ਕੰਪਨੀ ਅਧਿਕਾਰੀਆਂ ਵਲੋਂ ਪੀੜਿਤ ਕਿਸਾਨ ਖੁਸ਼ਦੀਪ ਸਿੰਘ ਬੈਂਸ ਕੋਲੋਂ ਗ਼ਲਤੀ ਮੰਨਣ ’ ਤੇ ਕਿਸਾਨ ਯੂਨੀਅਨ ਨੇ ਧਰਨਾ ਕੀਤਾ ਸਮਾਪਤ
ਆਲਮਗੀਰ, 6 ਨਵੰਬਰ (ਜਰਨੈਲ ਸਿੰਘ ਪੱਟੀ)- ਸਥਾਨਕ ਪਿੰਡ ਹਰਨਾਮਪੁਰਾ ਨਿਵਾਸੀ ਉੱਦਮੀ ਕਿਸਾਨ ਖੁਸ਼ਦੀਪ ਸਿੰਘ ਬੈਂਸ ਨਾਲ ਸਪਰੇਮੈਨ ਪਾਵਰ ਪ੍ਰੋਡਕਟ ਰੇਲਵੇ ਰੋਡ ਪਿੰਡ ਗਿੱਲ ਕੰਪਨੀ ਅਧਿਕਾਰੀਆਂ ਵਲੋਂ ਕੀਤੀ ਗਈ ਬਦਸਲੂਕੀ ਦੇ ਵਿਰੋਧ ਵਿਚ ਅੱਜ ਦੂਸਰੇ ਦਿਨ ਕੰਪਨੀ ਸਾਹਮਣੇ ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਲਗਾਏ ਗਏ ਰੋਸ ਧਰਨੇ ਮੌਕੇ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੁਗਰਾਜ ਸਿੰਘ ਮੰਡ ਨੇ ਕਿਹਾ ਕਿ ਸੂਬਾ ਪੰਜਾਬ ਦੀ ਧਰਤੀ ਤੇ ਕਿਸੇ ਵੀ ਕਾਰਪੋਰੇਟ ਘਰਾਣੇ ਜਾਂ ਸਰਕਾਰੀ ਅਧਿਕਾਰੀ ਵਲੋਂ ਕਿਸੇ ਵੀ ਕਿਸਾਨ ਭਰਾ ਨੂੰ ਨਜਾਇਜ ਤੰਗ ਪਰੇਸ਼ਾਨ ਨਹੀਂ ਕਰਨ ਦਿੱਤਾ ਜਾਵੇਗਾ। ਉਨਾਂ ਦੋਸ਼ ਲਗਾਇਆ ਕਿ ਪੀੜਿਤ ਕਿਸਾਨ ਖੁਸ਼ਦੀਪ ਸਿੰਘ ਬੈਂਸ ਉਕਤ ਕੰਪਨੀ ਕੋਲ ਆਪਣਾ ਮਿਨੀ ਰੋਟਾਵੇਟਰ ਠੀਕ ਕਰਵਾਉਣ ਲਈ ਲੈ ਕੇ ਆਇਆ ਸੀ ਰੋਟਾਵੇਟਰ ਵਾਰ-ਵਾਰ ਖਰਾਬ ਹੋਣ ਦੀ ਸ਼ਿਕਾਇਤ ਕੀਤੇ ਜਾਣ ਤੇ ਕੰਪਨੀ ਅਧਿਕਾਰੀਆਂ ਵੱਲੋਂ ਪੀੜਿਤ ਕਿਸਾਨ ਖੁਸ਼ਦੀਪ ਸਿੰਘ ਬੈਂਸ ਨਾਲ ਬਦਸਲੂਕੀ ਕਰਦੇ ਹੋਏ ਉਹਨਾਂ ਦੀ ਸ਼ਾਨ ਦੇ ਖਿਲਾਫ਼ ਗ਼ਲਤ ਸ਼ਬਦ ਬੋਲੇ ਗਏ ਅਤੇ ਉਨ੍ਹਾਂ ਨੂੰ ਕੰਪਨੀ ਤੋਂ ਬਾਹਰ ਕਰਕੇ ਕੰਪਨੀ ਦਾ ਗੇਟ ਬੰਦ ਕਰਨ ਦਾ ਦੋਸ਼ ਸੀ।
