25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਅਕਾਲੀ - ਭਾਜਪਾ ਗੱਠਜੋੜ ਪੰਜਾਬ ਨੂੰ ਮੁੜ ਤਰੱਕੀ ਦੀਆਂ ਲੀਹਾਂ ’ ਤੇ ਲਿਆਵੇਗਾ - ਰਮੇਸ਼ ਕੱਕੜ

ਢੰਡਾਰੀ ਕਲਾਂ/ਲੁਧਿਆਣਾ, 25 ਨਵੰਬਰ (ਜਸਵੀਰ ਸਿੰਘ ਬੰਗਾ)- ਅਕਾਲੀ-ਭਾਜਪਾ ਗੱਠਜੋੜ ਪੰਜਾਬ ਨੂੰ ਮੁੜ ਤਰੱਕੀ ਦੀਆਂ ਲੀਹਾਂ ’ਤੇ ਲਿਆਵੇਗਾ ਅਤੇ ਕਾਰੋਬਾਰੀਆਂ ਨੂੰ ਇੰਡਸਟਰੀ ਦੇ ਵੀ ਮੁੜ ਪਟੜੀ ’ਤੇ ਪਰਤਣ ਦੀ ਉਮੀਦ ਜਾਗ ਪਈ ਹੈ। ਇਹ ਪ੍ਰਗਟਾਵਾ ਰਮੇਸ਼ ਕੱਕੜ ਜ਼ਿਲ੍ਹਾ ਚੇਅਰਮੈਨ ਐਮ.

Ad Position 21
No active advertisement
ਅਜੀਤ ਡੈਸਕ 26-11-2026
ਢੰਡਾਰੀ ਕਲਾਂ/ਲੁਧਿਆਣਾ, 25 ਨਵੰਬਰ (ਜਸਵੀਰ ਸਿੰਘ ਬੰਗਾ)- ਅਕਾਲੀ-ਭਾਜਪਾ ਗੱਠਜੋੜ ਪੰਜਾਬ ਨੂੰ ਮੁੜ ਤਰੱਕੀ ਦੀਆਂ ਲੀਹਾਂ ’ਤੇ ਲਿਆਵੇਗਾ ਅਤੇ ਕਾਰੋਬਾਰੀਆਂ ਨੂੰ ਇੰਡਸਟਰੀ ਦੇ ਵੀ ਮੁੜ ਪਟੜੀ ’ਤੇ ਪਰਤਣ ਦੀ ਉਮੀਦ ਜਾਗ ਪਈ ਹੈ। ਇਹ ਪ੍ਰਗਟਾਵਾ ਰਮੇਸ਼ ਕੱਕੜ ਜ਼ਿਲ੍ਹਾ ਚੇਅਰਮੈਨ ਐਮ.ਐਸ.ਐਮ.ਈ. ਹੈਵੀ ਇੰਡਸਟਰੀ ਸੈੱਲ ਭਾਰਤੀ ਜਨਤਾ ਪਾਰਟੀ ਦਿਹਾਤੀ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਆਪ ਸਰਕਾਰ ਦੇ ਰਾਜ ਵਿਚ ਕਾਰੋਬਾਰੀ ਬੇਹੱਦ ਹੀ ਨਾਜ਼ੁਕ ਦੌਰ ਵਿਚੋਂ ਗੁਜ਼ਰ ਰਹੇ ਹਨ, ਜਿਨ੍ਹਾਂ ਨੂੰ ਹੁਣ ਅਕਾਲੀ-ਭਾਜਪਾ ਗੱਠਜੋੜ ਹੋਣ ਉਪਰੰਤ ਆਸ ਦੀ ਕਿਰਨ ਜਾਗ ਪਈ ਹੈ, ਕਿ ਸੂਬੇ ਵਿਚ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਬਣਨ ਤੇ ਕਾਰੋਬਾਰ ਮੁੜ ਪਟੜੀ ’ਤੇ ਪਰਤ ਆਉਣਗੇ। ਉਨ੍ਹਾਂ ਕਿਹਾ ਕਿ ਜੇਕਰ ਇੰਡਸਟਰੀ ਏਰੀਆ-ਸੀ. ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਦੀਆਂ ਸੜਕਾਂ ਦੇ ਹਾਲਾਤ ਇੰਨੇ ਕੁ ਮਾੜੇ ਹਨ ਕਿ ਬਾਹਰੋਂ ਆਉਣ ਵਾਲਾ ਵਪਾਰੀ ਵੀ ਇਨ੍ਹਾਂ ਸੜਕਾਂ ਦੀ ਹਾਲਤ ਦੇਖ ਇੱਥੇ ਆਉਣ ਤੋਂ ਕੰਨੀ ਕਤਰਾ ਰਿਹਾ ਹੈ, ਜਿਸਦਾ ਖ਼ਮਿਆਜ਼ਾ ਕਾਰੋਬਾਰੀਆਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਰੋੜਾਂ ਰੁਪਏ ਟੈਕਸ ਦੇ ਰੂਪ ਵਿਚ ਦੇਣ ਦੇ ਬਾਵਜੂਦ ਵੀ ਕਾਰੋਬਾਰੀਆਂ ਦੀਆਂ ਸਮੱਸਿਆਵਾਂ ਜਿਉਂ ਦੀਆਂ ਤਿਉਂ ਹੀ ਹਨ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਹੋਣ ਤੋਂ ਬਾਅਦ ਸੂਬੇ ਵਿਚ ਡਬਲ ਇੰਜਣ ਸਰਕਾਰ ਬਣੇਗੀ, ਜਿਸ ਨਾਲ ਸੂਬਾ ਮੁੜ ਸੋਨੇ ਦੀ ਚਿੜੀ ਬਣੇਗਾ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸਿੰਘਾਂ ਸ਼ਹੀਦਾਂ ਆਲੋਵਾਲ ਦੇ ਸਮਾਗਮ ਅਮਿਟ ਯਾਦਾਂ ਛੱਡ ਦੇ ਹੋਏ ਸੰਪੰਨ ਵਿਧਾਇਕ ਚੌਧਰੀ ਅਗਲੀ ਖ਼ਬਰ ਜੀ . ਜੀ . ਐਨ . ਆਈ . ਐਮ . ਟੀ . ਦੇ ਵਿਦਿਆਰਥੀਆਂ ਨੇ ਲਾਈਵ ਪ੍ਰੋਜੈਕਟ ਰਾਹੀਂ ਪੇਸ਼ੇਵਰ ਹੁਨਰ ਸਿੱਖੇ
Ad Position 24