ਸ਼ਾਲੀਮਾਰ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ
ਡਾਬਾ/ਲੁਹਾਰਾ, 6 ਨਵੰਬਰ (ਕੁਲਵੰਤ ਸਿੰਘ ਸੱਪਲ)-ਸ਼ਾਲੀਮਾਰ ਮਾਡਲ ਸੀਨੀਅਰ ਸੈਕੰਡਰੀ ਸਕੂਲ, ਲੁਧਿਆਣਾ ਵਿਖੇ ਪ੍ਰਾਇਮਰੀ ਵਿੰਗ ਵਿਚ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀ ਰੰਗ-ਬਿਰੰਗੇ ਕੱਪੜੇ ਪਾ ਕੇ ਆਏ ਅਤੇ ਵਿਦਿਆਰਥੀ ਦੁਪਹਿਰ ਦੇ ਖਾਣੇ ਵਿਚ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਲਿਆਏ ਅਤੇ ਨਾਲ ਹੀ ਗੁਬਾਰੇ, ਦੀਵੇ, ਮੋਮਬਤੀਆਂ, ਰੰਗ ਬਰੰਗੀਆਂ ਲੜੀਆਂ ਸਜਾਵਟ ਲਈ ਲੈ ਕੇ ਆਏ।
ਡਾਬਾ/ਲੁਹਾਰਾ, 6 ਨਵੰਬਰ (ਕੁਲਵੰਤ ਸਿੰਘ ਸੱਪਲ)-ਸ਼ਾਲੀਮਾਰ ਮਾਡਲ ਸੀਨੀਅਰ ਸੈਕੰਡਰੀ ਸਕੂਲ, ਲੁਧਿਆਣਾ ਵਿਖੇ ਪ੍ਰਾਇਮਰੀ ਵਿੰਗ ਵਿਚ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀ ਰੰਗ-ਬਿਰੰਗੇ ਕੱਪੜੇ ਪਾ ਕੇ ਆਏ ਅਤੇ ਵਿਦਿਆਰਥੀ ਦੁਪਹਿਰ ਦੇ ਖਾਣੇ ਵਿਚ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਲਿਆਏ ਅਤੇ ਨਾਲ ਹੀ ਗੁਬਾਰੇ, ਦੀਵੇ, ਮੋਮਬਤੀਆਂ, ਰੰਗ ਬਰੰਗੀਆਂ ਲੜੀਆਂ ਸਜਾਵਟ ਲਈ ਲੈ ਕੇ ਆਏ। ਵਿਦਿਆਰਥੀਆਂ ਨੇ ਵੱਖ-ਵੱਖ ਤਰ੍ਹਾਂ ਦੇ ਕਾਰਡ ਅਤੇ ਰੰਗੋਲੀਆਂ ਬਣਾ ਕੇ ਸਕੂਲ ਵਿਚ ਆਨੰਦ ਮਾਣਿਆ। ਪ੍ਰਾਇਮਰੀ ਵਿੰਗ ਦੇ ਸਾਰੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਦੀਵਾਲੀ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਅਤੇ ਸੁਰੱਖਿਅਤ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਿਦਿਆਰਥੀਆਂ ਦੇ ਨਾਲ ਕੋਆਰਡੀਨੇਟਰ ਜਸਮੀਤ ਕੌਰ, ਮੀਡੀਆ ਇੰਚਾਰਜ ਲੱਕੀ ਗੁਪਤਾ, ਕੋ ਮੀਡੀਆ ਸਤਵੀਰ ਕੌਰ ਡੀ.ਪੀ. ਅੰਮ੍ਰਿਤ ਸਿੰਘ, ਹੈੱਡ ਕਲਰਕ ਗੁਰਪ੍ਰੀਤ ਢਿੱਲੋਂ, ਨਿਊਜ਼ ਐਡੀਟਰ ਡਿੰਪਲ ਵੀ ਮੌਜੂਦ ਰਹੇ। ਇਸ ਮੌਕੇ ਸਕੂਲ ਦੇ ਸਰਪ੍ਰਸਤ ਸੁਰਿੰਦਰਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਗਰੀਨ ਦੀਵਾਲੀ ਮਨਾਉਣ ਲਈ ਕਿਹਾ ਅਤੇ ਨਾਲ ਹੀ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਦੀਵਾਲੀ ਦੀ ਵਧਾਈ ਦਿੱਤੀ