29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਚੰਨ ਦੇ ਦੀਦਾਰ ਹੁੰਦੇ ਹੀ ਖਿੜੇ ਸੁਹਾਗਣਾਂ ਦੇ ਚਿਹਰੇ

ਲੁਧਿਆਣਾ, 29 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਕਰਵਾਚੌਥ ਦੇ ਪਵਿੱਤਰ ਤਿਉਹਾਰ ਮੌਕੇ ਸ਼ਹਿਰ ਵਿਚ ਸੁਹਾਗਣਾਂ ਵਲੋਂ ਆਪਣੇ ਪਤੀ ਦੀ ਲੰਮੀ ਉਮਰ, ਚੰਗੀ ਸਿਹਤ ਅਤੇ ਪਤੀ ਪਤਨੀ ਦੇ ਸੁਖੀ ਜੀਵਨ ਦੀ ਕਾਮਨਾ ਕਰਦਿਆਂ ਸ਼ਰਧਾ ਅਤੇ ਰਵਾਇਤੀ ਰੀਤੀ ਰਿਵਾਜ਼ਾਂ ਨਾਲ ਵਰਤ ਰੱਖਿਆ ਗਿਆ। ਦਿਨ ਭਰ ਔਰਤਾਂ ਨੇ ਵਰਤ ਰੱਖਦਿਆਂ ਰਾਤ ਸਮੇਂ ਚੰਨ ਦੇ ਦਰਸ਼ਨਾਂ ਦੀ ਉਡੀਕ ਕੀਤੀ।

Ad Position 21
No active advertisement
ਸ਼ਾਮ ਸਮੇਂ ਥਾਲੀਆਂ ਵਟਾਉਂਦੀਆਂ ਹੋਈਆਂ ਸੁਹਾਗਣਾਂ। ਤਸਵੀਰ : ਸੇਵਕ ਸਿੰਘ 30-10-2026
ਲੁਧਿਆਣਾ, 29 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਕਰਵਾਚੌਥ ਦੇ ਪਵਿੱਤਰ ਤਿਉਹਾਰ ਮੌਕੇ ਸ਼ਹਿਰ ਵਿਚ ਸੁਹਾਗਣਾਂ ਵਲੋਂ ਆਪਣੇ ਪਤੀ ਦੀ ਲੰਮੀ ਉਮਰ, ਚੰਗੀ ਸਿਹਤ ਅਤੇ ਪਤੀ ਪਤਨੀ ਦੇ ਸੁਖੀ ਜੀਵਨ ਦੀ ਕਾਮਨਾ ਕਰਦਿਆਂ ਸ਼ਰਧਾ ਅਤੇ ਰਵਾਇਤੀ ਰੀਤੀ ਰਿਵਾਜ਼ਾਂ ਨਾਲ ਵਰਤ ਰੱਖਿਆ ਗਿਆ। ਦਿਨ ਭਰ ਔਰਤਾਂ ਨੇ ਵਰਤ ਰੱਖਦਿਆਂ ਰਾਤ ਸਮੇਂ ਚੰਨ ਦੇ ਦਰਸ਼ਨਾਂ ਦੀ ਉਡੀਕ ਕੀਤੀ। ਕਰਵਾਚੌਥ ਨੂੰ ਲੈਕੇ ਸਵੇਰ ਤੋਂ ਹੀ ਘਰਾਂ ਵਿਚ ਧਾਰਮਿਕ ਅਤੇ ਤਿਉਹਾਰੀ ਮਾਹੌਲ ਦੇਖਣ ਨੂੰ ਮਿਲਿਆ। ਵਰਤ ਰੱਖਣ ਵਾਲੀਆਂ ਸੁਹਾਗਣਾਂ ਵਲੋਂ ਕਰਵਾਚੌਥ ਦੀਆਂ ਰਸਮਾਂ ਲਈ ਲੋੜੀਂਦੀਆਂ ਤਿਆਰੀਆਂ ਕੀਤੀਆਂ ਗਈਆਂ। ਦਿਨ ਭਰ ਵਰਤ ਰੱਖਣ ਤੋਂ ਬਾਅਦ ਸ਼ਾਮ ਸਮੇਂ ਘਰਾਂ ਅਤੇ ਮੰਦਰਾਂ ਵਿਚ ਕਰਵਾਚੌਥ ਦੀ ਵਿਸ਼ੇਸ਼ ਪੂਜਾ ਕੀਤੀ ਗਈ। ਘਰਾਂ ਤੇ ਮੰਦਰਾਂ ਵਿਚ ਪੰਡਤਾਂ ਕੋਲੋਂ ਕਰਵਾਚੌਥ ਦੀ ਕਥਾ ਸ਼ਰਧਾ ਨਾਲ ਸੁਣੀ ਗਈ। ਕਥਾ ਦੌਰਾਨ ਔਰਤਾਂ ਵਲੋਂ ਆਪਣੇ ਸੁਹਾਗ ਦੀ ਲੰਮੀ ਉਮਰ ਅਤੇ ਪਰਿਵਾਰ ਦੀ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ ਗਈ। ਚੰਨ ਦੇ ਦਰਸ਼ਨ ਹੁੰਦੇ ਹੀ ਸੁਹਾਗਣਾਂ ਵਲੋਂ ਵਿਧੀ ਅਨੁਸਾਰ ਚੰਨ ਨੂੰ ਅਰਘ ਦਿੱਤਾ ਗਿਆ। ਇਸ ਤੋਂ ਬਾਅਦ ਛਾਣਨੀ ਰਾਹੀਂ ਚੰਨ ਦੇ ਦਰਸ਼ਨ ਕਰਕੇ ਆਪਣੇ ਪਤੀ ਦੇ ਦਰਸ਼ਨ ਕੀਤੇ ਗਏ ਅਤੇ ਪਤੀ ਦੀ ਲੰਮੀ ਉਮਰ ਦੀ ਕਾਮਨਾ ਨਾਲ ਵਰਤ ਪੂਰਾ ਕੀਤਾ ਗਿਆ। ਇਸ ਮੌਕੇ ਪਤੀਆਂ ਵਲੋਂ ਆਪਣੀਆਂ ਪਤਨੀਆਂ ਨੂੰ ਪਾਣੀ ਪਿਲਾ ਕੇ ਵਰਤ ਖੁਲਵਾਇਆ ਗਿਆ।
Ad Position 22
No active advertisement
ਪਿਛਲੀ ਖ਼ਬਰ ਹਮਲਾਵਰਾਂ ਵਲੋਂ ਕੀਤੇ ਹਮਲੇ ਵਿਚ ਕਾਂਗਰਸੀ ਆਗੂ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਭਾਜਪਾ ਯੁਵਾ ਮੋਰਚਾ ਪੰਜਾਬ ਦੀ ਨਵੀਂ ਸੂਬਾ ਟੀਮ ਦਾ ਐਲਾਨ , ਵੱਖ - ਵੱਖ ਅਹੁਦਿਆਂ ’ ਤੇ ਨਿਯੁਕਤੀਆਂ
Ad Position 24