ਸੀ. ਪੀ. ਡੀ. ਐੱਲ ਦੀ ਨਵੀਂ ਪਹਿਲ, ਮੀਟਰ ਰੀਡਿੰਗ ਤੋਂ ਬਿੱਲ ਵੰਡ ਤੱਕ ਮਹਿਲਾਵਾਂ ਦੀ ਐਂਟਰੀ <br/>
ਅਜੀਤ ਡੈਸਕ
03-01-2026
ਮਹਿਲਾ ਮੀਟਰ ਰੀਡਰਾਂ ਦੀ ਸੁਰੱਖਿਆ ਨੂੰ ਲੈ ਕੇ ਕੀਤੇ ਗਏ ਖ਼ਾਸ ਪ੍ਰਬੰਧ- ਸੀ.ਪੀ.ਡੀ.ਐੱਲ. ਵਲੋਂ ਮਹਿਲਾ ਕਰਮਚਾਰੀਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ ਖ਼ਾਸ ਸੁਰੱਖਿਆ ਪ੍ਰੋਟੋਕਾਲ ਲਾਗੂ ਕੀਤੇ ਗਏ ਹਨ | ਇਨ੍ਹਾਂ 'ਚ ਲਾਜ਼ਮੀ ਮੋਬਾਈਲ ਚੈੱਕ-ਇਨ ਪ੍ਰਣਾਲੀ, ਐਮਰਜੈਂਸੀ ਐਸਕਲੇਸ਼ਨ ਸਿਸਟਮ ਅਤੇ ਕੁੱਝ ਚੁਣੀਦੇ ਖੇਤਰਾਂ 'ਚ ਸੁਪਰਵਾਈਜ਼ਰ ਦੀ ਮੌਜੂਦਗੀ ਸ਼ਾਮਲ ਹੈ | ਕੰਪਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਉਪਾਅ ਨਾਲ ਮਹਿਲਾਵਾਂ ਨੂੰ ਮੈਦਾਨੀ ਡਿਊਟੀ ਦੌਰਾਨ ਸੁਰੱਖਿਅਤ, ਅਨੁਕੂਲ ਅਤੇ ਪੇਸ਼ਾਵਰ ਕਾਰਜ-ਮਾਹੌਲ ਮਿਲੇਗਾ |
ਸੀ.ਪੀ.ਡੀ.ਐੱਲ. ਦੇ ਡਾਇਰੈਕਟਰ ਅਰੁਣ ਕੁਮਾਰ ਵਰਮਾ ਨੇ ਇਸ ਪ੍ਰੋਗਰਾਮ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਬਿਜਲੀ ਵੰਡ ਖੇਤਰ 'ਚ ਇਸ ਤਰ੍ਹਾਂ ਦੀ ਪਹਿਲ ਦੀ ਅਗਵਾਈ ਕਰਨਾ ਕੰਪਨੀ ਲਈ ਮਾਣ ਦੀ ਗੱਲ ਹੈ | ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਮੀਟਰ ਰੀਡਿੰਗ, ਖਪਤਕਾਰਾਂ ਦੀਆਂ ਸਮੱਸਿਆਵਾਂ ਦੇ ਨਿਵਾਰਨ ਅਤੇ ਫ਼ੀਲਡ ਉਪਰੇਸ਼ਨਾਂ ਵਰਗੀਆਂ ਫ਼ਰੰਟ ਲਾਈਨ ਜ਼ਿੰਮੇਵਾਰੀਆਂ ਸੌਂਪ ਕੇ ਸੀ.ਪੀ.ਡੀ.ਐੱਲ. ਨਾ ਸਿਰਫ਼ ਆਪਣੀ ਕਾਰਗੁਜ਼ਾਰੀ ਨੂੰ ਮਜ਼ਬੂਤ ਕਰੇਗੀ, ਸਗੋਂ ਲੋਕ-ਹਿਤ ਸੇਵਾਵਾਂ ਦੀ ਡਿਲਿਵਰੀ 'ਚ ਵੀ ਇਕ ਹੋਰ ਸਮਾਵੇਸ਼ੀ ਅਤੇ ਲੋਕਾਂ ਦੇ ਅਨੁਕੂਲ ਦਿ੍ਸ਼ਟੀਕੋਣ ਯਕੀਨੀ ਬਣਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਇਹ ਉਹ ਬਦਲਾਅ ਹੈ, ਜਿਸ ਦੀ ਚਰਚਾ ਸਾਲਾਂ ਤੋਂ ਹੋ ਰਹੀ ਸੀ ਅਤੇ ਹੁਣ ਇਹ ਬਦਲਾਅ ਜ਼ਮੀਨੀ ਪੱਧਰ 'ਤੇ ਸਾਫ਼ ਨਜ਼ਰ ਆ ਰਿਹਾ ਹੈ |