08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਵੈਟਰਨਰੀ ਯੂਨੀਵਰਸਿਟੀ ਵਿਖੇ ਬੱਕਰੀ ਪਾਲਣ ਸਿਖਲਾਈ ਸੰਪੂਰਨ

ਲੁਧਿਆਣਾ, 9 ਨਵੰਬਰ (ਜਸਵਿੰਦਰ ਸਿੰਘ)- ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਵਲੋਂ ਬੱਕਰੀ ਤੇ ਭੇਡ ਪਾਲਣ ਬਾਰੇ ਇਕ ਹਫ਼ਤੇ ਦੇ ਸਿਖਲਾਈ ਪ੍ਰੋਗਰਾਮ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 22 ਸਿਖਿਆਰਥੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚ 20 ਪੁਰਸ਼ (ਇੱਕ ਉੱਤਰ ਪ੍ਰਦੇਸ਼ ਤੋਂ) ਤੇ 2 ਔਰਤਾਂ ਸ਼ਾਮਲ ਸਨ। ਡਾ.

Ad Position 21
No active advertisement
ਅਜੀਤ ਡੈਸਕ 10-11-2026
ਲੁਧਿਆਣਾ, 9 ਨਵੰਬਰ (ਜਸਵਿੰਦਰ ਸਿੰਘ)- ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਵਲੋਂ ਬੱਕਰੀ ਤੇ ਭੇਡ ਪਾਲਣ ਬਾਰੇ ਇਕ ਹਫ਼ਤੇ ਦੇ ਸਿਖਲਾਈ ਪ੍ਰੋਗਰਾਮ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 22 ਸਿਖਿਆਰਥੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚ 20 ਪੁਰਸ਼ (ਇੱਕ ਉੱਤਰ ਪ੍ਰਦੇਸ਼ ਤੋਂ) ਤੇ 2 ਔਰਤਾਂ ਸ਼ਾਮਲ ਸਨ। ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਵੈਟਰਨਰੀ ਪਸਾਰ ਸਿੱਖਿਆ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ, ਪਸ਼ੂ ਪਾਲਕਾਂ ਨੂੰ ਵਿਗਿਆਨਕ ਗਿਆਨ ਤੇ ਵਿਹਾਰਕ ਹੁਨਰਾਂ ਰਾਹੀਂ ਸਮਰੱਥ ਬਣਾਉਣ ਪ੍ਰਤੀ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਬੱਕਰੀ ਤੇ ਭੇਡ ਪਾਲਣ ਨੂੰ ਪੇਂਡੂ ਖੇਤਰਾਂ ਵਿਚ ਸਵੈ-ਰੁਜ਼ਗਾਰ, ਉੱਦਮਤਾ ਤੇ ਆਮਦਨ ਪੈਦਾ ਕਰਨ ਦੀਆਂ ਬਿਹਤਰ ਸੰਭਾਵਨਾਵਾਂ ਵਾਲੇ ਕਾਰੋਬਾਰ ਵਜੋਂ ਉਜਾਗਰ ਕੀਤਾ। ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਪੇਂਡੂ ਰੁਜ਼ਗਾਰ ਨੂੰ ਮਜ਼ਬੂਤ ਕਰਨ ਅਤੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਵਿਚ ਪਸ਼ੂ ਪਾਲਣ-ਆਧਾਰਿਤ ਕਾਰੋਬਾਰਾਂ ਦੀ ਭੂਮਿਕਾ ਨੂੰ ਪ੍ਰਗਟਾਇਆ। ਉਨ੍ਹਾਂ ਖਾਸ ਤੌਰ ‘ਤੇ ਪੇਂਡੂ ਨੌਜਵਾਨਾਂ ਲਈ ਉੱਦਮੀ ਮੌਕੇ ਪੈਦਾ ਕਰਨ ਵਿੱਚ ਬੱਕਰੀ ਤੇ ਭੇਡ ਪਾਲਣ ਦੀ ਸਮਰੱਥਾ ਬਾਰੇ ਚਾਨਣਾ ਪਾਇਆ। ਵਿਹਾਰਕ ਸਿਖਲਾਈ ਦੇ ਹਿੱਸੇ ਵਜੋਂ, ਸਿਖਿਆਰਥੀਆਂ ਨੇ ਯੂਨੀਵਰਸਿਟੀ ਬੱਕਰੀ ਫਾਰਮ, ਪਸ਼ੂਧਨ ਉਤਪਾਦ ਅਤੇ ਤਕਨਾਲੋਜੀ ਵਿਭਾਗ ਤੇ ਡੇਅਰੀ ਅਤੇ ਫੂਡ ਸਾਇੰਸ ਤਕਨਾਲੋਜੀ ਕਾਲਜ ਦਾ ਦੌਰਾ ਕੀਤਾ। ਇਨ੍ਹਾਂ ਦੌਰਿਆਂ ਵਿਚ ਉਨ੍ਹਾਂ ਨੂੰ ਮਾਸ ਅਤੇ ਦੁੱਧ ਦੇ ਗੁਣਵੱਤਾ ਭਰਪੂਰ ਉਤਪਾਦਾਂ ਤੇ ਨਿਯਮਤ ਫਾਰਮ ਪ੍ਰਬੰਧਨ ਅਭਿਆਸਾਂ ਅਤੇ ਤਕਨੀਕਾਂ ਤੋਂ ਜਾਣੂ ਕਰਵਾਇਆ ਗਿਆ । ਪੀ. ਏ. ਯੂ. ਦੇ ਏਕੀਕ੍ਰਿਤ ਖੇਤੀ ਪ੍ਰਣਾਲੀ ਫਾਰਮ ਦਾ ਇੱਕ ਵਿਸ਼ੇਸ਼ ਦੌਰਾ ਵੀ ਆਯੋਜਿਤ ਕੀਤਾ ਗਿਆ। ਪ੍ਰਗਤੀਸ਼ੀਲ ਬੱਕਰੀ ਕਿਸਾਨ ਨਿਸ਼ਾਨ ਸਿੰਘ ਨੇ ਵੀ ਸਿਖਿਆਰਥੀਆਂ ਨਾਲ ਆਪਣਾ ਤਜਰਬਾ ਸਾਂਝਾ ਕੀਤਾ।
Ad Position 22
No active advertisement
ਪਿਛਲੀ ਖ਼ਬਰ ਦੀਵਾਲੀ ਮੌਕੇ ਸ਼ਹਿਰ ਵਿਚ ਵੱਖ - ਵੱਖ ਚਾਰ ਥਾਵਾਂ ’ ਤੇ ਚੱਲੀਆਂ ਗੋਲੀਆਂ ਅਗਲੀ ਖ਼ਬਰ ਦ ਲੇਕਵੁੱਡ ਸਕੂਲ ਵਿਖੇ ਸਾਲਾਨਾ ਸਮਾਰੋਹ ‘ ਵਿਸਤਾਰ - ਨਵੀਆਂ ਦਿਸ਼ਾਵਾਂ ਵੱਲ ’ ਕਰਵਾਇਆ
Ad Position 24