25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਡੀ. ਸੀ. ਸੀ. ਚੰਡੀਗੜ੍ਹ ਵਲੋਂ ਕਰੈੱਕ ਗੇਂਦਾਂ ਸਮੇਤ ਨਾਈਜੀਰੀਅਨ ਨਾਗਰਿਕ ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 03-01-2026
ਚੰਡੀਗੜ੍ਹ, 2 ਜਨਵਰੀ (ਕਪਿਲ ਵਧਵਾ)-ਡਿਸਟਿ੍ਕਟ ਕ੍ਰਾਇਮ ਸੈੱਲ (ਡੀ. ਸੀ. ਸੀ.) ਨੇ ਨਵੇਂ ਸਾਲ ਦੇ ਪਹਿਲੇ ਦਿਨ ਤੋਂ ਹੀ ਨਸ਼ਿਆਂ 'ਤੇ ਨਕੇਲ ਕੱਸਣੀ ਸ਼ੁਰੂ ਕਰ ਦਿੱਤੀ ਹੈ | ਪਹਿਲੀ ਕਾਰਵਾਈ ਵਜੋਂ ਸੈਕਟਰ-43 ਦੇ ਬੱਸ ਸਟੈਂਡ ਨਜ਼ਦੀਕ ਤੋਂ ਖੂਫੀਆ ਜਾਣਕਾਰੀ 'ਤੇ ਪੁਲਿਸ ਅਧਿਕਾਰੀਆਂ ਨੇ ਇਕ ਨਾਈਜੀਰੀਅਨ ਨਾਗਰਿਕ ਨੂੰ 9.32 ਗ੍ਰਾਮ ਵਜ਼ਨ ਦੀਆਂ ਕਰੈਕ ਗੇਂਦਾਂ ਸਮੇਤ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਡੀ. ਸੀ. ਸੀ. ਦੇ ਐੱਸ. ਐੱਚ. ਓ. ਜਸਪਾਲ ਸਿੰਘ ਭੁੱਲਰ ਦੀ ਅਗਵਾਈ ਵਿਚ ਪੁਲਿਸ ਦੀਆਂ ਵੱਖ-ਵੱਖ ਟੀਮਾਂ 31 ਦਸੰਬਰ ਦੀ ਰਾਤ ਤੋਂ ਹੀ ਚੰਡੀਗੜ੍ਹ ਵਿਖੇ ਗਸ਼ਤ 'ਤੇ ਸਨ, ਪੁਲਿਸ ਨੂੰ ਗੁਪਤ ਸ੍ਰੋਤਾਂ ਰਾਹੀ 1 ਜਨਵਰੀ ਦੀ ਸਵੇਰ ਨੂੰ ਇਕ ਨਾਈਜੀਰੀਅਨ ਵਿਅਕਤੀ ਦੇ ਨਸ਼ਾ ਸਪਲਾਈ ਕਰਨ ਲਈ ਆਉਣ ਬਾਰੇ ਸੂਚਨਾ ਮਿਲੀ | ਜਿਸ ਤੋਂ ਬਾਅਦ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਵੀਰਵਾਰ ਦੁਪਹਿਰ ਨੂੰ ਅਲਾਚੀ ਕੇਲੇਚੁਕਵੁ ਵਾਸੀ ਦਿੱਲੀ ਨੂੰ ਰੋਕਿਆ | ਉਸ ਦੀ ਸਹਿਮਤੀ 'ਤੇ ਉਸ ਦੀ ਤਲਾਸ਼ੀ ਦੌਰਾਨ ਪੁਲਿਸ ਨੂੰ ਲਿਫਾਫੇ ਵਿਚ ਵਜ਼ਨੀ ਚੀਜ਼ ਬਰਾਮਦ ਹੋਈ ਜਿਸ ਦੀ ਪਛਾਣ ਕਰੈਕ ਗੇਂਦਾ ਵਜੋਂ ਹੋਈ | ਜਿਸ ਤੋਂ ਉਸ ਵਿਰੁੱਧ ਥਾਣਾ ਸੈਕਟਰ-36 ਵਿਖੇ ਐੱਨ. ਡੀ. ਪੀ. ਐੱਸ. ਦੀ ਧਾਰਾ 22 ਤਹਿਤ ਮਾਮਲਾ ਦਰਜ ਕਰਕੇ ਗਿ੍ਫ਼ਤਾਰ ਕਰ ਲਿਆ ਗਿਆ | ਸ਼ੁੱਕਰਵਾਰ ਨੂੰ ਅਦਾਲਤ ਵਿਖੇ ਪੇਸ਼ ਕੀਤੇ ਜਾਣ 'ਤੇ ਅਕਾਚੀ ਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ | ਫਿਲਹਾਲ ਪੁਲਿਸ ਅਧਿਕਾਰੀ ਉਕਤ ਮੁਲਜ਼ਮ ਤੋਂ ਨਸ਼ੇ ਦੇ ਸ੍ਰੋਤ ਅਤੇ ਸਪਲਾਈ ਵਾਲੀ ਥਾਂ ਬਾਰੇ ਪੁੱਛਗਿੱਛ ਕਰ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਕੌਂਸਲ ਨੂੰ ਹੈਂਡ ਓਵਰ ਕੀਤੀਆਂ ਕਾਲੋਨੀਆਂ ਨੂੰ ਹੀ ਵਾਰਡਬੰਦੀ 'ਚ ਸ਼ਾਮਿਲ ਕੀਤਾ ਜਾਵੇ- ਜੱਗਾ ਨੰਬਰਦਾਰ <br/> ਅਗਲੀ ਖ਼ਬਰ ਡੇਰਾਬੱਸੀ ਸਕੂਲ 'ਚ ਠੰਢ ਦੀਆਂ ਛੁੱਟੀਆਂ ਦੌਰਾਨ ਸਰਕਾਰੀ ਹੁਕਮਾਂ ਦੀ ਹੋ ਰਹੀ ਹੈ ਉਲੰਘਣਾ <br/>
Ad Position 24