ਪੰਜਾਬੀ ਲੋਕ ਵਿਰਾਸਤ ਅਕਾਦਮੀ ਵਲੋਂ ਕੇ . ਜੇ . ਸਿੰਘ ਤੇ ਪ੍ਰਿੰਸੀਪਲ ਸੁਖਵੰਤ ਸਿੰਘ ਦਾ ਸਨਮਾਨ
ਲੁਧਿਆਣਾ, 2 ਨਵੰਬਰ (ਡਾ. ਤਰਲੋਚਨ ਸਿੰਘ)-”ਸ਼ਬਦ ਨਾਦ” ਸੰਸਥਾ ਲੁਧਿਆਣਾ ਵਲੋਂ 18 ਘੰਟਿਆਂ ਅੰਦਰ ਸੱਤ ਭਾਗਾਂ ਵਿਚ ਰਿਕਾਰਡ ਕੀਤੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਨਿਰਧਾਰਿਤ ਰਾਗਾਂ ’ਤੇ ਆਧਾਰਿਤ ਵਿਸ਼ੇਸ਼ ਸੰਗੀਤਕ ਪ੍ਰੋਜੈਕਟ ਨੂੰ ਸੰਪੂਰਨ ਕਰਨ ਲਈ ਕੇ.
ਲੁਧਿਆਣਾ, 2 ਨਵੰਬਰ (ਡਾ. ਤਰਲੋਚਨ ਸਿੰਘ)-”ਸ਼ਬਦ ਨਾਦ” ਸੰਸਥਾ ਲੁਧਿਆਣਾ ਵਲੋਂ 18 ਘੰਟਿਆਂ ਅੰਦਰ ਸੱਤ ਭਾਗਾਂ ਵਿਚ ਰਿਕਾਰਡ ਕੀਤੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਨਿਰਧਾਰਿਤ ਰਾਗਾਂ ’ਤੇ ਆਧਾਰਿਤ ਵਿਸ਼ੇਸ਼ ਸੰਗੀਤਕ ਪ੍ਰੋਜੈਕਟ ਨੂੰ ਸੰਪੂਰਨ ਕਰਨ ਲਈ ਕੇ. ਜੇ. ਸਿੰਘ ਤੇ ਪ੍ਰਿੰਸੀਪਲ ਸੁਖਵੰਤ ਸਿੰਘ ਨੂੰ ਪੰਜਾਬੀ ਲੋਕ ਵਿਰਾਸਤ ਅਕਾਦਮੀ ਵਲੋਂ ਸਨਮਾਨਿਤ ਕੀਤਾ ਗਿਆ। ਇਸ ਪ੍ਰਾਜੈਕਟ ਵਿਚ 141 ਮੌਲਿਕ ਗੁਰਬਾਣੀ ਸ਼ਬਦਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ 31 ਰਾਗਾਂ ਅਤੇ 31 ਮਿਸ਼ਰਤ ਰਾਗਾਂ ਸਮੇਤ ਸਮੁੱਚੇ 62 ਰਾਗਾਂ ਅਤੇ ਚੋਣਵੀਂਆਂ ਗੁਰਬਾਣੀ ਲੋਕ-ਰਾਗ ਪਰੰਪਰਾ ਅਨੁਸਾਰ ਸੰਗੀਤਬੱਧ ਕਰਨਾ ਮਹਾਨ ਸੇਵਾ ਹੈ। ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਇਸ ਅਲੌਕਿਕ ਪੇਸ਼ਕਸ਼ ਉਪਰੰਤ ਪੂਰੇ ਵਿਸ਼ਵ ਵਿਚ ਵੱਸਦੇ ਗੁਰੂ ਨਾਨਕ ਨਾਮ ਲੇਵਾ ਇਹ ਮਹਾਨ ਗੁਰਬਾਣੀ ਗਾਇਣ ਦੇ ਟਕਸਾਲੀ ਸਰੂਪ ਨੂੰ ਸੁਣ ਸਕਣਗੇ। ਪੰਜਾਬੀ ਲੋਕ ਵਿਰਾਸਤ ਅਕਾਦਮੀ ਵਲੋਂ ਕੇ.ਜੇ. ਸਿੰਘ ਤੇ ਪ੍ਰਿੰਸੀਪਲ ਸੁਖਵੰਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਪ੍ਰਾਜੈਕਟ ਬਾਰੇ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਸੁਖਵੰਤ ਸਿੰਘ ਨੇ ਦੱਸਿਆ ਕਿ ਇਸ ਪ੍ਰਾਜੈਕਟ ਨੂੰ ਪੂਰਾ ਕਰਨ ਲਈ 10 ਸਾਲ ਲੱਗੇ ਹਨ। ਇਹ ਪ੍ਰੋਜੈਕਟ ਸੰਤ ਬਾਬਾ ਸੁੱਚਾ ਸਿੰਘ ਜਵੱਦੀ ਵਾਲਿਆਂ ਦੀ ਦੂਰਦਰਸ਼ੀ ਸੋਚ ਤੋਂ ਪ੍ਰੇਰਨਾ ਲੈ ਕੇ ਆਰੰਭ ਕੀਤਾ ਗਿਆ ਸੀ। ਇਸ ਪ੍ਰੋਜੈਕਟ ਦੀਆਂ ਸੰਗੀਤਕ ਰਚਨਾਵਾਂ ਤਿਆਰ ਕਰਨ ਵਿਚ ਕੇ.ਜੇ. ਸਿੰਘ ਨਿਰਮਾਤਾ, ਧੁਨੀ ਇੰਜੀਨੀਅਰ ਅਤੇ ਸੰਗੀਤ ਲੇਬਲ ਦੇ ਮਾਲਕ ਨੇ ਵੱਡਾ ਸਹਿਯੋਗ ਦਿੱਤਾ। ਕੇ. ਜੇ. ਸਿੰਘ ਨੇ ਦੱਸਿਆ ਕਿ ਇਸ ਉਪਰਾਲੇ ਵਿਚ ਭਾਰਤ ਅਤੇ ਵਿਸ਼ਵ ਭਰ ਦੇ 270 ਤੋਂ ਵੱਧ ਕਲਾਕਾਰ ਜੁੜੇ, ਜਿਨ੍ਹਾਂ ਵਿਚ ਸਿੱਖ ਰਾਗੀ ਸਿੰਘ, ਭਾਰਤੀ ਸ਼ਾਸਤਰੀ ਗਾਇਕ ਅਤੇ ਪ੍ਰਸਿੱਧ ਸਾਜ਼-ਵਾਦਕ ਸ਼ਾਮਿਲ ਹਨ। ਲਗਭਗ ਇਕ ਦਹਾਕੇ ਦੀ ਨਿਰੰਤਰ ਮਿਹਨਤ ਤੋਂ ਬਾਅਦ ਇਹ ਪ੍ਰੋਜੈਕਟ 30 ਅਕਤੂਬਰ ਨੂੰ ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਦੇ ਬਾਬਾ ਗੁਰਮੁਖ ਸਿੰਘ ਹਾਲ ਵਿਚ ਸੰਗਤ ਅਰਪਣ ਕੀਤਾ ਗਿਆ।ਇਸ ਮੌਕੇ ਯੂ.ਐੱਸ.ਏ. ਤੋਂ ਆਏ ਜਸਜੀਤ ਸਿੰਘ ਨੱਤ, ਗੁਰਿੰਦਰਜੀਤ ਸਿੰਘ ਨੱਤ ਤੇ ਜਸਵਿੰਦਰ ਕੌਰ ਗਿੱਲ ਵੀ ਹਾਜ਼ਰ ਸਨ।