ਸਿੱਖ ਮਿਸ਼ਨਰੀ ਕਾਲਜ ਨੇ 2026 ਧਾਰਮਿਕ ਪ੍ਰੀਖਿਆ ਕਰਵਾਈ
ਡਾਬਾ/ਲੁਹਾਰਾ, 3 ਨਵੰਬਰ (ਕੁਲਵੰਤ ਸਿੰਘ ਸੱਪਲ)- ਹਰ ਸਾਲ ਦੀ ਤਰ੍ਹਾਂ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਧਾਰਮਿਕ ਪ੍ਰੀਖਿਆ ਕਰਵਾਈ ਗਈ, ਜਿਸ ਤਹਿਤ ਰੈੱਡ ਰੋਜ਼ ਪਬਲਿਕ ਹਾਈ ਸਕੂਲ ਡਾਬਾ-ਲੋਹਾਰਾ ਰੋਡ ਲੁਧਿਆਣਾ ਅਤੇ ਜੀ. ਐਨ.
ਡਾਬਾ/ਲੁਹਾਰਾ, 3 ਨਵੰਬਰ (ਕੁਲਵੰਤ ਸਿੰਘ ਸੱਪਲ)- ਹਰ ਸਾਲ ਦੀ ਤਰ੍ਹਾਂ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਧਾਰਮਿਕ ਪ੍ਰੀਖਿਆ ਕਰਵਾਈ ਗਈ, ਜਿਸ ਤਹਿਤ ਰੈੱਡ ਰੋਜ਼ ਪਬਲਿਕ ਹਾਈ ਸਕੂਲ ਡਾਬਾ-ਲੋਹਾਰਾ ਰੋਡ ਲੁਧਿਆਣਾ ਅਤੇ ਜੀ.ਐਨ. ਡੀ. ਪਬਲਿਕ ਸਕੂਲ ਦੇ ਬੱਚਿਆਂ ਦਾ ਸਾਂਝਾ ਪ੍ਰੀਖਿਆ ਕੇਂਦਰ ਬਣਿਆ। ਇਸ ਦੌਰਾਨ ਵਿਦਿਆਰਥੀਆਂ ਨੇ ਸੁਚੱਜੇ ਅਤੇ ਅਨੁਸ਼ਾਸਿਤ ਮਾਹੌਲ ਵਿਚ ਪ੍ਰੀਖਿਆ ਦਿੱਤੀ। ਸਿੱਖ ਮਿਸ਼ਨਰੀ ਕਾਲਜ ਵਲੋਂ ਭੇਜੇ ਨਿਗਰਾਨਾਂ ਸਤਿਨਾਮ ਸਿੰਘ ਅਤੇ ਮਨਜੋਤ ਸਿੰਘ ਨੇ ਸਕੂਲ ਦੇ ਧਾਰਮਿਕ ਅਧਿਆਪਕ ਗੁਰਪ੍ਰੀਤ ਕੌਰ ਸਹਿਤ ਵਿਦਿਆਰਥੀਆਂ ਨੂੰ ਚੰਗੇ ਮਾਹੌਲ ਵਿਚ ਰਹਿ ਕੇ ਪ੍ਰੀਖਿਆ ਦੇਣ ਵਿਚ ਬਾਖ਼ੂਬੀ ਉਤਸ਼ਾਹਿਤ ਕੀਤਾ। ਪ੍ਰੀਖਿਆ ਦੀ ਸਮਾਪਤੀ ‘ਤੇ ਪੇਪਰ ਦੇਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਫਲ ਵੰਡੇ ਗਏ। ਰਾਜਿੰਦਰ ਪਾਲ ਸਿੰਘ ਨੇ ਬਾਕੀ ਵਿਦਿਆਰਥੀਆਂ ਨੂੰ ਵੀ ਪੇਪਰ ਦੇਣ ਵਾਲੇ ਬੱਚਿਆਂ ਤੋਂ ਪ੍ਰੇਰਨਾ ਲੈ ਕੇ ਆਪਣੇ ਧਰਮ ਅਤੇ ਵਿਰਸੇ ਨਾਲ ਜੁੜਨ ਲਈ ਪ੍ਰੇਰਿਤ ਕੀਤਾ।