25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

‘ਰੰਗਲਾ ਪੰਜਾਬ’ ਸਕੀਮ ’ ਚ 15 ਕਰੋੜ ਦੀ ਵੰਡ ਤੇ ਵਿਵਾਦ , ਸਿੱਧੇ ਭੁਗਤਾਨ ਨੂੰ ਚੁਣੌਤੀ

ਲੁਧਿਆਣਾ, 25 ਨਵੰਬਰ (ਭੁਪਿੰਦਰ ਸਿੰਘ ਬੈਂਸ)- ਰੰਗਲਾ ਪੰਜਾਬ ਸਕੀਮ ਤਹਿਤ ਵੱਖ-ਵੱਖ ਸੰਸਥਾਵਾਂ ਨੂੰ ਸਿੱਧੇ ਚੈੱਕਾਂ ਰਾਹੀ ਰਕਮ ਦੇਣ ਦੇ ਪ੍ਰਸਤਾਵ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਕੌਂਸਲਰ ਤੇ ਵਿੱਤ ਤੇ ਠੇਕਾ ਕਮੇਟੀ ਮੈਂਬਰ ਗੌਰਵ ਭੱਟੀ ਨੇ ਇਸ ਪ੍ਰਕਿਰਿਆ ਤੇ ਸਵਾਲ ਚੁਕੱਦਿਆਂ ਸਰਕਾਰੀ ਫੰਡਾਂ ਦੀ ਵੰਡ ਵਿਚ ਪਾਰਦਰਸ਼ਤਾ ਅਤੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।

