ਡਾਇੰਗ ਮਿੱਲਾਂ ਦੀਆਂ ਚਿਮਨੀਆਂ ’ਚੋਂ ਨਿਕਲਣ ਵਾਲੇ ਜ਼ਹਿਰੀਲੇ ਧੂੰਏਂ ਨੇ ਹੁਣ ਪਿੰਡਾਂ ’ਚ ਵੀ ਪਸਾਰੇ ਪੈਰ
ਜਤਿੰਦਰ ਭੰਬੀ ਭਾਮੀਆਂ ਕਲਾਂ/ਲੁਧਿਆਣਾ, 25 ਨਵੰਬਰ-ਡਾਇੰਗ ਮਿੱਲਾਂ ਵਿਚ ਵਰਤੇ ਜਾਣ ਵਾਲੇ ਪਾਬੰਦੀ ਸ਼ੁਦਾ ਬਾਲਣ ਨੂੰ ਲੈ ਕੇ ਜਿੱਥੇ ਸਬੰਧਿਤ ਵਿਭਾਗ ਦੇ ਅਧਿਕਾਰੀ ਅਤੇ ਸ਼ਹਿਰ ਤੇ ਪਿੰਡਾਂ ਵਿਚ ਲੱਗੀਆਂ ਡਾਇੰਗ ਇਕਾਈਆਂ ਸਵਾਲਾਂ ਦੇ ਘੇਰੇ ਵਿਚ ਰਹਿੰਦੀਆਂ ਹਨ, ਉਥੇ ਹੀ ਵਰ੍ਹੇ ਛਿਮਾਹੀ ਕੀਤੀ ਜਾਣ ਵਾਲੀ ਜਾਂਚ ਨੂੰ ਵੀ ਦਰਕਿਨਾਰ ਨਹੀਂ ਕੀਤਾ ਜਾ ਸਕਦਾ ਜੋ ਕਿ ਡਾਇੰਗ ਮਿੱਲਾਂ ਦੀ ਕਾਰਗੁਜ਼ਾਰੀ ਨੂੰ ਸਵਾਲਾਂ ਦੇ ਘੇਰੇ ਵਿਚ ਲਿਆਉਂਦੀ ਹੈ ਕਿ ਕੀ ਡਾਇੰਗ ਮਿੱਲਾਂ ਵਾਲੇ ਪਾਬੰਦੀ ਸ਼ੁਦਾ ਬਾਲਣ ਦੀ ਵਰਤੋਂ ਕਰਨ ਤੋਂ ਗੁਰੇਜ਼ ਨਹੀਂ ਕਰਦੇ, ਜਿਸ ਨੂੰ ਲੈ ਕੇ ਕਈ ਕਿਸਮ ਦੀਆਂ ਗੰਭੀਰ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਪਾਇਆ ਜਾ ਰਿਹਾ ਹੈ। ਪਾਬੰਦੀ ਸ਼ੁਦਾ ਬਾਲਣ ਦੀ ਵਰਤੋਂ ਕਰਨ ਵਾਲੀਆਂ ਡਾਇੰਗ ਮਿੱਲਾਂ ਕਈ ਕਿਸਮ ਦੀਆਂ ਭਿਆਨਕ ਬਿਮਾਰੀਆਂ ਫੈਲਾਉਣ ਵਿਚ ਤਾਂ ਮੋਹਰੀ ਰੋਲ ਅਦਾ ਕਰਦੀਆਂ ਹੀ ਹਨ ਅਤੇ ਸਬੰਧਿਤ ਵਿਭਾਗ ਦੀ ਕਾਰਗੁਜ਼ਾਰੀ ਨੂੰ ਵੀ ਸਵਾਲਾਂ ਦੇ ਘੇਰ ਵਿਚ ਲਿਆਉਂਦੀਆਂ ਹਨ, ਜੋ ਕਿ ਆਸਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਬਿਮਾਰੀਆਂ ਦੀ ਸੌਗਾਤ ਵੰਡ ਕੇ ਆਪਣਾ ਉਲੂ ਸਿੱਧ ਕਰਦੀਆਂ ਹਨ, ਜਿਸ ਦੇ ਵਿਰੋਧ ਵਿਚ ਕਈ ਵਾਰ ਵਾਤਾਵਰਣ ਸੰਸਥਾਵਾਂ ਜਾਗਰੂਕ ਰੈਲੀਆਂ ਤੋਂ ਇਲਾਵਾ ਵਧ ਰਹੇ ਪ੍ਰਦੂਸ਼ਿਤ ਨੂੰ ਲੈ ਕੇ ਰੋਸ ਮੁਜ਼ਾਹਰੇ ਵੀ ਕਰਦੀਆਂ ਰਹਿੰਦੀਆਂ ਹਨ, ਪਰ ਇਨ੍ਹਾਂ ਡਾਇੰਗ ਮਿਲਾਂ ਵਾਲਿਆਂ ਵਲੋਂ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਕਿਉਂਕਿ ਇਨ੍ਹਾਂ ਸਬੰਧਿਤ ਇਕਾਈਆਂ ਉਪਰ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਦੀ ਸਵੱਲੀ ਨਜ਼ਰ ਹੋਣ ਕਰਕੇ ਇਨ੍ਹਾਂ ਨੂੰ ਕਿਸੇ ਦਾ ਕੋਈ ਡਰ ਭੈਅ ਨਹੀਂ ਹੈ।
