28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਮਗਨਰੇਗਾ ਦਾ ਨਾਂਅ ਬਦਲਣਾ ਭਾਜਪਾ ਦੀ ਸੌੜੀ ਸਿਆਸਤ ਦਾ ਪ੍ਰਤੀਕ- ਕੰਗ <br/>

Ad Position 21
No active advertisement
ਅਜੀਤ ਡੈਸਕ 02-01-2026
ਮਾਜਰੀ, 1 ਜਨਵਰੀ (ਕੁਲਵੰਤ ਸਿੰਘ ਧੀਮਾਨ)-ਹਲਕਾ ਖਰੜ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਸੰਮਤੀ ਚੋਣਾਂ ਤੋਂ ਬਾਅਦ ਸ਼ੁਰੂ ਕੀਤੀ ਸੰਮਤੀ ਜ਼ੋਨਾਂ ਦੇ ਦੌਰਿਆਂ ਦੀ ਲੜੀ ਤਹਿਤ ਬੜੌਦੀ ਜ਼ੋਨ ਤਹਿਤ ਪੈਂਦੇ ਪਿੰਡ ਢਕੌਰਾਂ ਦੇ ਪਤਵੰਤਿਆਂ ਨਾਲ ਮੀਟਿੰਗ ਕਰਦਿਆਂ ਕਿਹਾ ਕਿ 'ਆਪ' ਸਰਕਾਰ ਦੀਆਂ ਅਨੇਕਾਂ ਧੱਕੇਸ਼ਾਹੀਆਂ ਦੇ ਬਾਵਜੂਦ ਵੀ ਲੋਕਾਂ ਦੀ ਹੱਲਾਸ਼ੇਰੀ ਕਾਰਨ ਹੀ ਕਾਂਗਰਸੀ ਉਮੀਦਵਾਰ ਸੰਮਤੀ ਚੋਣਾਂ 'ਚ ਜੇਤੂ ਰਹੇ ਹਨ | ਉਨ੍ਹਾਂ ਕਿਹਾ ਕਿ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਕਾਂਗਰਸ ਪਾਰਟੀ ਪ੍ਰਤੀ ਲਾਮਬੰਦ ਕਰਨਾ ਹੀ ਇਨ੍ਹਾਂ ਦੌਰਿਆਂ ਦਾ ਮੁੱਖ ਮਕਸਦ ਹੈ | ਉਨ੍ਹਾਂ ਕਿਹਾ ਕਿ ਮਰਹੂਮ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਪਿੰਡਾਂ ਦੇ ਗ਼ਰੀਬਤ ਤੇ ਲੋੜਵੰਦ ਲੋਕਾਂ ਨੂੰ ਰੁਜ਼ਗਾਰ ਦੇਣ ਲਈ ਮਗਨਰੇਗਾ ਸਕੀਮ ਚਲਾਈ ਸੀ, ਪਰ ਭਾਜਪਾ ਇਸ ਸਕੀਮ ਦਾ ਨਾਂਅ 'ਜੀ ਰਾਮ ਜੀ' ਰੱਖ ਕੇ ਧਰਮ ਦੇ ਨਾਂਅ 'ਤੇ ਵੰਡੀਆਂ ਪਾਉਣੀ ਚਾਹੁੰਦੀ ਹੈ, ਜੋ ਕਿ ਭਾਜਪਾ ਦੀ ਸੌੜੀ ਸਿਆਸਤ ਦਾ ਪ੍ਰਤੀਕ ਹੈ | ਇਸ ਮੌਕੇ ਗੁਰਮੀਤ ਸਿੰਘ, ਨਰਿੰਦਰ ਸਿੰਘ, ਗੁਰਮੁੱਖ ਸਿੰਘ, ਗੁਰਮੇਲ ਸਿੰਘ, ਨਛੱਤਰ ਸਿੰਘ, ਪ੍ਰੀਤਮ ਸਿੰਘ, ਸਾਬਕਾ ਸਰਪੰਚ ਹਰਜੀਤ ਸਿੰਘ ਰੋਮੀ, ਡਾ. ਪਰਵਿੰਦਰ ਸਿੰਘ ਨਗਲੀਆਂ, ਜਸਵਿੰਦਰ ਸਿੰਘ ਕਾਲਾ, ਰਜਿੰਦਰ ਸਿੰਘ ਤੇ ਰਣਧੀਰ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਬਾਬਾ ਜ਼ੋਰਾਵਰ ਸਿੰਘ ਜੀ ਵਿਖੇ ਨਤਮਸਤਕ ਹੋਏ ਬੰਨੀ ਕੰਗ <br/> ਅਗਲੀ ਖ਼ਬਰ ਭਰਾ ਦੇ ਝਗੜੇ ਨੂੰ ਸੁਲਝਾਉਣ ਲਈ ਗਏ ਨੌਜਵਾਨ ਦਾ ਚਾਕੂ ਮਾਰ ਕੇ ਕੀਤਾ ਕਤਲ <br/>
Ad Position 24