ਫ਼ੈਕਟਰੀ ਦੇ ਤਾਲੇ ਤੋੜ ਕੇ ਕੀਤਾ ਕੱਪੜਾ ਚੋਰੀ
ਲੁਧਿਆਣਾ, 20 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮੇਹਰਬਾਨ ਦੇ ਇਲਾਕੇ ਪਿੰਡ ਸੀੜਾ ਸਥਿਤ ਇਕ ਫ਼ੈਕਟਰੀ ਦਾ ਤਾਲਾ ਤੋੜ ਕੇ ਚੋਰ ਕੱਪੜਾ ਚੋਰੀ ਕਰਕੇ ਫ਼ਰਾਰ ਹੋ ਗਏ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਅਨਿਲ ਕੁਮਾਰ ਨੇ ਦੱਸਿਆ ਕਿ ਉਸ ਦੀ ਫ਼ੈਕਟਰੀ ਵਿਧੀ ਫੈਬਰਿਕਸ ਪਿੰਡ ਸੀੜਾ ਵਿਖੇ ਹੈ।
ਲੁਧਿਆਣਾ, 20 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮੇਹਰਬਾਨ ਦੇ ਇਲਾਕੇ ਪਿੰਡ ਸੀੜਾ ਸਥਿਤ ਇਕ ਫ਼ੈਕਟਰੀ ਦਾ ਤਾਲਾ ਤੋੜ ਕੇ ਚੋਰ ਕੱਪੜਾ ਚੋਰੀ ਕਰਕੇ ਫ਼ਰਾਰ ਹੋ ਗਏ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਅਨਿਲ ਕੁਮਾਰ ਨੇ ਦੱਸਿਆ ਕਿ ਉਸ ਦੀ ਫ਼ੈਕਟਰੀ ਵਿਧੀ ਫੈਬਰਿਕਸ ਪਿੰਡ ਸੀੜਾ ਵਿਖੇ ਹੈ। ਪਿਛਲੇ ਦਿਨੀਂ ਫ਼ੈਕਟਰੀ ਦੇ ਸ਼ਟਰ ਦਾ ਤਾਲਾ ਤੋੜ ਕੇ ਸਲਮਾਨ ਅੰਸਾਰੀ, ਉਮੇਰ ਅਲੀ ਅਤੇ ਮੋਹਿਤ ਸਮੇਤ ਅਣਪਛਾਤਾ ਵਿਅਕਤੀ ਫ਼ੈਕਟਰੀ ਵਿਚੋਂ ਕਰੀਬ 160 ਰੋਲ ਕੱਪੜਾ ਚੋਰੀ ਕਰਕੇ ਲੈ ਗਏ। ਜਾਂਚ ਅਧਿਕਾਰੀ ਹੌਲਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਮੁੱਦਈ ਦੇ ਬਿਆਨਾਂ ’ਤੇ ਸਲਮਾਨ ਅੰਸਾਰੀ, ਉਮੇਰ ਅਲੀ, ਮੋਹਿਤ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।