28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਕੰਨਿਆ ਆਸ਼ਰਮ ਖਰੜ ਵਿਖੇ ਨਵਾਂ ਸਾਲ ਮਨਾਇਆ <br/>

Ad Position 21
No active advertisement
ਅਜੀਤ ਡੈਸਕ 02-01-2026
ਖਰੜ, 1 ਜਨਵਰੀ (ਗੁਰਮੁੱਖ ਸਿੰਘ ਮਾਨ)-ਮਿਸ਼ਨ ਸ਼ਹੀਦਾਂ ਬਾਬਾ ਦੀਪ ਸਿੰਘ ਜੀ ਸੁਖਮਨੀ ਸੇਵਾ ਸੁਸਾਇਟੀ ਖਰੜ ਵਲੋਂ ਕੰਨਿਆ ਆਸ਼ਰਮ ਖਰੜ ਵਿਖੇ ਪਹੁੰਚ ਕੇ ਉੱਥੇ ਰਹਿ ਰਹੀਆਂ ਬੱਚੀਆਂ ਅਤੇ ਪ੍ਰਬੰਧਕਾਂ ਨੂੰ ਨਵੇਂ ਸਾਲ ਦੀ ਮੁਬਾਰਕਬਾਦ ਦਿੱਤੀ ਗਈ | ਇਸ ਦੌਰਾਨ ਸੁਸਾਇਟੀ ਵਲੋਂ ਬੱਚੀਆਂ ਵਾਸਤੇ ਫ਼ਲ ਤੇ ਮਠਿਆਈਆਂ ਵੀ ਭੇਟ ਕੀਤੀਆਂ ਗਈਆਂ | ਅੰਤ 'ਚ ਆਸ਼ਰਮ ਦੇ ਮੁੱਖ ਸੇਵਾਦਾਰ ਡਾ. ਹਰਮਿੰਦਰ ਸਿੰਘ ਵਲੋਂ ਸੁਸਾਇਟੀ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ | ਇਸ ਮੌਕੇ ਬੀਬੀ ਮਨਜੀਤ ਕੌਰ, ਬੀਬੀ ਦਲਜੀਤ ਕੌਰ, ਚਰਨਜੀਤ ਕੌਰ ਨੂਰਵਿਲਾ, ਗੁਰਪ੍ਰੀਤ ਕੌਰ, ਜਸਵਿੰਦਰ ਕੌਰ, ਜਗਤਾਰ ਕੌਰ, ਰਣਜੀਤ ਕੌਰ ਖ਼ਾਲਸਾ, ਰੁਪਿੰਦਰ ਕੌਰ ਖ਼ਾਲਸਾ, ਬਲਵੀਰ ਕੌਰ ਢਿੱਲੋਂ, ਹਰਪ੍ਰੀਤ ਕੌਰ, ਜਥੇ. ਜਰਨੈਲ ਸਿੰਘ ਖ਼ਾਲਸਾ, ਅਵਤਾਰ ਸਿੰਘ ਸੈਂਪਲਾ, ਸਾਹਿਬ ਸਿੰਘ ਢਿੱਲੋਂ, ਸੁਖਮਨ ਸਿੰਘ ਤੇ ਅਨਮੋਲ ਸਿੰਘ ਸਮੇਤ ਸੰਸਥਾ ਦੇ ਪ੍ਰਬੰਧਕ ਬੀਬੀ ਇੰਦਰਜੀਤ ਕੌਰ, ਭਾਈ ਪੂਰਨ ਸਿੰਘ ਤੇ ਭਾਈ ਮੇਵਾ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕੀਰਤਨ ਦਰਬਾਰ ਕਰਵਾਇਆ ਅਗਲੀ ਖ਼ਬਰ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਕਾਰ ਟਕਰਾਈ, ਦੋ ਨੌਜਵਾਨ ਜ਼ਖਮੀ
Ad Position 24