03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਗੁਰੂ ਨਾਨਕ ਪਬਲਿਕ ਸਕੂਲ ਵਿਖੇ ਦੋ ਰੋਜ਼ਾ ਸਾਲਾਨਾ ਖੇਡ ਸਮਾਰੋਹ ਕਰਵਾਇਆ

ਲੁਧਿਆਣਾ, 2 ਨਵੰਬਰ (ਭੁਪਿੰਦਰ ਸਿੰਘ ਬੈਂਸ)- ਗੁਰੂ ਨਾਨਕ ਪਬਲਿਕ ਸਕੂਲ, ਮਾਡਲ ਟਾਊਨ ਐਕਸਟੈਨਸ਼ਨ ਵਲੋਂ ਸਕੂਲ ਦੀ ਸ਼ਾਨਦਾਰ ਯਾਤਰਾ ਦੇ 50 ਸੁਨਹਿਰੀ ਵਰ੍ਹੇ ਪੂਰੇ ਹੋਣ ਦੀ ਯਾਦ ਵਿਚ ਦੋ ਰੋਜ਼ਾ ਸਾਲਾਨਾ ਖੇਡ ਸਮਾਰੋਹ ਕਰਵਾਇਆ ਗਿਆ। ਸਮਾਗਮ ਵਿਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਪਨ ਸੱਗੜ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦਕਿ ਜੀ.

Ad Position 21
No active advertisement
ਅਜੀਤ ਡੈਸਕ 03-11-2026
ਲੁਧਿਆਣਾ, 2 ਨਵੰਬਰ (ਭੁਪਿੰਦਰ ਸਿੰਘ ਬੈਂਸ)- ਗੁਰੂ ਨਾਨਕ ਪਬਲਿਕ ਸਕੂਲ, ਮਾਡਲ ਟਾਊਨ ਐਕਸਟੈਨਸ਼ਨ ਵਲੋਂ ਸਕੂਲ ਦੀ ਸ਼ਾਨਦਾਰ ਯਾਤਰਾ ਦੇ 50 ਸੁਨਹਿਰੀ ਵਰ੍ਹੇ ਪੂਰੇ ਹੋਣ ਦੀ ਯਾਦ ਵਿਚ ਦੋ ਰੋਜ਼ਾ ਸਾਲਾਨਾ ਖੇਡ ਸਮਾਰੋਹ ਕਰਵਾਇਆ ਗਿਆ। ਸਮਾਗਮ ਵਿਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਪਨ ਸੱਗੜ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦਕਿ ਜੀ. ਐਨ. ਪੀ. ਐਸ. ਕਮੇਟੀ ਦੇ ਪ੍ਰਧਾਨ ਜਸਬੀਰ ਸਿੰਘ ਰਿਆਤ ਨੇ ਵਿਸ਼ੇਸ਼ ਹਾਜ਼ਰੀ ਲਗਵਾਈ। ਸਕੂਲ ਪ੍ਰਿੰਸੀਪਲ ਦਰਸਪ੍ਰੀਤ ਕੌਰ ਨੇ ਮਹਿਮਾਨਾਂ, ਮਾਪਿਆਂ ਤੇ ਪਤਵੰਤੇ ਸੱਜਣਾਂ ਦਾ ਨਿੱਘਾ ਸਵਾਗਤ ਕੀਤਾ। ਮੁੱਖ ਮਹਿਮਾਨ ਵਲੋਂ ਸਕੂਲ ਦਾ ਝੰਡਾ ਲਹਿਰਾਇਆ ਗਿਆ ਅਤੇ ਹੈੱਡ ਬੁਆਏ ਤੇ ਹੈੱਡ ਗਰਲ ਦੀ ਅਗਵਾਈ ਹੇਠ ਮਾਰਚ ਪਾਸਟ ਕੱਢਿਆ ਗਿਆ। ਇਸ ਮੌਕੇ ਸ਼ਰਵਣ ਸਹਿਗਲ, ਡਾਇਰੈਕਟਰ ਦਲਵਿੰਦਰ ਕੌਰ ਰਿਆਤ ਅਤੇ ਹਰਕੀਰਤ ਰਿਆਤ ਮੈਂਬਰ ਜੀ. ਐਨ. ਪੀ. ਐਸ. ਕਮੇਟੀ ਵੀ ਹਾਜ਼ਰ ਸਨ। ਪਹਿਲੇ ਦਿਨ ਕਿੰਡਰਗਾਰਟਨ ਤੋਂ ਤੀਜੀ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਨਿੰਬੂ ਦੌੜ, ਹੂਲਾ ਰੂਪ, 50 ਤੋਂ 100 ਮੀਟਰ ਦੌੜ, ਰਿਲੇਅ ਦੌੜ, ਗੋਗਲਜ ਤੇ ਛਤਰੀ ਦੌੜ, ਗੁਬਾਰਾ ਦੌੜ ਸਮੇਤ ਵੱਖ-ਵੱਖ ਮੁਕਾਬਲਿਆਂ ਵਿਚ ਭਾਗ ਲਿਆ। ਦੂਜੇ ਦਿਨ ਚੌਥੀ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਲੰਬੀ ਛਾਲ, ਗੋਲਾ ਸੁੱਟਣ, ਉਚੀ ਛਾਲ ਅਤੇ 100, 200, 400 ਤੇ 600 ਮੀਟਰ ਦੌੜਾਂ ਸਮੇਤ ਰਿਲੇਅ, ਰੁਕਾਵਟ ਤੇ ਬੋਰੀ ਦੌੜ ਵਿਚ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਵੱਖ-ਵੱਖ ਵਰਗਾਂ ਵਿਚ ਕਰਮਵੀਰ ਸਿੰਘ, ਨਵਜੋਤ ਕੌਰ, ਮਨਮੀਤ ਕੌਰ, ਚਰਨਕਮਲ ਸਿੰਘ ਅਤੇ ਇਸ਼ਪ੍ਰੀਤ ਕੌਰ ਨੇ ਬੈੱਸਟ ਅਥਲੀਟ ਦਾ ਖ਼ਿਤਾਬ ਹਾਸਲ ਕੀਤਾ। ਪ੍ਰਿੰਸੀਪਲ ਦਰਸਪ੍ਰੀਤ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਸਾਰੇ ਭਾਗੀਦਾਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਸਮਾਗਮ ਦਾ ਸਮਾਪਨ ਰਾਸ਼ਟਰੀ ਗੀਤ ਨਾਲ ਹੋਇਆ।
Ad Position 22
No active advertisement
ਪਿਛਲੀ ਖ਼ਬਰ ਦੀਵਾਲੀ ਦੀ ਰੌਣਕ ਤੋਂ ਪਹਿਲਾਂ ਮਿੱਟੀ ਦੇ ਦੀਵਿਆਂ ਤੇ ਹੱਟੀਆਂ ਦਾ ਬਾਜ਼ਾਰ ਹੋਇਆ ਗਰਮ ਅਗਲੀ ਖ਼ਬਰ ਮਾਮਲਾ ਪਰਵਿੰਦਰ ਸਿੰਘ ਝੋਟਾ ਦੇ ਕਤਲ ਦਾ ਨਾਮਜ਼ਦ ਦੋਸ਼ੀਆਂ ਦੀ ਪੈਰਵੀ ਦੀ ਪੇਸ਼ਕਸ਼ ਵਾਲੇ ਵਕੀਲ ਨੂੰ ਧਮਕੀਆਂ ਦੇਣ ਦੇ ਮਾਮਲੇ ’...
Ad Position 24