ਭਾਮੀਆਂ ਕਲਾਂ/ਲੁਧਿਆਣਾ, 25 ਨਵੰਬਰ-ਡਾਇੰਗ ਮਿੱਲਾਂ ਵਿਚ ਵਰਤੇ ਜਾਣ ਵਾਲੇ ਪਾਬੰਦੀ ਸ਼ੁਦਾ ਬਾਲਣ ਨੂੰ ਲੈ ਕੇ ਜਿੱਥੇ ਸਬੰਧਿਤ ਵਿਭਾਗ ਦੇ ਅਧਿਕਾਰੀ ਅਤੇ ਸ਼ਹਿਰ ਤੇ ਪਿੰਡਾਂ ਵਿਚ ਲੱਗੀਆਂ ਡਾਇੰਗ ਇਕਾਈਆਂ ਸਵਾਲਾਂ ਦੇ ਘੇਰੇ ਵਿਚ ਰਹਿੰਦੀਆਂ ਹਨ, ਉਥੇ ਹੀ ਵਰ੍ਹੇ ਛਿਮਾਹੀ ਕੀਤੀ ਜਾਣ ਵਾਲੀ ਜਾਂਚ ਨੂੰ ਵੀ ਦਰਕਿਨਾਰ ਨਹੀਂ ਕੀਤਾ ਜਾ ਸਕਦਾ ਜੋ ਕਿ ਡਾਇੰਗ ਮਿੱਲਾਂ ਦੀ ਕਾਰਗੁਜ਼ਾਰੀ ਨੂੰ ਸਵਾਲਾਂ ਦੇ ਘੇਰੇ ਵਿਚ ਲਿਆਉਂਦੀ ਹੈ ਕਿ ਕੀ ਡਾਇੰਗ ਮਿੱਲਾਂ ਵਾਲੇ ਪਾਬੰਦੀ ਸ਼ੁਦਾ ਬਾਲਣ ਦੀ ਵਰਤੋਂ ਕਰਨ ਤੋਂ ਗੁਰੇਜ਼ ਨਹੀਂ ਕਰਦੇ, ਜਿਸ ਨੂੰ ਲੈ ਕੇ ਕਈ ਕਿਸਮ ਦੀਆਂ ਗੰਭੀਰ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਪਾਇਆ ਜਾ ਰਿਹਾ ਹੈ। ਪਾਬੰਦੀ ਸ਼ੁਦਾ ਬਾਲਣ ਦੀ ਵਰਤੋਂ ਕਰਨ ਵਾਲੀਆਂ ਡਾਇੰਗ ਮਿੱਲਾਂ ਕਈ ਕਿਸਮ ਦੀਆਂ ਭਿਆਨਕ ਬਿਮਾਰੀਆਂ ਫੈਲਾਉਣ ਵਿਚ ਤਾਂ ਮੋਹਰੀ ਰੋਲ ਅਦਾ ਕਰਦੀਆਂ ਹੀ ਹਨ ਅਤੇ ਸਬੰਧਿਤ ਵਿਭਾਗ ਦੀ ਕਾਰਗੁਜ਼ਾਰੀ ਨੂੰ ਵੀ ਸਵਾਲਾਂ ਦੇ ਘੇਰ ਵਿਚ ਲਿਆਉਂਦੀਆਂ ਹਨ, ਜੋ ਕਿ ਆਸਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਬਿਮਾਰੀਆਂ ਦੀ ਸੌਗਾਤ ਵੰਡ ਕੇ ਆਪਣਾ ਉਲੂ ਸਿੱਧ ਕਰਦੀਆਂ ਹਨ, ਜਿਸ ਦੇ ਵਿਰੋਧ ਵਿਚ ਕਈ ਵਾਰ ਵਾਤਾਵਰਣ ਸੰਸਥਾਵਾਂ ਜਾਗਰੂਕ ਰੈਲੀਆਂ ਤੋਂ ਇਲਾਵਾ ਵਧ ਰਹੇ ਪ੍ਰਦੂਸ਼ਿਤ ਨੂੰ ਲੈ ਕੇ ਰੋਸ ਮੁਜ਼ਾਹਰੇ ਵੀ ਕਰਦੀਆਂ ਰਹਿੰਦੀਆਂ ਹਨ, ਪਰ ਇਨ੍ਹਾਂ ਡਾਇੰਗ ਮਿਲਾਂ ਵਾਲਿਆਂ ਵਲੋਂ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਕਿਉਂਕਿ ਇਨ੍ਹਾਂ ਸਬੰਧਿਤ ਇਕਾਈਆਂ ਉਪਰ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਦੀ ਸਵੱਲੀ ਨਜ਼ਰ ਹੋਣ ਕਰਕੇ ਇਨ੍ਹਾਂ ਨੂੰ ਕਿਸੇ ਦਾ ਕੋਈ ਡਰ ਭੈਅ ਨਹੀਂ ਹੈ। ਇਸ ਮਾਮਲੇ ਨੂੰ ਲੈ ਕੇ ਤਾਜਪੁਰ ਰੋਡ ਸਥਿਤ ਪਿੰਡਾਂ ਦੇ ਲੋਕਾਂ ਨਾਲ ਗੱਲ ਕਰਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਬੀਤੇ ਦਿਨੀਂ ਕਿਸੇ ਡਾਇੰਗ ਮਿੱਲ ਵਾਲੇ ਵਲੋਂ ਪੋਲਟਰੀ ਫਾਰਮ ਦੀ ਰਹਿੰਦ ਖੂੰਹਦ ਵਰਤਣ ਦਾ ਮਾਮਲਾ ਸਾਹਮਣੇ ਆਇਆ ਹੈ, ਜੋ ਕਿ ਇਹ ਦਰਸਾਉਂਦਾ ਹੇ ਕਿ ਡਾਇੰਗ ਮਿੱਲਾਂ ਵਾਲਿਆਂ ਨੂੰ ਲੋਕਾਂ ਦੀ ਜਾਨ ਦੀ ਕੋਈ ਪ੍ਰਵਾਹ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਸਾਡਾ ਕੰਮ ਨਹੀਂ ਕਿ ਅਸੀਂ ਰਾਤ ਦੀਆਂ ਨੀਂਦਾਂ ਜਾਗ ਕੇ ਇਹ ਦੱਸੀਏ ਕਿ ਕਿਹੜੀਆਂ ਡਾਇੰਗ ਮਿੱਲਾਂ ਵਾਲਿਆਂ ਵਲੋਂ ਪਾਬੰਦੀ ਸ਼ੁਦਾ ਬਾਲਣ ਦੀ ਵਰਤੋਂ ਕੀਤੀ ਜਾਂਦੀ ਹੈ, ਉਨ੍ਹਾਂ ਆਖਿਆ ਕਿ ਭਾਵੇਂ ਬਹੁਤੀਆਂ ਕੀ ਲਗਭਗ ਸਾਰੀਆਂ ਹੀ ਡਾਇੰਗ ਮਿੱਲਾਂ ਵਾਲਿਆਂ ਵਲੋਂ ਉਪਕਰਨ ਵਰਤਣ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਰਾਤ ਦੇ ਹਨੇਰੇ ਵਿਚ ਕੀ ਹੁੰਦਾ ਹੈ, ਇਹ ਤਾਂ ਡਾਇੰਗ ਮਿੱਲਾਂ ਵਾਲੇ ਹੀ ਦੱਸ ਸਕਦੇ ਹਨ ਜਾਂ ਫਿਰ ਸਬੰਧਿਤ ਵਿਭਾਗ ਕਿ ਉਹ ਕਿਹੜਾ ਬਾਲਣ ਇਸਤੇਮਾਲ ਕਰਦੇ ਹਨ, ਸਾਨੂੰ ਤਾਂ ਸਾਫ਼-ਸੁਥਰਾ ਵਾਤਾਵਰਣ ਚਾਹੀਦਾ ਹੈ, ਜਿਸ ਨੂੰ ਲੈ ਕੇ ਸਰਕਾਰ ਅਤੇ ਸੰਬੰਧਿਤ ਵਿਭਾਗ ਦੀ ਜ਼ਿੰਮੇਵਾਰੀ ਹੈ ਕਿ ਉਹ ਪਾਬੰਦੀ ਸ਼ੁਦਾ ਬਾਲਣ ਦੀ ਵਰਤੋਂ ਕਰਨ ਵਾਲਿਆਂ ‘ਤੇ ਸਖ਼ਤ ਕਾਰਵਾਈ ਕਰਕੇ ਸ਼ੁੱਧ ਵਾਤਾਵਰਣ ਮੁਹੱਈਆ ਕਰਵਾਉਣ ਤਾਂ ਕਿ ਅਸੀਂ ਅਤੇ ਸਾਡੇ ਪਰਿਵਾਰ ਜ਼ਹਿਰੀਲੇ ਗੈਸ ਵਾਲੇ ਧੂੰਏਂ ਨਾਲ ਪੀੜਤ ਨਾ ਹੋ ਸਕਣ।