28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਕਾਰ ਟਕਰਾਈ, ਦੋ ਨੌਜਵਾਨ ਜ਼ਖਮੀ

Ad Position 21
No active advertisement
ਅਜੀਤ ਡੈਸਕ 02-01-2026
ਜ਼ੀਰਕਪੁਰ, 1 ਜਨਵਰੀ (ਮਨਿੰਦਰ ਸਿੰਘ)-ਨਵੇਂ ਸਾਲ ਦੀ ਸਵੇਰ ਛੱਤ ਲਾਈਟ ਪੁਆਇੰਟ ਤੋਂ ਏਅਰਪੋਰਟ ਰੋਡ ਵੱਲ ਨੂੰ ਜਾ ਰਹੀ ਇਕ ਕਾਰ ਸੜਕ ਕਿਨਾਰੇ ਖੜ੍ਹੇ ਟਰਾਲੇ ਨਾਲ ਜਾ ਟਕਰਾਈ। ਇਸ ਹਾਦਸੇ 'ਚ ਕਾਰ ਸਵਾਰ ਦੋ ਨੌਜਵਾਨ ਗੰਭੀਰ ਜ਼ਖਮੀ ਹੋ ਗਏ। ਇਸ ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਪੂਰੀ ਤਰ੍ਹਾਂ ਤਬਾਹ ਹੋ ਗਈ। ਜਾਣਕਾਰੀ ਅਨੁਸਾਰ ਹੁੰਡਈ ਔਰਾ ਕਾਰ ਛੱਤ ਲਾਈਟ ਪੁਆਇੰਟ ਤੋਂ ਏਅਰਪੋਰਟ ਰੋਡ ਰਾਹੀਂ ਮੁਹਾਲੀ ਜਾ ਰਹੀ ਸੀ, ਜਿਸ ਦੌਰਾਨ ਸਵੇਰੇ ਸੰਘਣੀ ਧੁੰਦ ਤੇ ਕਾਰ ਦੀ ਰਫ਼ਤਾਰ ਤੇਜ਼ ਹੋਣ ਕਾਰਨ ਡਰਾਈਵਰ ਮੌਕੇ 'ਤੇ ਬ੍ਰੇਕ ਨਹੀਂ ਲਗਾ ਸਕਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਰਾਹਗੀਰਾਂ ਨੇ ਮੌਕੇ 'ਤੇ ਐਂਬੂਲੈਂਸ ਨੂੰ ਬੁਲਾਇਆ ਤੇ ਦੋਵਾਂ ਜ਼ਖਮੀਆਂ ਨੂੰ ਇਲਾਜ ਲਈ ਸੈਕਟਰ 32 ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਵਿਖੇ ਦਾਖਿਲ ਕਰਵਾਇਆ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਤੇ ਨੁਕਸਾਨੇ ਗਏ ਵਾਹਨਾਂ ਨੂੰ ਸੜਕ ਤੋਂ ਹਟਾ ਕੇ ਆਵਾਜਾਈ ਬਹਾਲ ਕਰਵਾਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਕੰਨਿਆ ਆਸ਼ਰਮ ਖਰੜ ਵਿਖੇ ਨਵਾਂ ਸਾਲ ਮਨਾਇਆ <br/> ਅਗਲੀ ਖ਼ਬਰ ਚੰਡੀਗੜ੍ਹ ਦੇ ਬਿਜਲੀ ਕਾਮੇ 20 ਨੂੰ ਕਰਨਗੇ ਰੋਸ ਪ੍ਰਦਰਸ਼ਨ
Ad Position 24