ਬੀ . ਐਸ . ਐਨ . ਐਲ . ਮੁਲਾਜਮਾਂ ਨੇ ਕੀਤੀ ਤੀਜੇ ਤਨਖਾਹ ਸੋਧ ਦੀ ਮੰਗ
ਲੁਧਿਆਣਾ, 5 ਨਵੰਬਰ (ਡਾ. ਤਰਲੋਚਨ ਸਿੰਘ)- ਭਾਰਤ ਸੰਚਾਰ ਨਿਗਮ ਲਿਮਿਟਡ ਦੇ ਮੁਲਾਜਮਾਂ ਤੇ ਅਧਿਕਾਰੀਆਂ ਦੇ ਸਾਂਝੇ ਮੰਚ ਆਲ ਯੂਨੀਅਨ ਐਂਡ ਐਸੋਸੀਏਸਨ ਆਫ਼ ਬੀ.
ਲੁਧਿਆਣਾ, 5 ਨਵੰਬਰ (ਡਾ. ਤਰਲੋਚਨ ਸਿੰਘ)- ਭਾਰਤ ਸੰਚਾਰ ਨਿਗਮ ਲਿਮਿਟਡ ਦੇ ਮੁਲਾਜਮਾਂ ਤੇ ਅਧਿਕਾਰੀਆਂ ਦੇ ਸਾਂਝੇ ਮੰਚ ਆਲ ਯੂਨੀਅਨ ਐਂਡ ਐਸੋਸੀਏਸਨ ਆਫ਼ ਬੀ. ਐਸ. ਐਨ. ਐਲ. ਨੇ 1.1. 2017 ਤੋਂ ਲੰਬਿਤ ਪਏ ਤੀਜੇ ਤਨਖਾਹ ਸੋਧ ਨੂੰ ਤੁਰੰਤ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਆਪਣਾ ਦੇਸ ਵਿਆਪੀ ਸੰਘਰਸ ਤੇਜ ਕਰ ਦਿੱਤਾ ਹੈ। ਤਨਖਾਹ ਸੋਧ ਵਿੱਚ ਹੋ ਰਹੀ ਬੇਲੋੜੀ ਦੇਰੀ ਨੂੰ ਲੈ ਕੇ ਮੁਲਾਜਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅੱਜ ਇੱਥੇ ਏ. ਯੂ. ਏ. ਬੀ. ਦੇ ਕਨਵੀਨਰ ਸੁਰਜੀਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀ. ਐਸ. ਐਨ. ਐਲ. ਪ੍ਰਬੰਧਕਾਂ ਵਲੋਂ ਫਰਵਰੀ 2026 ਵਿਚ ਹੀ ਤਨਖਾਹ ਸੋਧ ਦਾ ਪ੍ਰਸਤਾਵ ਸੌਂਪੇ ਜਾਣ ਤੇ ਯੂਨੀਅਨ ਵਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾਣ ਦੇ ਬਾਵਜੂਦ ਇਹ ਮਾਮਲਾ ਅਜੇ ਵੀ ਟੈਲੀਕਾਮ ਵਿਭਾਗ ਕੋਲ ਲੰਬਿਤ ਪਿਆ ਹੈ। ਉਨ੍ਹਾਂ ਦੱਸਿਆ ਕਿ ਸਾਡੀ ਮੰਗ ਹੈ ਕਿ ਭਾਰਤ ਸਰਕਾਰ ਐਫੋਰਡੇਬਿਲਿਟੀ ਕਲਾਜ ਵਿਚ ਢੁਕਵੀ ਛੋਟ ਦਿੰਦੇ ਹੋਏ ਅਧਿਕਾਰੀਆਂ ਅਤੇ ਗੈਰ ਅਧਿਕਾਰੀ ਵਰਗ ਦੋਵਾਂ ਲਈ ਤੀਜੀ ਤਨਖਾਹ ਸੋਧ ਨੂੰ ਤੁਰੰਤ ਮਨਜੂਰੀ ਦੇਵੇ। ਉਨ੍ਹਾਂ ਨੇ ਪ੍ਰਧਾਨ ਮੰਤਰੀ, ਸੰਚਾਰ ਮੰਤਰੀ ਤੇ ਭਾਰਤ ਸਰਕਾਰ ਨੂੰ ਇਸ ਮਾਮਲੇ ਵਿਚ ਨਿੱਜੀ ਤੌਰ ਤੇ ਦਖਲ ਦੇਣ ਦੀ ਅਪੀਲ ਕੀਤੀ ਹੈ। ਏ. ਯੂ. ਏ. ਬੀ. ਦੇ ਕਨਵੀਨਰ ਸੁਰਜੀਤ ਸਿੰਘ ਨੇ ਕਿਹਾ ਕਿ ਜੇਕਰ ਇਸ ਜਾਇਜ ਮੰਗ ਦਾ ਸਮਾਂ ਰਹਿੰਦੇ ਹੱਲ ਨਾ ਕੱਢਿਆ ਤਾਂ ਆਉਣ ਵਾਲੀ 20 ਨਵੰਬਰ ਨੂੰ ਪੂਰੇ ਦੇਸ ਵਿੱਚ ਇੱਕ ਰੋਜਾ ਦੇਸ ਵਿਆਪੀ ਹੜਤਾਲ ਕੀਤੀ ਜਾਵੇਗੀ।