ਲਾਇਨਜ਼ ਕਲੱਬ ਲੁਧਿਆਣਾ ਗੁੱਡਵਿਲ ਨੇ ਸਥਾਪਨਾ ਸਮਾਰੋਹ ਕਰਵਾਇਆ
ਲੁਧਿਆਣਾ, 5 ਨਵੰਬਰ (ਡਾ. ਤਰਲੋਚਨ ਸਿੰਘ)- ਲਾਇਨਜ਼ ਕਲੱਬ ਲੁਧਿਆਣਾ ਗੁੱਡਵਿਲ ਵਲੋਂ ਆਪਣਾ 32ਵਾਂ ਸਥਾਪਨਾ ਸਮਾਰੋਹ ਸਤਲੁਜ ਕਲੱਬ ਵਿਖੇ ਮਨਾਇਆ ਗਿਆ।
ਲੁਧਿਆਣਾ, 5 ਨਵੰਬਰ (ਡਾ. ਤਰਲੋਚਨ ਸਿੰਘ)- ਲਾਇਨਜ਼ ਕਲੱਬ ਲੁਧਿਆਣਾ ਗੁੱਡਵਿਲ ਵਲੋਂ ਆਪਣਾ 32ਵਾਂ ਸਥਾਪਨਾ ਸਮਾਰੋਹ ਸਤਲੁਜ ਕਲੱਬ ਵਿਖੇ ਮਨਾਇਆ ਗਿਆ। ਇਸ ਯਾਦਗਾਰੀ ਸਮਾਰੋਹ ਵਿਚ ਨਵੀਂ ਟੀਮ ਦੀ ਸਥਾਪਨਾ, ਨਵੇਂ ਮੈਂਬਰਾਂ ਦਾ ਸਵਾਗਤ, ਦੀਵਾਲੀ ਦਾ ਤਿਉਹਾਰ ਤੇ ਭਾਰਤ ਵਿਚ ਲਾਇਨਿਜ਼ਮ ਦੇ 70 ਸਾਲ ਪੂਰੇ ਹੋਣ ਦੀ ਖੁਸ਼ੀ ਮਨਾਈ ਗਈ। ਸਮਾਰੋਹ ਵਿਚ ਲਾਇਨ ਸੰਦੀਪ ਸੂਦ ਐਮ.ਜੇ.ਐਫ., ਚੀਫ਼ ਮਲਟੀਪਲ ਪੀ.ਆਰ.ਓ. ਐਮ.ਡੀ. 321 ਨੇ ਇੰਸਟਾਲੇਸ਼ਨ ਅਫ਼ਸਰ ਵਜੋਂ ਅਤੇ ਲਾਇਨ ਮੁਕੇਸ਼ ਮਦਾਨ, ਡੀ.ਸੀ.ਐਸ. ਡਿਸਟ੍ਰਿਕਟ 321-ਐਫ ਨੇ ਇੰਡਕਸ਼ਨ ਅਫ਼ਸਰ ਵਜੋਂ ਆਪਣੀ ਭੂਮਿਕਾ ਨਿਭਾਈ। ਇਸ ਮੌਕੇ ਕਲੱਬ ਦੇ ਨਵੇਂ ਪ੍ਰਧਾਨ ਲਾਇਨ ਸੰਜੇ ਗੋਇਲ ਤੇ ਫਸਟ ਲੇਡੀ ਲਾਇਨ ਸੁਰੁਚੀ ਗੋਇਲ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਲਿਓ ਮੈਂਬਰਾਂ ਵਲੋਂ ਕੇਕ ਕੱਟ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਤੋਂ ਬਾਅਦ ਰੰਗਾਰੰਗ ਮਿਊਜ਼ੀਕਲ ਨਾਈਟ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿਚ ਸੰਗੀਤ, ਨਾਚ ਅਤੇ ਮਨੋਰੰਜਨ ਨਾਲ ਸਾਰੇ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਯਾਦਗਾਰ ਸ਼ਾਮ ਦਾ ਆਨੰਦ ਮਾਣਿਆ। ਸਮਾਰੋਹ ਨੂੰ ਸਫਲ ਬਣਾਉਣ ਵਿਚ ਕਲੱਬ ਦੀ ਟੀਮ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਲਾਇਨ ਆਰ.ਪੀ. ਬਾਂਸਲ, ਲਿਓ ਸਾਂਚੀ ਗੋਇਲ, ਲਾਇਨ ਦੀਪਕ ਜੈਨ ਸੀ.ਏ., ਲਾਇਨ ਗੌਰਵ ਮਿੱਤਲ; ਲਾਇਨ ਦਿਨੇਸ਼ ਗੋਇਲ, ਲਾਇਨ ਨਵਤੇਜ ਸਿੰਘ, ਲਾਇਨ ਗਗਨਦੀਪ ਸਿੰਘ, ਲਾਇਨ ਐਚ.ਪੀ.ਐਸ. ਖੁਰਾਣਾ ਅਤੇ ਲਾਇਨ ਪੀ.ਕੇ. ਗੁਪਤਾ ਹਾਜ਼ਰ ਸਨ। ਸਮਾਰੋਹ ਦੀ ਸਮਾਪਤੀ ਦੀਵਾਲੀ ਦੀਆਂ ਨਿੱਘੀਆਂ ਸ਼ੁੱਭਕਾਮਨਾਵਾਂ ਅਤੇ ਸੇਵਾ ਦੇ ਨਵੇਂ ਜੋਸ਼ ਨਾਲ ਹੋਈ।