25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਕੌਂਸਲ ਨੂੰ ਹੈਂਡ ਓਵਰ ਕੀਤੀਆਂ ਕਾਲੋਨੀਆਂ ਨੂੰ ਹੀ ਵਾਰਡਬੰਦੀ 'ਚ ਸ਼ਾਮਿਲ ਕੀਤਾ ਜਾਵੇ- ਜੱਗਾ ਨੰਬਰਦਾਰ <br/>

Ad Position 21
No active advertisement
ਅਜੀਤ ਡੈਸਕ 03-01-2026
ਖਰੜ, 2 ਜਨਵਰੀ (ਗੁਰਮੁੱਖ ਸਿੰਘ ਮਾਨ)-ਨਗਰ ਕੌਂਸਲ ਖਰੜ ਦੀ ਹਦੂਦ ਅੰਦਰ ਅਨੇਕਾਂ ਕਾਲੋਨੀਆਂ ਦਾ ਵਿਸਥਾਰ ਹੋ ਰਿਹਾ ਹੈ ਅਤੇ ਹੁਣ ਜਦੋਂ ਨਗਰ ਕੌਂਸਲ ਚੋਣਾਂ ਹੋਣ ਵਾਲੀਆਂ ਹਨ ਤਾਂ ਕਈ ਤਰ੍ਹਾਂ ਕਿਆਸ ਲਗਾਏ ਜਾ ਰਹੇ ਹਨ | ਖਰੜ ਦੀ ਵਾਰਡਬੰਦੀ ਜਨਤਕ ਨਾ ਹੋਣ ਕਾਰਨ ਵੀ ਭੰਬਲਭੂਸਾ ਬਣਿਆ ਹੋਇਆ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪਿੰਡ ਜੰਡਪੁਰ ਦੇ ਵਸਨੀਕ ਤੇ ਡਿਵੈਲਪਰ ਮਨਜੀਤ ਸਿੰਘ ਜੱਗਾ ਨੰਬਰਦਾਰ ਨੇ ਕਿਹਾ ਕਿ ਜਿਹੜੀਆਂ ਕਾਲੋਨੀਆਂ ਗਮਾਡਾ/ ਪੁੱਡਾ ਤੋਂ ਪਾਸ ਹਨ ਅਤੇ ਜਿਨ੍ਹਾਂ ਦੇ ਨਕਸ਼ੇ ਨਗਰ ਕੌਂਸਲ ਖਰੜ ਵਲੋਂ ਪਾਸ ਕੀਤੇ ਜਾਂਦੇ ਹਨ, ਨੂੰ ਹੁਣ ਨਵੀਂ ਵਾਰਡਬੰਦੀ ਵਿਚ ਸ਼ਾਮਿਲ ਕਰ ਲਿਆ ਜਾਵੇਗਾ, ਪਰ ਜਦੋਂ ਕਾਲੋਨੀਆਂ ਦੇ ਵਸਨੀਕਾਂ ਨੇ ਆਪਣੇ ਕੰਮ ਕਰਵਾਉਣੇ ਹੁੰਦੇ ਹਨ ਤਾਂ ਅੱਗਿਓਾ ਇਹ ਆਖ ਦਿੱਤਾ ਜਾਂਦਾ ਹੈ ਕਿ ਹਾਲੇ ਇਸ ਕਾਲੋਨੀ ਨੂੰ ਸੰਬੰਧਤ ਡਿਵੈਲਪਰ ਨੇ ਨਗਰ ਕੌਂਸਲ ਦੇ ਹੈਂਡ ਓਵਰ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਖਰੜ ਸ਼ਹਿਰ ਦੀ ਨਵੀਂ ਵਾਰਡਬੰਦੀ 'ਚ ਕੇਵਲ ਉਨ੍ਹਾਂ ਕਾਲੋਨੀਆਂ ਨੂੰ ਸ਼ਾਮਿਲ ਕੀਤਾ ਜਾਵੇ, ਜਿਨ੍ਹਾਂ ਵਿਚ ਆਬਾਦੀ ਹੋ ਚੁੱਕੀ ਹੈ ਅਤੇ ਵੋਟਾਂ ਵੀ ਕੇਵਲ ਉਸ ਖੇਤਰ ਦੀਆਂ ਪੁਆਈਆਂ ਜਾਣ ਜਿਥੋਂ ਦੀਆਂ ਕਾਲੋਨੀਆਂ ਨਗਰ ਕੌਂਸਲ ਨੂੰ ਹੈਂਡ ਓਵਰ ਹੋ ਚੁੱਕੀਆਂ ਹਨ ਅਤੇ ਜਿਹੜੀਆਂ ਕਾਲੋਨੀਆਂ ਕੌਂਸਲ ਦੇ ਹੈਂਡ ਓਵਰ ਨਹੀਂ ਹੋਈਆਂ, ਉਨ੍ਹਾਂ ਨੂੰ ਵਾਰਡਬੰਦੀ ਵਿਚ ਸ਼ਾਮਿਲ ਨਾ ਕੀਤਾ ਜਾਵੇ |


Ad Position 22
No active advertisement
ਪਿਛਲੀ ਖ਼ਬਰ Ðਰੋਟਰੀ ਕਲੱਬ ਖਰੜ ਨੇ ਸਤੀਸ਼ ਸਲੂਜਾ ਦੀਆਂ ਮਰਨ ਉਪਰੰਤ ਅੱਖਾਂ ਦਾਨ ਕਰਵਾਈਆਂ <br/> ਅਗਲੀ ਖ਼ਬਰ ਡੀ. ਸੀ. ਸੀ. ਚੰਡੀਗੜ੍ਹ ਵਲੋਂ ਕਰੈੱਕ ਗੇਂਦਾਂ ਸਮੇਤ ਨਾਈਜੀਰੀਅਨ ਨਾਗਰਿਕ ਗਿ੍ਫ਼ਤਾਰ <br/>
Ad Position 24