20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਵਲੋਂ ਰਾਸ਼ਟਰ ਪੱਧਰੀ ਹੈਕਾਥੌਨ ‘ ਹੈਕਨੌਟਸ 2026’

ਆਲਮਗੀਰ, 20 ਨਵੰਬਰ (ਜਰਨੈਲ ਸਿੰਘ ਪੱਟੀ)- ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਗਿੱਲ ਪਾਰਕ ਲੁਧਿਆਣਾ ਵਲੋਂ ਪੁਲਾੜ ਵਿਸ਼ੇ ‘ਤੇ ਆਧਾਰਿਤ ਰਾਸ਼ਟਰ ਪੱਧਰੀ 24 ਘੰਟੇ ਦਾ ਹੈਕਾਥੌਨ ‘ਹੈਕਨੌਟਸ 2026’ ਸਫਲਤਾਪੂਰਵਕ ਕਰਵਾਇਆ ਗਿਆ। ਕਾਲਜ ਦੇ ਅਪਲਾਈਡ ਸਾਇੰਸਜ਼ ਵਿਭਾਗ ਦੇ ਕਾਸਮਿਕ ਕਲੱਬ ਵਲੋਂ ਕਰਵਾਏ ਗਏ ਇਸ ਸਮਾਗਮ ਵਿਚ ਦੇਸ਼ ਭਰ ਤੋਂ 70 ਤੋਂ ਵੱਧ ਟੀਮਾਂ ਨੇ ਭਾਗ ਲਿਆ।

Ad Position 21
No active advertisement
ਸਮਾਗਮ ਮੌਕੇ ਵਿਦਿਆਰਥੀਆਂ ਅਤੇ ਮੁੱਖ ਮਹਿਮਾਨਾਂ ਨਾਲ ਪ੍ਰਿੰਸੀਪਲ ਡਾ. ਸਹਿਜਪਾਲ ਸਿੰਘ ਅਤੇ ਹੋਰ। ਤਸਵੀਰ-ਜਰਨੈਲ ਸਿੰਘ ਪੱਟੀ 21-11-2026
ਆਲਮਗੀਰ, 20 ਨਵੰਬਰ (ਜਰਨੈਲ ਸਿੰਘ ਪੱਟੀ)- ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਗਿੱਲ ਪਾਰਕ ਲੁਧਿਆਣਾ ਵਲੋਂ ਪੁਲਾੜ ਵਿਸ਼ੇ ‘ਤੇ ਆਧਾਰਿਤ ਰਾਸ਼ਟਰ ਪੱਧਰੀ 24 ਘੰਟੇ ਦਾ ਹੈਕਾਥੌਨ ‘ਹੈਕਨੌਟਸ 2026’ ਸਫਲਤਾਪੂਰਵਕ ਕਰਵਾਇਆ ਗਿਆ। ਕਾਲਜ ਦੇ ਅਪਲਾਈਡ ਸਾਇੰਸਜ਼ ਵਿਭਾਗ ਦੇ ਕਾਸਮਿਕ ਕਲੱਬ ਵਲੋਂ ਕਰਵਾਏ ਗਏ ਇਸ ਸਮਾਗਮ ਵਿਚ ਦੇਸ਼ ਭਰ ਤੋਂ 70 ਤੋਂ ਵੱਧ ਟੀਮਾਂ ਨੇ ਭਾਗ ਲਿਆ। ਇਸ ਹੈਕਾਥੌਨ ਦਾ ਮੁੱਖ ਉਦੇਸ਼ ਨੌਜਵਾਨ ਨਵੀਨਤਾਕਾਰਾਂ ਨੂੰ ਅਸਲ ਜੀਵਨ ਦੀਆਂ ਸਮੱਸਿਆਵਾਂ ਦੇ ਤਕਨੀਕੀ ਹੱਲ ਵਿਕਸਿਤ ਕਰਨ ਲਈ ਇਕ ਸਾਂਝਾ ਮੰਚ ਪ੍ਰਦਾਨ ਕਰਨਾ ਸੀ। ਸਮਾਗਮ ਦੀ ਸ਼ੁਰੂਆਤ ਅਪਲਾਈਡ ਸਾਇੰਸਜ਼ ਵਿਭਾਗ ਦੀ ਮੁਖੀ ਡਾ. ਹਰਪ੍ਰੀਤ ਕੌਰ ਗਰੇਵਾਲ ਵਲੋਂ ਸਵਾਗਤੀ ਭਾਸ਼ਣ ਨਾਲ ਹੋਈ, ਜਿਸ ਉਪਰੰਤ ਸ਼ਬਦ ਕੀਰਤਨ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਸਹਿਜਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਨਵੀਨਤਾ, ਰਚਨਾਤਮਿਕ ਸੋਚ ਅਤੇ ਵੱਖ-ਵੱਖ ਵਿਸ਼ਿਆਂ ਦੇ ਆਪਸੀ ਤਾਲਮੇਲ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਨੀਲੇਸ਼ ਐੱਮ. ਦੇਸਾਈ, ਵਿਕਰਮ ਸਾਰਾਭਾਈ ਸਾਇੰਟਿਸਟ/ਪ੍ਰੋਫੈਸਰ ਪੁਲਾੜ ਵਿਭਾਗ, ਇਸਰੋ ਅਤੇ ਸਾਬਕਾ ਡਾਇਰੈਕਟਰ ਸਪੇਸ ਐਪਲੀਕੇਸ਼ਨਜ਼ ਸੈਂਟਰ ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਆਪਣੇ ਵਿਸ਼ੇਸ਼ ਭਾਸ਼ਣ ਦੌਰਾਨ ਪੁਲਾੜ ਤਕਨਾਲੋਜੀ ਦੇ ਖੇਤਰ ਵਿਚ ਉੱਭਰ ਰਹੇ ਰੁਝਾਨਾਂ ਤੇ ਭਵਿੱਖ ਦੀਆਂ ਸੰਭਾਵਨਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ. ਰਵੀ ਕਾਂਤ ਮਿਸ਼ਰਾ ਪ੍ਰੋਫੈਸਰ ਤੇ ਡੀਨ ਐਲੂਮਨੀ ਐਂਡ ਇੰਡਸਟਰੀਅਲ ਰਿਲੇਸ਼ਨਜ਼ ਸਲੀਟ ਲੌਂਗੋਵਾਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ 24 ਘੰਟੇ ਦੇ ਹੈਕਾਥੌਨ ਦੌਰਾਨ ਭਾਗ ਲੈਣ ਵਾਲੀਆਂ ਟੀਮਾਂ ਨੇ 15 ਉਦਯੋਗਿਕ ਮਾਹਿਰਾਂ ਦੀ ਅਗਵਾਈ ਹੇਠ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਹੋਰ ਆਧੁਨਿਕ ਤਕਨਾਲੋਜੀਆਂ ‘ਤੇ ਆਧਾਰਿਤ ਹੱਲ ਤਿਆਰ ਕੀਤੇ। ਮੁਕਾਬਲੇ ਦੇ ਅੰਤਿਮ ਪੜਾਅ ਲਈ ਚੁਣੀਆਂ ਗਈਆਂ 12 ਟੀਮਾਂ ਨੇ ਆਪਣੀਆਂ ਪ੍ਰੋਜੈਕਟ ਪੇਸ਼ਕਾਰੀਆਂ ਜਿਊਰੀ ਸਾਹਮਣੇ ਪੇਸ਼ ਕੀਤੀਆਂ। ਜਿਊਰੀ ਵਿਚ ਡਾ. ਹਰਦੀਪ ਸਿੰਘ ਰਾਏ ਸਾਬਕਾ ਇੰਚਾਰਜ ਸਾਫ਼ਟਵੇਅਰ ਡਿਵੈਲਪਮੈਂਟ ਸੈਂਟਰ ਜੀ.ਐਨ.ਡੀ.ਈ.ਸੀ. ਇਸ਼ਾਂਤ ਕੁਮਾਰ, ਸੀ.ਈ.ਓ. ਔਰੀਬਾਈਸਿਸ ਟੈਕਨੋਲੋਜੀਜ਼ ਪ੍ਰਾਈਵੇਟ ਲਿਮਟਿਡ ਅਤੇ ਮਨਜੋਤ ਸਿੰਘ ਤਾਂਗੜਾ ਸੀ.ਟੀ.ਓ. ਸੋਮਾਨੀ ਟੈਕਨੋਲੋਜੀਜ਼ ਤੇ ਕੋਰਟਸਪੌਟ ਸ਼ਾਮਿਲ ਸਨ। ਮੁਕਾਬਲੇ ਵਿਚ ਜੀ.ਐਨ.ਏ. ਯੂਨੀਵਰਸਿਟੀ ਅਤੇ ਚਿਤਕਾਰਾ ਯੂਨੀਵਰਸਿਟੀ ਦੀ ਸਾਂਝੀ ਟੀਮ ‘ਨੋ ਚਿੱਲ’ ਨੇ ਪਹਿਲਾ ਸਥਾਨ ਹਾਸਲ ਕੀਤਾ। ਕੇ.ਸੀ.ਈ.ਟੀ. ਅੰਮ੍ਰਿਤਸਰ ਦੀ ਟੀਮ ‘ਹਾਈਪਰਸਿੰਟੈਕਸ’ ਨੇ ਦੂਜਾ ਤੇ ਜੀ.ਐਨ.ਡੀ.ਯੂ. ਅੰਮ੍ਰਿਤਸਰ ਦੀ ਟੀਮ ‘ਸਿੰਟੈਕਸ ਰੈਬਲਜ਼’ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਚਿਤਕਾਰਾ ਯੂਨੀਵਰਸਿਟੀ ਦੀ ਟੀਮ ‘ਕੈਂਡੀ ਕ੍ਰਸ਼’ ਨੂੰ ਬੈੱਸਟ ਫਰੈਸ਼ਰਜ਼ ਟੀਮ ਐਲਾਨਿਆ ਗਿਆ, ਜਦਕਿ ਕੇ.ਸੀ.ਡਬਲਿਊ. ਲੁਧਿਆਣਾ ਦੀ ਟੀਮ ਅਤੇ ਟੈਕਨੋ ਇੰਡੀਆ ਯੂਨੀਵਰਸਿਟੀ ਕੋਲਕਾਤਾ ਦੀ ਟੀਮ ‘ਗ੍ਰੀਨ ਐਲਗੋਰਿਥਮਜ਼’ ਨੂੰ ਸਾਂਝੇ ਤੌਰ ‘ਤੇ ਬੈੱਸਟ ਗਰਲਜ਼ ਟੀਮ ਦਾ ਖ਼ਿਤਾਬ ਦਿੱਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਝਾੜੂ ਸਰਕਾਰ ਦੇ ਰਾਜ ’ ਚ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਨੇ ਆਤਮ ਨਗਰ ਦੇ ਲੋਕ - ਸਿਮਰਜੀਤ ਸਿੰਘ ਬੈਂਸ ਅਗਲੀ ਖ਼ਬਰ ਭਗਵਾਨ ਸ੍ਰੀ ਤਿਰੂਪਤੀ ਬਾਲਾਜੀ ਦੀ ਪੰਜਵੀਂ ਰੱਥ ਯਾਤਰਾ 20 ਦਸੰਬਰ ਨੂੰ
Ad Position 24