05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਵੈਟਰਨਰੀ ਯੂਨੀਵਰਸਿਟੀ ਦੇ ਅਧਿਆਪਕਾਂ ਨੇ ਪ੍ਰਾਪਤ ਕੀਤੇ ਦੋ ਵੱਕਾਰੀ ਖੋਜ ਪੁਰਸਕਾਰ

ਲੁਧਿਆਣਾ, 5 ਨਵੰਬਰ (ਜਸਵਿੰਦਰ ਸਿੰਘ)- ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਦੇ ਅਧਿਆਪਕਾਂ ਨੇ ਖੇਤੀਬਾੜੀ ਤੇ ਪਸ਼ੂਧਨ ਅਰਥ ਸ਼ਾਸਤਰ ਵਿਚ ਆਪਣੇ ਯੋਗਦਾਨ ਲਈ ‘ਸੁਸਾਇਟੀ ਆਫ਼ ਇਕਨਾਮਿਕਸ ਐਂਡ ਡਿਵੈਲਪਮੈਂਟ’ ਤੋਂ ਦੋ ਵੱਕਾਰੀ ਖੋਜ ਸਨਮਾਨ ਪ੍ਰਾਪਤ ਕਰਕੇ ਯੂਨੀਵਰਸਿਟੀ ਦਾ ਮਾਣ ਵਧਾਇਆ ਹੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਇਸ ਸੁਸਾਇਟੀ ਦੀ 7ਵੀਂ ਸਾਲਾਨਾ ਕਾਨਫਰੰਸ ਦੌਰਾਨ “ਮੱਝਾਂ ਨਾਲ ਜੁੜਿਆ ਵਿਰੋਧਾਭਾਸ: ਪੰਜਾਬ ਦੇ ਡੇਅਰੀ ਖੇਤਰ ਵਿਚ ਪਸ਼ੂਆਂ ਦੀ ਗਿਣਤੀ ਵਿਚ ਕਮੀ, ਉਤਪਾਦਕਤਾ ਵਿਚ ਭਾਰੀ ਵਾਧਾ, ਤੇ ਪ੍ਰਜਾਤੀਆਂ ਦੀ ਤਬਦੀਲੀ ਨਾਲ ਜੁੜੀ ਆਰਥਿਕਤਾ” ਸਿਰਲੇਖ ਵਾਲੇ ਖੋਜ ਪੱਤਰ ਨੂੰ ‘ਸਰਵੋਤਮ ਖੋਜ ਪੱਤਰ ਪੇਸ਼ਕਾਰੀ’ ਸਨਮਾਨ ਮਿਲਿਆ।

Ad Position 21
No active advertisement
ਅਜੀਤ ਡੈਸਕ 06-11-2026
ਲੁਧਿਆਣਾ, 5 ਨਵੰਬਰ (ਜਸਵਿੰਦਰ ਸਿੰਘ)- ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਦੇ ਅਧਿਆਪਕਾਂ ਨੇ ਖੇਤੀਬਾੜੀ ਤੇ ਪਸ਼ੂਧਨ ਅਰਥ ਸ਼ਾਸਤਰ ਵਿਚ ਆਪਣੇ ਯੋਗਦਾਨ ਲਈ ‘ਸੁਸਾਇਟੀ ਆਫ਼ ਇਕਨਾਮਿਕਸ ਐਂਡ ਡਿਵੈਲਪਮੈਂਟ’ ਤੋਂ ਦੋ ਵੱਕਾਰੀ ਖੋਜ ਸਨਮਾਨ ਪ੍ਰਾਪਤ ਕਰਕੇ ਯੂਨੀਵਰਸਿਟੀ ਦਾ ਮਾਣ ਵਧਾਇਆ ਹੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਇਸ ਸੁਸਾਇਟੀ ਦੀ 7ਵੀਂ ਸਾਲਾਨਾ ਕਾਨਫਰੰਸ ਦੌਰਾਨ “ਮੱਝਾਂ ਨਾਲ ਜੁੜਿਆ ਵਿਰੋਧਾਭਾਸ: ਪੰਜਾਬ ਦੇ ਡੇਅਰੀ ਖੇਤਰ ਵਿਚ ਪਸ਼ੂਆਂ ਦੀ ਗਿਣਤੀ ਵਿਚ ਕਮੀ, ਉਤਪਾਦਕਤਾ ਵਿਚ ਭਾਰੀ ਵਾਧਾ, ਤੇ ਪ੍ਰਜਾਤੀਆਂ ਦੀ ਤਬਦੀਲੀ ਨਾਲ ਜੁੜੀ ਆਰਥਿਕਤਾ” ਸਿਰਲੇਖ ਵਾਲੇ ਖੋਜ ਪੱਤਰ ਨੂੰ ‘ਸਰਵੋਤਮ ਖੋਜ ਪੱਤਰ ਪੇਸ਼ਕਾਰੀ’ ਸਨਮਾਨ ਮਿਲਿਆ। ਇਹ ਖੋਜ ਪੱਤਰ ਡਾ. ਇੰਦਰਪ੍ਰੀਤ ਕੌਰ, ਡਾ. ਸ਼ਰੁਤੀ ਚੋਪੜਾ, ਹਨੀਸ਼ ਸ਼ਰਮਾ, ਡਾ. ਬਲਬੀਰ ਬਗੀਚਾ ਸਿੰਘ ਧਾਲੀਵਾਲ ਅਤੇ ਡਾ. ਰਵਿੰਦਰ ਸਿੰਘ ਗਰੇਵਾਲ ਦੁਆਰਾ ਸਾਂਝੇ ਤੌਰ ‘ਤੇ ਤਿਆਰ ਕੀਤਾ ਗਿਆ ਸੀ। ਇਹ ਖੋਜ ਪੰਜਾਬ ਦੇ ਡੇਅਰੀ ਖੇਤਰ ਵਿਚ ਆ ਰਹੇ ਬਦਲਾਅ ਦੀ ਪੜਚੋਲ ਕਰਦੀ ਹੈ, ਜਿਸ ਵਿਚ ਮੱਝਾਂ ਦੀ ਗਿਣਤੀ ਘਟਣ ਦੇ ਬਾਵਜੂਦ ਉਤਪਾਦਕਤਾ ਵਧਣ ਦੇ ਪਹਿਲ ਨੂੰ ਉਜਾਗਰ ਕੀਤਾ ਗਿਆ ਹੈ। ਇਸ ਵਿਚ ਉਨ੍ਹਾਂ ਆਰਥਿਕ ਅਤੇ ਨੀਤੀਗਤ ਕਾਰਕਾਂ ਦਾ ਵੀ ਵਿਸ਼ਲੇਸ਼ਣ ਕੀਤਾ ਗਿਆ ਹੈ, ਜੋ ਡੇਅਰੀ ਲਈ ਹੋਰ ਪਸ਼ੂ ਪ੍ਰਜਾਤੀਆਂ ਵੱਲ ਝੁਕਾਅ ਨੂੰ ਪ੍ਰਭਾਵਿਤ ਕਰਦੇ ਹਨ। ਇਕ ਹੋਰ ਮਹੱਤਵਪੂਰਨ ਪ੍ਰਾਪਤੀ ਵਜੋਂ ਡਾ. ਸ਼ਰੁਤੀ ਚੋਪੜਾ ਨੂੰ ਸੁਸਾਇਟੀ ਵਲੋਂ ‘ਸਰਵੋਤਮ ਖੋਜ ਪੱਤਰ ਸਨਮਾਨ 2024’ ਦਿੱਤਾ ਗਿਆ। ਇਹ ਪੁਰਸਕਾਰ ਉਨ੍ਹਾਂ ਦੇ ਖੋਜ ਪੱਤਰ “ਪੰਜਾਬ ਵਿਚ ਕਿਸਾਨ ਉਤਪਾਦਕ ਸੰਗਠਨਾਂ ਦੀ ਸਫਲਤਾ ਜਾਂ ਅਸਫਲਤਾ ਦੇ ਕਾਰਕ : ਸਬੂਤ ਅਤੇ ਪ੍ਰਭਾਵ” ਲਈ ਦਿੱਤਾ ਗਿਆ, ਜੋ ‘ਇੰਡੀਅਨ ਜਰਨਲ ਆਫ਼ ਇਕਨਾਮਿਕਸ ਐਂਡ ਡਿਵੈਲਪਮੈਂਟ’ ਵਿਚ ਪ੍ਰਕਾਸ਼ਿਤ ਹੋਇਆ ਸੀ। ਇਹ ਅਧਿਐਨ ਪੰਜਾਬ ਵਿਚ ‘ਕਿਸਾਨ ਉਤਪਾਦਕ ਸੰਗਠਨਾਂ’ ਦੇ ਪ੍ਰਦਰਸ਼ਨ, ਸਫਲਤਾ ਅਤੇ ਸਥਿਰਤਾ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਦੀ ਜਾਂਚ ਕਰਦਾ ਹੈ ਅਤੇ ਕਿਸਾਨ ਸਮੂਹਾਂ ਨੂੰ ਮਜ਼ਬੂਤ ਕਰਨ ਲਈ ਨੀਤੀਗਤ ਉਪਾਵਾਂ ‘ਤੇ ਚਾਨਣਾ ਪਾਉਂਦਾ ਹੈ। ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ, ਡਾ. ਸਰਵਪ੍ਰੀਤ ਸਿੰਘ ਘੁੰਮਣ, ਡੀਨ, ਡੇਅਰੀ ਅਤੇ ਫੂਡ ਸਾਇੰਸ ਟੈਕਨਾਲੋਜੀ ਕਾਲਜ ਤੇ ਵਿਭਾਗ ਮੁਖੀ ਡਾ. ਇੰਦਰਪ੍ਰੀਤ ਕੌਰ ਨੇ ਅਧਿਆਪਕਾਂ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਖ਼ੂਨਦਾਨ ਕੈਂਪ ਅੱਜ ਅਗਲੀ ਖ਼ਬਰ ਪੀ . ਏ . ਯੂ . ਦੇ ਅਰਥ ਸ਼ਾਸਤਰੀ ਨੇ ਪੇਪਰ ਪੇਸ਼ਕਾਰੀ ਲਈ ਪਹਿਲਾ ਇਨਾਮ ਜਿੱਤਿਆ
Ad Position 24