19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਸਵ : ਕਵੀ ਸੋਹਨਦੀਪ ਥਿੰਦ ਕੋਲ ਧਰਤੀ ਦੀ ਜ਼ਬਾਨ ਤੇ ਲੋਕ ਪੱਖੀ ਕਾਵਿ ਅੰਦਾਜ਼ ਸੀ - ਪ੍ਰੋ . ਗਿੱਲ

ਲੁਧਿਆਣਾ, 19 ਨਵੰਬਰ (ਡਾ. ਤਰਲੋਚਨ ਸਿੰਘ)- ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਗਾਮੂੰਵਾਲਾ ਦੇ ਜੰਮਪਲ ਤੇ 13 ਸਾਲ ਪਹਿਲਾਂ ਵਿੱਛੜੇ ਪੰਜਾਬੀ ਕਵੀ ਸੋਹਨਦੀਪ ਥਿੰਦ ਦੀ ਮਰਨ ਉਪਰੰਤ ਛਪੀ ਇਕਲੌਤੀ ਕਾਵਿ ਪੁਸਤਕ ‘’ਮੁਖ਼ਾਤਿਬ ਹਾਂ ਮੈਂ’’ ਬਾਰੇ ਬੋਲਦਿਆਂ ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ.

Ad Position 21
No active advertisement
ਸਵ. ਕਵੀ ਸੋਹਨਦੀਪ ਥਿੰਦ ਦੀ ਕਾਵਿ ਪੁਸਤਕ ‘ਮੁਖਾਤਿਬ ਹਾਂ ਮੈਂ’ ਦੀ ਕਾਪੀ ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ ਭੇਟ ਕਰਦੇ ਹੋਏ ਹਰਮੀਤ ਵਿਦਿਆਰਥੀ। ਅਜੀਤ ਤਸਵੀਰ 20-11-2026
ਲੁਧਿਆਣਾ, 19 ਨਵੰਬਰ (ਡਾ. ਤਰਲੋਚਨ ਸਿੰਘ)- ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਗਾਮੂੰਵਾਲਾ ਦੇ ਜੰਮਪਲ ਤੇ 13 ਸਾਲ ਪਹਿਲਾਂ ਵਿੱਛੜੇ ਪੰਜਾਬੀ ਕਵੀ ਸੋਹਨਦੀਪ ਥਿੰਦ ਦੀ ਮਰਨ ਉਪਰੰਤ ਛਪੀ ਇਕਲੌਤੀ ਕਾਵਿ ਪੁਸਤਕ ‘’ਮੁਖ਼ਾਤਿਬ ਹਾਂ ਮੈਂ’’ ਬਾਰੇ ਬੋਲਦਿਆਂ ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਸੋਹਨਦੀਪ ਥਿੰਦ ਕੋਲ ਧਰਤੀ ਦੀ ਜ਼ਬਾਨ ਤੇ ਅਲੌਕਿਕ ਅੰਦਾਜ਼ ਸੀ। ਇਹ ਕਿਤਾਬ ਸੋਹਨਦੀਪ ਦੀ ਭਾਵੇਂ ਆਖ਼ਰੀ ਨਿਸ਼ਾਨੀ ਹੈ, ਪਰ ਥੋੜ੍ਹੀਆਂ ਕਵਿਤਾਵਾਂ ਹੀ ਵਡੇਰੇ ਮੁੱਲਵਾਨ ਅਰਥਾਂ ਵਾਲੀਆਂ ਹਨ। ਮੇਰੀ ਸੋਹਨਦੀਪ ਨਾਲ ਪਹਿਲੀ ਤੇ ਆਖ਼ਰੀ ਮੁਲਾਕਾਤ 2012 ਵਿਚ ਡੀ.ਏ.ਵੀ. ਕਾਲਜ ਅਬੋਹਰ ਦੇ ਸਾਹਿੱਤਿਕ ਸਮਾਗਮ ਵਿਚ ਹੋਈ। ਉਸ ਦੀਆਂ ਲੋਕ ਬੋਲੀਆਂ ਤੇ ਕਵਿਤਾਵਾਂ ਨੇ ਮੈਨੂੰ ਏਨਾ ਕੀਲਿਆ ਕਿ ਉਸ ਨੂੰ ਮੰਚ ’ਤੇ ਬੋਲਦਿਆਂ ਹੀ ਬੇਕਾਬੂ ਹੋ ਕੇ ਖ਼ੁਦ ਨੂੰ ਮਿਲਿਆ, ਦੋਸ਼ਾਲਾ ਉਸ ਦੇ ਮੋਢਿਆਂ ’ਤੇ ਪਾ ਕੇ ਮੱਥਾ ਚੁੰਮਿਆ ਸੀ। ਇਸ ਪੁਸਤਕ ਦੀ ਸੰਪਾਦਨਾ ਪ੍ਰੋ. ਜਸਪਾਲ ਘਈ ਤੇ ਹਰਮੀਤ ਵਿਦਿਆਰਥੀ ਨੇ ਕੀਤੀ ਹੈ। ਹਰਮੀਤ ਵਿਦਿਆਰਥੀ ਨੇ ਚੇਤਨਾ ਪ੍ਰਕਾਸ਼ਨ ਵਲੋਂ ਬਹੁਤ ਖੂਬਸੂਰਤ ਅੰਦਾਜ਼ ਵਿਚ ਛਾਪੀ ਇਸ ਕਿਤਾਬ ਦੀ ਕਾਪੀ ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ ਲੁਧਿਆਣਾ ਪਹੁੰਚ ਕੇ ਭੇਂਟ ਕੀਤੀ। ਇਸ ਮੌਕੇ ਹਰਮੀਤ ਵਿਦਿਆਰਥੀ ਨੇ ਕਿਹਾ ਕਿ ਸੋਹਨਦੀਪ ਸਿਰਫ਼ ਕਵੀ ਨਹੀਂ ਸੀ, ਸਗੋਂ ਜਲਾਲਾਬਾਦ ਇਲਾਕੇ ਦਾ ਰੌਸ਼ਨ ਸਾਹਿੱਤਿਕ ਚਿਰਾਗ ਸੀ, ਜਿਸ ਨੂੰ ਕੈਂਸਰ ਰੋਗ ਨਿੱਕੀ ਉਮਰੇ ਲੈ ਗਿਆ। ਸਿਰਫ਼ 43 ਸਾਲ ਦੀ ਉਮਰ ਹੰਢਾ ਕੇ ਉਹ ਸਾਨੂੰ ਸਦੀਵੀ ਅਲਵਿਦਾ ਕਹਿ ਗਿਆ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਛੇ ਸ਼ਹੀਦ ਸਾਥੀਆਂ ਬਾਰੇ ਸਚਿੱਤਰ ਕਿਤਾਬਚਾ ਲੋਕ ਅਰਪਣ ਅਗਲੀ ਖ਼ਬਰ ਦਿਆਨੰਦ ਹਸਪਤਾਲ ਵਿਖੇ ਓਬਸਟੈਟ੍ਰਿਕਸ ਐਂਡ ਗਾਇਨੀਕੋਲੋਜੀ ਸੋਸਾਇਟੀ ਆਫ਼ ਨਾਰਦਰਨ ਇੰਡੀਆ ਦੀ ਦੋ ਰੋਜ਼ਾ ਕਾਨਫਰੰਸ 21- 22 ਨ...
Ad Position 24