ਦ ਲੇਕਵੁੱਡ ਸਕੂਲ ਵਿਖੇ ਸਾਲਾਨਾ ਸਮਾਰੋਹ ‘ ਵਿਸਤਾਰ - ਨਵੀਆਂ ਦਿਸ਼ਾਵਾਂ ਵੱਲ ’ ਕਰਵਾਇਆ
ਫੁੱਲਾਂਵਾਲ, 9 ਨਵੰਬਰ (ਮਨਜੀਤ ਸਿੰਘ ਦੁੱਗਰੀ)- ਦ ਲੇਕਵੁੱਡ ਸਕੂਲ ਦਾ ਸਾਲਾਨਾ ਸਮਾਰੋਹ ‘ਵਿਸਤਾਰ-ਨਵੀਆਂ ਦਿਸ਼ਾਵਾਂ ਵੱਲ’ ਸਕੂਲ ਦੇ ਈਡਨ ਗਾਰਡਨ ਵਿਖੇ ਮਨਾਇਆ ਗਿਆ, ਜਿਸ ਵਿਚ ਪਤਵੰਤੇ ਮਹਿਮਾਨਾਂ ਤੁਸ਼ਿਤਾ ਗੁਲਾਟੀ (ਪੀ. ਸੀ.
ਫੁੱਲਾਂਵਾਲ, 9 ਨਵੰਬਰ (ਮਨਜੀਤ ਸਿੰਘ ਦੁੱਗਰੀ)- ਦ ਲੇਕਵੁੱਡ ਸਕੂਲ ਦਾ ਸਾਲਾਨਾ ਸਮਾਰੋਹ ‘ਵਿਸਤਾਰ-ਨਵੀਆਂ ਦਿਸ਼ਾਵਾਂ ਵੱਲ’ ਸਕੂਲ ਦੇ ਈਡਨ ਗਾਰਡਨ ਵਿਖੇ ਮਨਾਇਆ ਗਿਆ, ਜਿਸ ਵਿਚ ਪਤਵੰਤੇ ਮਹਿਮਾਨਾਂ ਤੁਸ਼ਿਤਾ ਗੁਲਾਟੀ (ਪੀ.ਸੀ.ਐਸ.) ਮੁੱਖ ਮੰਤਰੀ ਫ਼ੀਲਡ ਅਫ਼ਸਰ (ਸੀ.ਐਮ.ਐਫ.ਓ.) ਜਸਵਿੰਦਰ ਸਿੰਘ ਭੋਗਲ, ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਯੂਨੀਪਾਰਟਸ ਇੰਡੀਆ ਲਿਮਟਿਡ, ਹਰਮੀਤ ਕੌਰ ਵੜੈਚ, ਕੋਆਰਡੀਨੇਟਰ ਸੀ.ਬੀ.ਐਸ.ਈ. ਸਕੂਲਜ਼ ਲੁਧਿਆਣਾ, ਜਸਦੇਵ ਸਿੰਘ ਸੇਖੋਂ ਸਹਾਇਕ ਕਮਿਸ਼ਨਰ-ਕਮ-ਜ਼ੋਨਲ ਕਮਿਸ਼ਨਰ ਅਤੇ ਜਸਬੀਰ ਸਿੰਘ ਖੰਗੂੜਾ, ਸਮਾਜਿਕ ਉੱਦਮੀ ਕਾਰੋਬਾਰੀ ਅਤੇ ਸਿਆਸਤਦਾਨ ਨੇ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ। ਇਹ ਸਮਾਗਮ ਡਾ. ਨਰੋਤਮ ਸਿੰਘ ਤੇ ਡਾ. ਗਗਨਦੀਪ ਕੌਰ, ਚੇਅਰਪਰਸਨ ਅਨਮੋਲ ਸਿੰਘ, ਮੈਨੇਜਿੰਗ ਡਾਇਰੈਕਟਰ ਤੇ ਡਾ. ਰਿਤੂ ਭਨੋਟ, ਡਾਇਰੈਕਟਰ-ਪ੍ਰਿੰਸੀਪਲ ਦੀ ਦੇਖ-ਰੇਖ ਹੇਠ ਕਰਵਾਇਆਂ ਗਿਆ, ਜੋ ਕਿ ਵਿਦਿਆਰਥੀਆਂ ਦੀ ਕਲਾਤਮਕ ਅਭਿਵਿਅਕਤੀ ਤੇ ਉੱਤਮ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਬਣਿਆ। ਇਸ ਦੌਰਾਨ ਸਭਿਆਚਾਰਕ ਪੇਸ਼ਕਾਰੀਆਂ ਨੇ ਸੰਗੀਤ, ਨਾਚ, ਲੈਅ ਅਤੇ ਨਾਟਕ ਦੇ ਮਨਮੋਹਕ ਸੁਮੇਲ ਨਾਲ ਮੰਚ ਨੂੰ ਰੌਣਕਮਈ ਬਣਾ ਦਿੱਤਾ। ਵੱਖ-ਵੱਖ ਖੇਤਰਾਂ ਵਿਚ ਵਿਦਿਆਰਥੀਆਂ ਦੀ ਅਕਾਦਮਿਕ ਉੱਤਮਤਾ ਤੇ ਸਹਿ-ਪਾਠਕ੍ਰਮ ਗਤੀਵਿਧੀਆਂ ਵਿਚ ਪ੍ਰਾਪਤੀਆਂ ਲਈ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਪਤਵੰਤੇ ਮਹਿਮਾਨਾਂ ਨੇ ਅਕਾਦਮਿਕ ਸਿੱਖਿਆ, ਸਹਿ-ਪਾਠਕ੍ਰਮ ਗਤੀਵਿਧੀਆਂ, ਸਿਰਜਣਾਤਮਿਕਤਾ ਤੇ ਸਰਵਪੱਖੀ ਵਿਕਾਸ ਦੇ ਸੰਤੁਲਿਤ ਸੁਮੇਲ ਰਾਹੀਂ ਵਿਦਿਆਰਥੀਆਂ ਦੀ ਸ਼ਖ਼ਸੀਅਤ ਨਿਖਾਰਨ ਲਈ ਸਕੂਲ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਦੀਆਂ ਪ੍ਰਭਾਵਸ਼ਾਲੀ ਪੇਸ਼ਕਾਰੀਆਂ ਦੀ ਪ੍ਰਸ਼ੰਸਾ ਕੀਤੀ ਅਤੇ ਨੌਜਵਾਨ ਪ੍ਰਤਿਭਾਵਾਂ ਨੂੰ ਨਿਖਾਰਨ ਲਈ ਮੰਚ ਪ੍ਰਦਾਨ ਕਰਨ ਵਾਸਤੇ ਸਕੂਲ ਪ੍ਰਬੰਧਨ ਅਤੇ ਅਧਿਆਪਕਾਂ ਦੇ ਸਮਰਪਣ ਦੀ ਸਰਾਹਨਾ ਕੀਤੀ।