ਕਾਂਗਰਸ ਦੀਆਂ ਯਾਤਰਾਵਾਂ ਸਿਰਫ਼ ਸਿਆਸੀ ਮੌਜੂਦਗੀ ਦਿਖਾਉਣ ਦੀ ਨਾਕਾਮ ਕੋਸ਼ਿਸ਼ - ਦੇਬੀ
ਲੁਧਿਆਣਾ, 21 ਨਵੰਬਰ (ਭੁਪਿੰਦਰ ਸਿੰਘ ਬੈਂਸ)-ਪੰਜਾਬ ਭਾਜਪਾ ਦੇ ਖ਼ਜ਼ਾਨਚੀ ਗੁਰਦੇਵ ਸ਼ਰਮਾ ਦੇਬੀ ਨੇ ਕਾਂਗਰਸ ਆਗੂਆਂ ਵਲੋਂ ਕੱਢੀਆਂ ਜਾ ਰਹੀਆਂ ਯਾਤਰਾਵਾਂ ’ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਹੈ ਕਿ ਚੋਣਾਂ ਨੇੜੇ ਆਉਣ ਕਾਰਨ ਕਾਂਗਰਸੀ ਆਗੂ ਲੋਕਾਂ ਵਿਚ ਆਪਣੀ ਸਿਆਸੀ ਮੌਜੂਦਗੀ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ । ਉਨ੍ਹਾਂ ਦੋਸ਼ ਲਾਇਆ ਕਿ ਸਾਢੇ ਚਾਰ ਸਾਲ ਲੋਕਾਂ ਦੇ ਮੁੱਦਿਆਂ ’ਤੇ ਚੁੱਪ ਰਹਿਣ ਵਾਲੇ ਆਗੂ ਹੁਣ ਯਾਤਰਾਵਾਂ ਰਾਹੀ ਸਿਆਸੀ ਸਰਗਰਮੀ ਦਿਖਾ ਰਹੇ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਗੁਰਦੇਵ ਸ਼ਰਮਾ ਦੇਬੀ, ਨਾਲ ਮੌਜੂਦ ਗੁਰਦੀਪ ਸਿੰਘ ਨੀਟੂ। ਤਸਵੀਰ-ਸੇਵਕ ਸਿੰਘ
22-11-2026