ਆਲਮਗੀਰ, 6 ਨਵੰਬਰ (ਜਰਨੈਲ ਸਿੰਘ ਪੱਟੀ)- ਸਥਾਨਕ ਪਿੰਡ ਹਰਨਾਮਪੁਰਾ ਨਿਵਾਸੀ ਉੱਦਮੀ ਕਿਸਾਨ ਖੁਸ਼ਦੀਪ ਸਿੰਘ ਬੈਂਸ ਨਾਲ ਸਪਰੇਮੈਨ ਪਾਵਰ ਪ੍ਰੋਡਕਟ ਰੇਲਵੇ ਰੋਡ ਪਿੰਡ ਗਿੱਲ ਕੰਪਨੀ ਅਧਿਕਾਰੀਆਂ ਵਲੋਂ ਕੀਤੀ ਗਈ ਬਦਸਲੂਕੀ ਦੇ ਵਿਰੋਧ ਵਿਚ ਅੱਜ ਦੂਸਰੇ ਦਿਨ ਕੰਪਨੀ ਸਾਹਮਣੇ ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਲਗਾਏ ਗਏ ਰੋਸ ਧਰਨੇ ਮੌਕੇ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੁਗਰਾਜ ਸਿੰਘ ਮੰਡ ਨੇ ਕਿਹਾ ਕਿ ਸੂਬਾ ਪੰਜਾਬ ਦੀ ਧਰਤੀ ਤੇ ਕਿਸੇ ਵੀ ਕਾਰਪੋਰੇਟ ਘਰਾਣੇ ਜਾਂ ਸਰਕਾਰੀ ਅਧਿਕਾਰੀ ਵਲੋਂ ਕਿਸੇ ਵੀ ਕਿਸਾਨ ਭਰਾ ਨੂੰ ਨਜਾਇਜ ਤੰਗ ਪਰੇਸ਼ਾਨ ਨਹੀਂ ਕਰਨ ਦਿੱਤਾ ਜਾਵੇਗਾ। ਉਨਾਂ ਦੋਸ਼ ਲਗਾਇਆ ਕਿ ਪੀੜਿਤ ਕਿਸਾਨ ਖੁਸ਼ਦੀਪ ਸਿੰਘ ਬੈਂਸ ਉਕਤ ਕੰਪਨੀ ਕੋਲ ਆਪਣਾ ਮਿਨੀ ਰੋਟਾਵੇਟਰ ਠੀਕ ਕਰਵਾਉਣ ਲਈ ਲੈ ਕੇ ਆਇਆ ਸੀ ਰੋਟਾਵੇਟਰ ਵਾਰ-ਵਾਰ ਖਰਾਬ ਹੋਣ ਦੀ ਸ਼ਿਕਾਇਤ ਕੀਤੇ ਜਾਣ ਤੇ ਕੰਪਨੀ ਅਧਿਕਾਰੀਆਂ ਵੱਲੋਂ ਪੀੜਿਤ ਕਿਸਾਨ ਖੁਸ਼ਦੀਪ ਸਿੰਘ ਬੈਂਸ ਨਾਲ ਬਦਸਲੂਕੀ ਕਰਦੇ ਹੋਏ ਉਹਨਾਂ ਦੀ ਸ਼ਾਨ ਦੇ ਖਿਲਾਫ਼ ਗ਼ਲਤ ਸ਼ਬਦ ਬੋਲੇ ਗਏ ਅਤੇ ਉਨ੍ਹਾਂ ਨੂੰ ਕੰਪਨੀ ਤੋਂ ਬਾਹਰ ਕਰਕੇ ਕੰਪਨੀ ਦਾ ਗੇਟ ਬੰਦ ਕਰਨ ਦਾ ਦੋਸ਼ ਸੀ। ਜਿਕਰਯੋਗ ਹੈ ਕਿ ਕੱਲ ਲਗਾਏ ਗਏ ਰੋਸ ਧਰਨੇ ਮੌਕੇ ਕੰਪਨੀ ਅਧਿਕਾਰੀ ਵਲੋਂ ਇਹ ਕਹਿਣ ਤੇ ਕਿ ਸਾਡੇ ਲੜਕੇ ਦਾ ਖ਼ੂਨ ਗਰਮ ਹੈ, ਕਿਸਾਨ ਭੜਕ ਗਏ ਤੇ ਉਨ੍ਹਾਂ ਨੇ ਮੁੜ ਅਣਮਿਥੇ ਸਮੇਂ ਲਈ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਪੀੜਿਤ ਕਿਸਾਨ ਖੁਸ਼ਦੀਪ ਸਿੰਘ ਬੈਂਸ ਨੇ ਦੱਸਿਆ ਕਿ ਅੱਜ ਮੁੜ ਤੋਂ ਲਗਾਏ ਗਏ ਰੋਸ ਧਰਨੇ ਦੌਰਾਨ ਕੰਪਨੀ ਅਧਿਕਾਰੀਆਂ ਵਲੋਂ ਆਪਣੀ ਗ਼ਲਤੀ ਮੰਨ ਲੈਣ ਤੇ ਬੋਲੇ ਗਏ ਸ਼ਬਦਾਂ ਨੂੰ ਵਾਪਸ ਲੈਣ ਦੀ ਗੱਲ ਕਹੇ ਜਾਣ ਤੇ ਕਿਸਾਨ ਭਰਾ ਸ਼ਾਂਤ ਹੋਏ ਤੇ ਰੋਸ ਧਰਨਾ ਸਮਾਪਤ ਕੀਤਾ। ਇਸ ਮੌਕੇ ਸਾਬਕਾ ਪੰਚ ਸੁਖਵਿੰਦਰ ਸਿੰਘ ਬੈਂਸ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਇਹੋ ਜਿਹੀਆਂ ਕੰਪਨੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਜੋ ਆਪਣਾ ਖੇਤੀਬਾੜੀ ਸੰਦ ਵੇਚਣ ਉਪਰੰਤ ਕਿਸਾਨਾਂ ਨੂੰ ਖੱਜਲ ਖਰਾਬ ਅਤੇ ਗ਼ਲਤ ਵਿਵਹਾਰ ਕਰਦੇ ਹਨ। ਇਸ ਮੌਕੇ ਸਾਬਕਾ ਸਰਪੰਚ ਜਸਵੀਰ ਸਿੰਘ ਜਸਦੇਵ ਨਗਰ, ਜਥੇਦਾਰ ਜਸਵੰਤ ਸਿੰਘ ਚਹਿਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾ. ਸਰਕਲ ਹਰਨਾਮਪੁਰਾ, ਤੇਜਿੰਦਰ ਸਿੰਘ ਬੈਂਸ, ਚਰਨਜੀਤ ਸਿੰਘ ਭੱਟੀ ਮਨਦੀਪ ਸਿੰਘ ਸਿੱਧੂ, ਸੀ. ਓ. ਧਰੋੜ, ਯੂਨੀਅਨ ਦੇ ਸਕੱਤਰ ਜਨਰਲ ਗੁਰਮੀਤ ਸਿੰਘ ਢੀਡਸਾ, ਧਰਮਿੰਦਰ ਸਿੰਘ, ਗੁਰਦੀਪ ਸਿੰਘ, ਦਰਸ਼ਨ ਸਿੰਘ, ਅਜੇਪਾਲ ਸਿੰਘ, ਦਵਿੰਦਰ ਸਿੰਘ ਪਵਾ, ਹਰਮਨਦੀਪ ਸਿੰਘ, ਫਤਿਹ ਸਿੰਘ ਦਹੇੜੂ, ਸੁਖਪ੍ਰੀਤ ਸਿੰਘ ਧਾਲੀਵਾਲ, ਕਮਲ ਧਾਲੀਵਾਲ, ਗੁਰਵੀਰ ਸਿੰਘ ਨੱਤ, ਚਰਨਜੀਤ ਸਿੰਘ, ਹਰਮਨਦੀਪ ਸਿੰਘ, ਫਤਿਹ ਸਿੰਘ ਦਹੇੜੂ, ਮਨਪ੍ਰੀਤ ਸਿੰਘ ਝੱਜ, ਰਸਪਾਲ ਸਿੰਘ, ਸੁਖਪ੍ਰੀਤ ਸਿੰਘ ਧਾਲੀਵਾਲ ਤੇ ਹੋਰ ਹਾਜ਼ਰ ਸਨ।