ਮੈਡੀਵੇਜ਼ ਹਸਪਤਾਲ ਵਿਖੇ ਪੇਟ ਤੇ ਜਿਗਰ ਰੋਗਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ
ਲੁਧਿਆਣਾ, 25 ਨਵੰਬਰ (ਡਾ. ਤਰਲੋਚਨ ਸਿੰਘ)- ਲੁਧਿਆਣਾ ਦੇ ਪ੍ਰਸਿੱਧ ਮੈਡੀਵੇਜ ਹਸਪਤਾਲ, ਫਿਰੋਜ਼ਪੁਰ ਰੋਡ ਵਿਖੇ ਹਸਪਤਾਲ ਦੇ ਡਾਇਰੈਕਟਰ ਡਾ.
ਲੁਧਿਆਣਾ, 25 ਨਵੰਬਰ (ਡਾ. ਤਰਲੋਚਨ ਸਿੰਘ)- ਲੁਧਿਆਣਾ ਦੇ ਪ੍ਰਸਿੱਧ ਮੈਡੀਵੇਜ ਹਸਪਤਾਲ, ਫਿਰੋਜ਼ਪੁਰ ਰੋਡ ਵਿਖੇ ਹਸਪਤਾਲ ਦੇ ਡਾਇਰੈਕਟਰ ਡਾ. ਅਜਮੇਰ ਸਿੰਘ ਕਾਲੜਾ ਦੀ ਅਗਵਾਈ ਹੇਠ ਪੇਟ ਤੇ ਜਿਗਰ ਦੇ ਰੋਗਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ। ਕੈਂਪ ਵਿੱਚ ਗੈਸਟਰੋ ਐਂਟਰੋਲੋਜਿਸਟ ਦੇ ਮਰੀਜ਼ਾਂ ਨੂੰ ਮੁਫਤ ਸਲਾਹ ਮਸ਼ਵਰਾ ਦਿੱਤਾ ਗਿਆ, ਮੁਫ਼ਤ ਈ. ਆਰ. ਸੀ. ਪੀ. ਕੀਤੀ ਗਈ ਅਤੇ ਐਂਡੋਸਕੋਪੀ ਤੇ ਕੋਲੋਨੋਸਕੋਪੀ ਘੱਟ ਰੇਟ ਤੇ ਕੀਤੀ ਗਈ। ਇਸ ਤੋਂ ਇਲਾਵਾ ਲੋੜਵੰਦ ਮਰੀਜ਼ਾਂ ਦੀ ਫਾਈਬਰੋ ਸਕੈਨ ਸਿਰਫ 500 ਰੁਪਏ ਵਿੱਚ ਕੀਤੀ ਗਈ। ਕੈਂਪ ਵਿਚ ਪੇਟ ਤੇ ਜਿਗਰ ਰੋਗਾਂ ਦੇ ਪ੍ਰਸਿੱਧ ਡਾ. ਵਿਸ਼ਵ ਨੂਰ ਸਿੰਘ ਕਾਲੜਾ ਡੀ.ਐਮ ਗੈਸਟਰੋ ਐਂਟਰੋ ਲੋਜਿਸਟ ਤੇ ਹੈਪਾਟੋਲੋਜਿਸਟ ਨੇ ਲਗਪਗ 50 ਮਰੀਜ਼ਾਂ ਦੀ ਜਾਂਚ ਕੀਤੀ। ਇਸ ਮੌਕੇ ਹਸਪਤਾਲ ਦੇ ਡਾਇਰੈਕਟਰ ਡਾ. ਅਜਮੇਰ ਸਿੰਘ ਕਾਲੜਾ ਨੇ ਕਿਹਾ ਕਿ ਹਸਪਤਾਲ ਵੱਲੋਂ ਅਜਿਹੇ ਮੁਫ਼ਤ ਮੈਡੀਕਲ ਕੈਂਪ ਸਮੇਂ-ਸਮੇਂ ’ਤੇ ਲਗਾਏ ਜਾਂਦੇ ਰਹਿਣਗੇ। ਉਨ੍ਹਾਂ ਦੱਸਿਆ ਕਿ ਇਸ ਕੈਂਪ ਪ੍ਰਤੀ ਲੋਕਾਂ ਵਿਚ ਭਾਰੀ ਉਤਸਾਹ ਦੇਖਿਆ ਗਿਆ ਤੇ ਵੱਡੀ ਗਿਣਤੀ ਵਿਚ ਆਸ ਪਾਸ ਦੇ ਇਲਾਕਿਆਂ ‘ਚੋਂ ਆਏ ਲੋੜਵੰਦ ਲੋਕਾਂ ਨੇ ਆਪਣੀ ਬਿਮਾਰੀ ਦੀ ਮੁਫ਼ਤ ਜਾਂਚ ਕਰਵਾਈ।