ਸੜਕ ਹਾਦਸੇ ’ ਚ ਨੌਜਵਾਨ ਮੌਤ
ਲੁਧਿਆਣਾ, 3 ਨਵੰਬਰ (ਭੁਪਿੰਦਰ ਸਿੰਘ ਬੈਂਸ)- ਗਿੱਲ ਰੋਡ ’ਤੇ ਪਾਹਵਾ ਚੌਕ ਤੋਂ ਲੈ ਕੇ ਜੈਮਲ ਚੌਕ ਤੱਕ ਖ਼ਰਾਬ ਪਈ ਸੜਕ ਮੰਗਲਵਾਰ ਸਵੇਰੇ ਇਕ ਨੌਜਵਾਨ ਲਈ ਕਾਲ ਬਣ ਗਈ। ਦਿਆਲ ਸਵੀਟ ਸ਼ਾਪ ਦੇ ਸਾਹਮਣੇ ਵਾਪਰੇ ਦਰਦਨਾਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਨੌਜਵਾਨ ਬੱਸ ਹੇਠ ਆ ਗਿਆ ਅਤੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ।
ਗ
ਗਿੱਲ ਰੋਡ ’ਤੇ ਹੋਏ ਹਾਦਸੇ ਦੌਰਾਨ ਜਾਂਚ ਕਰਦਾ ਪੁਲਿਸ ਮੁਲਾਜ਼ਮ। ਤਸਵੀਰ-ਸੇਵਕ ਸਿੰਘ
04-11-2026
ਲੁਧਿਆਣਾ, 3 ਨਵੰਬਰ (ਭੁਪਿੰਦਰ ਸਿੰਘ ਬੈਂਸ)- ਗਿੱਲ ਰੋਡ ’ਤੇ ਪਾਹਵਾ ਚੌਕ ਤੋਂ ਲੈ ਕੇ ਜੈਮਲ ਚੌਕ ਤੱਕ ਖ਼ਰਾਬ ਪਈ ਸੜਕ ਮੰਗਲਵਾਰ ਸਵੇਰੇ ਇਕ ਨੌਜਵਾਨ ਲਈ ਕਾਲ ਬਣ ਗਈ। ਦਿਆਲ ਸਵੀਟ ਸ਼ਾਪ ਦੇ ਸਾਹਮਣੇ ਵਾਪਰੇ ਦਰਦਨਾਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਨੌਜਵਾਨ ਬੱਸ ਹੇਠ ਆ ਗਿਆ ਅਤੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਨੌਜਵਾਨ ਆਪਣੇ ਮੋਟਰਸਾਈਕਲ ’ਤੇ ਜਾ ਰਿਹਾ ਸੀ ਤੇ ਉਸ ਦੇ ਨਾਲ ਹੀ ਇਕ ਬੱਸ ਚੱਲ ਰਹੀ ਸੀ। ਸੜਕ ’ਤੇ ਪਏ ਟੋਏ ਕਾਰਨ ਮੋਟਰਸਾਈਕਲ ਦਾ ਸੰਤੁਲਨ ਵਿਗੜਨ ਦੀ ਗੱਲ ਸਾਹਮਣੇ ਆ ਰਹੀ ਹੈ। ਨੌਜਵਾਨ ਮੋਟਰਸਾਈਕਲ ਸਮੇਤ ਸੜਕ ’ਤੇ ਡਿਗ ਪਿਆ ਅਤੇ ਇਸੇ ਦੌਰਾਨ ਬੱਸ ਦੀ ਲਪੇਟ ਵਿਚ ਆ ਗਿਆ। ਬੱਸ ਉਸ ਦੇ ਉਪਰੋਂ ਲੰਘ ਗਈ, ਜਿਸ ਕਾਰਨ ਨੌਜਵਾਨ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਇਲਾਕਾ ਨਿਵਾਸੀਆਂ ਨੇ ਨਗਰ ਨਿਗਮ ਤੋਂ ਮੰਗ ਕੀਤੀ ਹੈ ਕਿ ਪਾਹਵਾ ਚੌਕ ਤੋਂ ਜੈਮਲ ਚੌਕ ਤੱਕ ਸੜਕ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਤੇ ਪਾਈਪਲਾਈਨ ਦੇ ਕੰਮ ਲਈ ਪੁੱਟੀਆਂ ਸੜਕਾਂ ਦੀ ਹਾਲਤ ਦੀ ਜਾਂਚ ਕੀਤੀ ਜਾਵੇ।