ ਸਿੱਖੀ ਮੇਰੀ ਪਹਿਚਾਣ ਹੇਠ ਗੁਰਮਤਿ ਮੁਕਾਬਲੇ ਵਿਚ ਹਿੱਸਾ ਲਿਆ ਗਿਆ। ਇਹ ਮੁਕਾਬਲਾ ਜੀ.ਐਚ.ਜੀ. ਅਕੈਡਮੀ ਜਗਰਾਉਂ ਦੁਆਰਾ ਕਰਵਾਇਆ ਗਿਆ ਸੀ। ਇਸ ਮੁਕਾਬਲੇ ਵਿਚ ਭਾਗ ਲੈਣ ਲਈ ਵਿਦਿਆਰਥੀ ਸਵੇਰੇ 9 ਵਜੇ ਗੁਰਦੁਆਰਾ ਸਾਹਿਬ ਪਹੁੰਚੇ। ਇਸ ਉਪਰੰਤ ਗੁਰਦਵਾਰਾ ਕਮੇਟੀ ਵਲੋਂ ਬੱਚਿਆਂ ਦੀ ਉਮਰ ਅਨੁਸਾਰ ਵੱਖ ਵੱਖ ਗਰੁੱਪ ਬਣਵਾ ਕੇ ਗੁਰਮਤਿ ਮੁਕਾਬਲਾ ਕਰਵਾਇਆ ਗਿਆ। ਇਸ ਵਿਚ ਬੱਚਿਆਂ ਨੇ ਹਾਜ਼ਰ ਜਵਾਬੀ ਨਾਲ ਜਵਾਬ ਦਿੱਤੇ ਅਤੇ ਇਨਾਮ ਵਜੋਂ ਮੈਡਲ ਅਤੇ ਸ਼ੀਲਡਾਂ ਦਿੱਤੀਆਂ ਗਈਆਂ। ਇਹ ਬੱਚੇ ਅੱਗੇ ਸੈਮੀ ਫਾਈਨਲ ਲਈ ਚੁਣੇ ਗਏ, ਜੋ ਕਿ ਪਿੰਡ ਖੜੂਰ ਵਿਖੇ ਹੋਵੇਗਾ। ਇਸ ਮੌਕੇ ’ਤੇ ਸਕੂਲ ਦੇ ਸਰਪ੍ਰਸਤ ਸੁਰਿੰਦਰਪਾਲ ਵਲੋਂ ਬੱਚਿਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਧਰਮ ਨਾਲ ਜੁੜੇ ਰਹਿਣ ਦੀ ਸਿੱਖਿਆ ਦਿੱਤੀ।