Ad Position 21
No active advertisement
ਅਜੀਤ ਡੈਸਕ 26-11-2026
ਲੁਧਿਆਣਾ, 25 ਨਵੰਬਰ (ਭੁਪਿੰਦਰ ਸਿੰਘ ਬੈਂਸ)- ਰੰਗਲਾ ਪੰਜਾਬ ਸਕੀਮ ਤਹਿਤ ਵੱਖ-ਵੱਖ ਸੰਸਥਾਵਾਂ ਨੂੰ ਸਿੱਧੇ ਚੈੱਕਾਂ ਰਾਹੀ ਰਕਮ ਦੇਣ ਦੇ ਪ੍ਰਸਤਾਵ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਕੌਂਸਲਰ ਤੇ ਵਿੱਤ ਤੇ ਠੇਕਾ ਕਮੇਟੀ ਮੈਂਬਰ ਗੌਰਵ ਭੱਟੀ ਨੇ ਇਸ ਪ੍ਰਕਿਰਿਆ ਤੇ ਸਵਾਲ ਚੁਕੱਦਿਆਂ ਸਰਕਾਰੀ ਫੰਡਾਂ ਦੀ ਵੰਡ ਵਿਚ ਪਾਰਦਰਸ਼ਤਾ ਅਤੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਅਨੁਸਾਰ ਸਕੀਮ ਤਹਿਤ ਛੇ ਵਿਧਾਨ ਸਭਾ ਹਲਕਿਆਂ ਵਿਚ ਲਗਪਗ 15 ਕਰੋੜ ਰੁਪਏ ਖਰਚ ਕਰਨ ਦੀ ਯੋਜਨਾ ਹੈ। ਜਦਕਿ ਏਜੰਡਾ ਨੰਬਰ 44 ਤਹਿਤ ਕਰੀਬ 2.43 ਕਰੋੜ ਰੁਪਏ ਦੇ ਵਿਕਾਸ, ਮੁਰੰਮਤ ਅਤੇ ਨਵੀਨੀਕਰਨ ਕਾਰਜ ਵਿੱਤ ਤੇ ਠੇਕਾ ਕਮੇਟੀ ਅੱਗੇ ਪ੍ਰਵਾਨਗੀ ਲਈ ਪੇਸ਼ ਕੀਤੇ ਗਏ ਹਨ। ਇਨ੍ਹਾਂ ਕੰਮਾਂ ਵਿਚ ਧਰਮਸ਼ਾਲਾਵਾਂ, ਆਸ਼ਰਮਾਂ, ਮਦਰੱਸਿਆਂ, ਸਕੂਲਾਂ ਤੇ ਵੱਖ-ਵੱਖ ਭਲਾਈ ਸੰਸਥਾਵਾਂ ਨਾਲ ਸਬੰਧਤ ਕਾਰਜ ਸ਼ਾਮਲ ਹਨ। ਗੌਰਵ ਭੱਟੀ ਨੇ ਇਤਰਾਜ ਜਤਾਇਆ ਕਿ ਜਦੋਂ ਕੰਮਾਂ ਲਈ ਅੰਦਾਜੇ ਤਿਆਰ ਕੀਤੇ ਜਾ ਚੁੱਕੇ ਹਨ ਅਤੇ ਟੈਂਡਰ ਪ੍ਰਕਿਰਿਆ ਦੀ ਗੱਲ ਸੀ ਤਾਂ ਸੰਸਥਾਵਾਂ ਨੂੰ ਸਿੱਧੇ ਚੈਕ ਜਾਰੀ ਕਰਨ ਦਾ ਪ੍ਰਸਤਾਵ ਕਿਉ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸਿੱਧੇ ਭੁਗਤਾਨਾਂ ਲਈ ਸਰਕਾਰੀ ਦਿਸ਼ਾ ਨਿਰਦੇਸ਼, ਕਾਨੂੰਨੀ ਆਧਾਰ ‘ਤੇ ਸਮਰੱਥ ਅਧਿਕਾਰੀ ਦੀ ਮਨਜੂਰੀ ਜਨਤਕ ਕੀਤੀ ਜਾਵੇ। ਭੱਟੀ ਨੇ ਕਿਹਾ ਕਿ ਉਹ ਸੋਮਵਾਰ ਨੂੰ ਹੋਣ ਵਾਲੀ ਵਿੱਤ ਤੇ ਠੇਕਾ ਕਮੇਟੀ ਮੀਟਿੰਗ ਵਿਚ ਇਸ ਮਾਮਲੇ ਸਬੰਧੀ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਕਾਪੀ ਪੇਸ਼ ਕਰਕੇ ਆਪਣਾ ਲਿਖਤੀ ਇਤਰਾਜ ਦਰਜ ਕਰਵਾਉਣਗੇ। ਉਨ੍ਹਾਂ ਜੋਰ ਦਿੱਤਾ ਕਿ ਜਨਤਾ ਦੇ ਟੈਕਸ ਦਾ ਪੈਸਾ ਪਾਰਦਰਸ਼ੀ, ਕਾਨੂੰਨ ਅਨੁਸਾਰ ਤੇ ਜਵਾਬਦੇਹੀ ਨਾਲ ਖਰਚਿਆ ਜਾਣਾ ਚਾਹੀਦਾ ਹੈ ਅਤੇ ਜਦੋਂ ਤਕ ਭੁਗਤਾਨਾਂ ਦੀ ਪ੍ਰਕਿਰਿਆ ਸਪੱਸ਼ਟ ਨਹੀ ਹੁੰਦੀ, ਉਦੋਂ ਤੱਕ ਇਸ ‘ਤੇ ਰੋਕ ਲਗਾਉਣ ਬਾਰੇ ਵਿਚਾਰ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਜ਼ਿਲ੍ਹਾ ਪ੍ਰਧਾਨ ਸੁਨੀਲ ਮੌਦਗਿਲ ਨੇ ਵੱਖ - ਵੱਖ ਸੈੱਲਾਂ ਦੇ ਜ਼ਿਲ੍ਹਾ ਕਨਵੀਨਰ ਨਿਯੁਕਤ ਕੀਤੇ 8 ਅਹੁਦੇਦਾਰਾਂ ਨੂੰ ਸ... ਅਗਲੀ ਖ਼ਬਰ ਐਂਟੀਮਾਈਕ੍ਰੋਬੀਅਲ ਰੈਜ਼ਿਸਟੈਂਸ ਵਿਰੁੱਧ ਜਾਗਰੂਕਤਾ ਮੁਹਿੰਮ ਤਹਿਤ ਮਾਹਿਰ ਟੀਮ ਵਲੋਂ ਸਿਵਲ ਹਸਪਤਾਲ ਦਾ ਦੌਰਾ
Ad Position 24