05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਦੀਵਾਲੀ ਨੇੜੇ ਮਹਾਂਨਗਰ ’ ਚ ਅੱਗਜਨੀ ਦਾ ਖ਼ਤਰਾ ਵਧਿਆ ਖੁੱਲ੍ਹੇ ਕਬਾੜ ਦੇ ਗੋਦਾਮਾਂ ਤੇ ਫ਼ੈਕਟਰੀਆਂ ਦੀ ਸੁਰੱਖਿਆ ਜਾਂਚ ’ਤੇ ਸਵਾਲ

ਲੁਧਿਆਣਾ, 5 ਨਵੰਬਰ (ਭੁਪਿੰਦਰ ਸਿੰਘ ਬੈਂਸ)- ਦੀਵਾਲੀ ਦਾ ਤਿਉਹਾਰ ਨੇੜੇ ਆਉਂਦਿਆਂ ਸ਼ਹਿਰ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਦਾ ਖ਼ਤਰਾ ਵੱਧ ਜਾਂਦਾ ਹੈ। ਖ਼ਾਸ ਕਰਕੇ ਕਬਾੜ ਦੇ ਖੁੱਲ੍ਹੇ ਗੋਦਾਮਾਂ, ਪਲਾਸਟਿਕ, ਰਬੜ, ਕਾਗ਼ਜ਼ ਅਤੇ ਹੋਰ ਜਲਨਸ਼ੀਲ ਸਾਮਾਨ ਨਾਲ ਭਰੀਆਂ ਥਾਵਾਂ ਤੇ ਫ਼ੈਕਟਰੀਆਂ ਵਿਚ ਅੱਗ ਲੱਗਣ ਦੀ ਸੂਰਤ ਵਿਚ ਇਹ ਘਟਨਾ ਕੁੱਝ ਹੀ ਮਿੰਟਾਂ ਵਿਚ ਵੱਡਾ ਰੂਪ ਧਾਰ ਸਕਦੀ ਹੈ।

Ad Position 21
No active advertisement
ਅਜੀਤ ਡੈਸਕ 06-11-2026
ਲੁਧਿਆਣਾ, 5 ਨਵੰਬਰ (ਭੁਪਿੰਦਰ ਸਿੰਘ ਬੈਂਸ)- ਦੀਵਾਲੀ ਦਾ ਤਿਉਹਾਰ ਨੇੜੇ ਆਉਂਦਿਆਂ ਸ਼ਹਿਰ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਦਾ ਖ਼ਤਰਾ ਵੱਧ ਜਾਂਦਾ ਹੈ। ਖ਼ਾਸ ਕਰਕੇ ਕਬਾੜ ਦੇ ਖੁੱਲ੍ਹੇ ਗੋਦਾਮਾਂ, ਪਲਾਸਟਿਕ, ਰਬੜ, ਕਾਗ਼ਜ਼ ਅਤੇ ਹੋਰ ਜਲਨਸ਼ੀਲ ਸਾਮਾਨ ਨਾਲ ਭਰੀਆਂ ਥਾਵਾਂ ਤੇ ਫ਼ੈਕਟਰੀਆਂ ਵਿਚ ਅੱਗ ਲੱਗਣ ਦੀ ਸੂਰਤ ਵਿਚ ਇਹ ਘਟਨਾ ਕੁੱਝ ਹੀ ਮਿੰਟਾਂ ਵਿਚ ਵੱਡਾ ਰੂਪ ਧਾਰ ਸਕਦੀ ਹੈ। ਸੋਮਵਾਰ ਦੇਰ ਰਾਤ ਜੱਸੀਆਂ ਰੋਡ ’ਤੇ ਕਬਾੜ ਦੇ ਗੋਦਾਮ ਵਿਚ ਵਾਪਰੀ ਤਾਜਾ ਘਟਨਾ ਨੇ ਵੀ ਅਜਿਹੀਆਂ ਥਾਵਾਂ ’ਤੇ ਅੱਗ ਤੋਂ ਬਚਾਅ ਦੇ ਪ੍ਰਬੰਧਾਂ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ। ਦੀਵਾਲੀ ਦੌਰਾਨ ਪਟਾਕਿਆਂ ਦੀ ਵਰਤੋ ਵਧਣ ਕਾਰਨ ਚਿੰਗਾਰੀ ਜਲਨਸ਼ੀਲ ਸਾਮਾਨ ਤੱਕ ਪਹੁੰਚਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਅਜਿਹੇ ਵਿਚ ਕਬਾੜ ਦੇ ਗੋਦਾਮਾਂ ਤੇ ਫ਼ੈਕਟਰੀਆਂ ਦੇ ਆਲੇ-ਦੁਆਲੇ ਜਲਨਸ਼ੀਲ ਸਾਮਾਨ ਦਾ ਖੁੱਲ੍ਹੇ ਵਿਚ ਪਿਆ ਹੋਣਾ, ਬਿਜਲੀ ਦੀਆਂ ਤਾਰਾਂ ਦੀ ਹਾਲਤ, ਅੱਗ ਬੁਝਾਉਣ ਵਾਲੇ ਯੰਤਰਾਂ ਦੀ ਉਪਲਬਧਤਾ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਪੁੱਜਣ ਲਈ ਰਸਤੇ ਵਰਗੇ ਮੁੱਦੇ ਖ਼ਾਸ ਮਹੱਤਵ ਰੱਖਦੇ ਹਨ। ਇਸ ਦੇ ਬਾਵਜੂਦ ਸਵਾਲ ਇਹ ਉਠ ਰਿਹਾ ਹੈ ਕਿ ਦੀਵਾਲੀ ਤੋਂ ਪਹਿਲਾਂ ਅਜਿਹੀਆਂ ਸੰਵੇਦਨਸ਼ੀਲ ਥਾਵਾਂ ਦੀ ਫਾਇਰ ਸੇਫ਼ਟੀ ਜਾਂਚ ਕਿੰਨੀ ਵਿਆਪਕ ਪੱਧਰ ’ਤੇ ਕੀਤੀ ਜਾ ਰਹੀ ਹੈ। ਸਬੰਧਿਤ ਵਿਭਾਗ ਵਲੋਂ ਖੁੱਲ੍ਹੇ ਕਬਾੜ ਦੇ ਗੋਦਾਮਾਂ, ਫ਼ੈਕਟਰੀਆਂ ਤੇ ਹੋਰ ਜਲਨਸ਼ੀਲ ਸਾਮਾਨ ਸਟੋਰ ਕਰਨ ਵਾਲਿਆਂ ਥਾਵਾਂ ’ਤੇ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਕਰਕੇ ਕਮੀਆਂ ਨੂੰ ਦੂਰ ਕਰਵਾਉਣਾ ਜ਼ਰੂਰੀ ਹੈ। ਮਾਹਿਰਾਂ ਅਨੁਸਾਰ ਅੱਗ ਲੱਗਣ ਤੋਂ ਬਾਅਦ ਬਚਾਅ ਕਾਰਵਾਈ ਕਰਨ ਨਾਲੋਂ ਪਹਿਲਾਂ ਹੀ ਖ਼ਤਰੇ ਵਾਲੀਆਂ ਥਾਵਾਂ ਦੀ ਪਛਾਣ ਕਰਕੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨਾ ਵਧੇਰੇ ਪ੍ਰਭਾਵਸ਼ਾਲੀ ਹੁੰਦਾ ਹੈ। ਇਸ ਲਈ ਦੀਵਾਲੀ ਦੇ ਮੱਦੇਨਜ਼ਰ ਵਿਸ਼ੇਸ਼ ਜਾਂਚ ਮੁਹਿੰਮ, ਫਾਇਰ ਸੇਫ਼ਟੀ ਉਪਕਰਨਾਂ ਦੀ ਜਾਂਚ, ਐਮਰਜੈਂਸੀ ਰਸਤੇ ਖੁੱਲ੍ਹੇ ਰੱਖਣ ਤੇ ਜਲਨਸ਼ੀਲ ਸਾਮਾਨ ਦੀ ਸੁਰੱਖਿਅਤ ਸਟੋਰੇਜ ਨੂੰ ਯਕੀਨੀ ਬਣਾਉਣ ਦੀ ਲੋੜ ਹੈ। ਇਕ ਛੋਟੀ ਜਿਹੀ ਚਿੰਗਾਰੀ ਜੇਕਰ ਕਬਾੜ ਜਾਂ ਹੋਰ ਜਲਨਸ਼ੀਲ ਸਾਮਾਨ ਦੇ ਢੇਰ ਤੱਕ ਪੁੱਜ ਜਾਵੇ ਤਾਂ ਵੱਡੇ ਪੱਧਰ ’ਤੇ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ। ਇਸ ਲਈ ਦੀਵਾਲੀ ਤੋਂ ਪਹਿਲਾਂ ਸਬੰਧਿਤ ਵਿਭਾਗਾਂ ਦੀ ਸਰਗਰਮੀ ਅਤੇ ਸਮੇਂ ਸਿਰ ਜਾਂਚ ਹੀ ਵੱਡੇ ਹਾਦਸੇ ਨੂੰ ਰੋਕਣ ਵਿਚ ਅਹਿਮ ਭੂਮਿਕਾ ਨਿਭਾ ਸਕਦੀ ਹੈ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਗਰੇਵਾਲ ਵਲੋਂ ਵਾਰਡ ਨੰਬਰ 7 ’ ਚ ਸੜਕ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਅਗਲੀ ਖ਼ਬਰ ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਵਿਖੇ ‘ ਨੂਰ - ਏ - ਦੀਵਾਲੀ ’ ਪ੍ਰਦਰਸ਼ਨੀ ਲਗਾਈ
Ad Position 24