05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਵੈਟਰਨਰੀ ਯੂਨੀਵਰਸਿਟੀ ਦੇ ਵਿਗਿਆਨੀ ਨੇ ਕੌਮੀ ਕਾਰਜਸ਼ਾਲਾ ’ ਚ ਵੈਟਰਨਰੀ ਡਾਕਟਰਾਂ ਨੂੰ ਦਿੱਤਾ ਗਿਆਨ

ਲੁਧਿਆਣਾ, 5 ਨਵੰਬਰ (ਜਸਵਿੰਦਰ ਸਿੰਘ)- ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਵੈਟਰਨਰੀ ਮੈਡੀਸਨ ਵਿਭਾਗ ਤੋਂ ਡਾ. ਸ਼ਬਨਮ ਸਿੱਧੂ ਨੂੰ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਵੈਟਰਨਰੀ ਐਜੂਕੇਸ਼ਨ ਐਂਡ ਰਿਸਰਚ, ਰਾਜਸਥਾਨ ਯੂਨੀਵਰਸਿਟੀ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼, ਜੋਬਨਰ, ਜੈਪੁਰ ਵਲੋਂ ਵੈਟਰਨਰੀ ਮੈਡੀਸਨ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਲਈ ਸੱਦਾ ਦਿੱਤਾ ਗਿਆ ਸੀ।

Ad Position 21
No active advertisement
ਅਜੀਤ ਡੈਸਕ 06-11-2026
ਲੁਧਿਆਣਾ, 5 ਨਵੰਬਰ (ਜਸਵਿੰਦਰ ਸਿੰਘ)- ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਵੈਟਰਨਰੀ ਮੈਡੀਸਨ ਵਿਭਾਗ ਤੋਂ ਡਾ. ਸ਼ਬਨਮ ਸਿੱਧੂ ਨੂੰ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਵੈਟਰਨਰੀ ਐਜੂਕੇਸ਼ਨ ਐਂਡ ਰਿਸਰਚ, ਰਾਜਸਥਾਨ ਯੂਨੀਵਰਸਿਟੀ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼, ਜੋਬਨਰ, ਜੈਪੁਰ ਵਲੋਂ ਵੈਟਰਨਰੀ ਮੈਡੀਸਨ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਲਈ ਸੱਦਾ ਦਿੱਤਾ ਗਿਆ ਸੀ। ਉਨ੍ਹਾਂ ਨੇ ਇਸ ਕਾਰਜਸ਼ਾਲਾ ਦੌਰਾਨ ਕਾਰਡੀਓਲੋਜੀ ਨੂੰ ਨਿਯੰਤਰਿਤ ਕਰਨ ਵਾਲੇ ਬੁਨਿਆਦੀ ਸਿਧਾਂਤਾਂ ਤੇ ਅਭਿਆਸਾਂ ’ਤੇ ਚਰਚਾ ਕੀਤੀ। ਉਨ੍ਹਾਂ ਨੇ ਗੱਲਬਾਤ ਦੌਰਾਨ ਕੁੱਤਿਆਂ ਵਿਚ ਈਕੋ-ਕਾਰਡੀਓਗ੍ਰਾਫੀ ਦੇ ਸੰਚਾਲਨ ਅਤੇ ਤੱਥਾਂ ਦੀ ਵਿਆਖਿਆ ਦੀ ਸਿਖਲਾਈ ਵੀ ਦਿੱਤੀ। ਡਾ. ਸੁਸ਼ਮਾ ਛਾਬੜਾ, ਮੁਖੀ, ਵੈਟਰਨਰੀ ਮੈਡੀਸਨ ਵਿਭਾਗ ਨੇ ਕਿਹਾ ਕਿ ਈਕੋ-ਕਾਰਡੀਓਗ੍ਰਾਫੀ ਕੁੱਤਿਆਂ ਦੀ ਸਿਹਤ ਸੰਭਾਲ ਵਿਚ ਕਾਫ਼ੀ ਮਹੱਤਵਪੂਰਨ ਹੈ ਕਿਉਂਕਿ ਦਿਲ ਨਾਲ ਸਬੰਧਤ ਸਥਿਤੀਆਂ ਦੀ ਜਾਂਚ ਲਈ ਇਸਦੀ ਵਿਆਪਕ ਉਪਯੋਗਤਾ ਹੈ। ਯੂਨੀਵਰਸਿਟੀ ਦਾ ਵੈਟਰਨਰੀ ਮੈਡੀਸਨ ਵਿਭਾਗ ਇਸ ਖੇਤਰ ਵਿੱਚ ਮੋਹਰੀ ਹੈ ਅਤੇ ਇਸ ਵਿਚ ਜਾਨਵਰਾਂ ਦੀਆਂ ਕਿਸਮਾਂ ਦੀਆਂ ਵੱਖ-ਵੱਖ ਸ੍ਰੇਣੀਆਂ ਸੰਬੰਧੀ ਅਤਿ-ਆਧੁਨਿਕ ਸਹੂਲਤਾਂ ਅਤੇ ਮੁਹਾਰਤ ਮੌਜੂਦ ਹੈ। ਡਾ. ਸਵਰਨ ਸਿੰਘ ਰੰਧਾਵਾ, ਡੀਨ, ਵੈਟਰਨਰੀ ਸਾਇੰਸ ਕਾਲਜ ਨੇ ਡਾ ਸ਼ਬਨਮ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਵੈਟਰਨਰੀ ਮੈਡੀਸਨ ਵਿੱਚ ਖੋਜ ਅਤੇ ਸਿੱਖਿਆ ਦੇ ਵਾਧੇ ਲਈ ਵੈਟਰਨਰੀ ਸਿੱਖਿਆ ਅਤੇ ਵੈਟਨਰੀ ਪੇਸ਼ੇਵਰਾਂ ਵਿੱਚ ਸਬੰਧ ਬੇਹੱਦ ਜ਼ਰੂਰੀ ਹਨ।
Ad Position 22
No active advertisement
ਪਿਛਲੀ ਖ਼ਬਰ ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਵਿਖੇ ‘ ਨੂਰ - ਏ - ਦੀਵਾਲੀ ’ ਪ੍ਰਦਰਸ਼ਨੀ ਲਗਾਈ ਅਗਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਫਾਰ ਵੂਮੈਨ ਵਿਖੇ ਰਾਸ਼ਟਰੀ ਏਕਤਾ ਦਿਵਸ ਮਨਾਇਆ
Ad Position 24