ਖਰੜ, 2 ਜਨਵਰੀ (ਗੁਰਮੁੱਖ ਸਿੰਘ ਮਾਨ)-ਰੋਟਰੀ ਕਲੱਬ ਖਰੜ ਵਲੋਂ ਲੋਕਾਂ ਨੂੰ ਦਿ੍ਸ਼ਟੀ ਦਾ ਤੋਹਫ਼ਾ ਦੇਣ ਲਈ ਕਈ ਸਾਲਾਂ ਤੋਂ ਇਕ ਮੁਹਿੰਮ ਚਲਾਈ ਜਾ ਰਹੀ ਹੈ | ਇਸੇ ਲੜੀ ਤਹਿਤ ਕਲੱਬ ਵਲੋਂ ਯੁਮਨਾਨਗਰ (ਹਰਿਆਣਾ) ਦੇ ਉੱਘੇ ਵਪਾਰੀ ਪੀ. ਡੀ. ਜੀ. ਸਤੀਸ਼ ਸਲੂਜਾ ਦੀਆਂ ਮਰਨ ਉਪਰੰਤ ਅੱਖਾਂ ਦਾਨ ਕਰਵਾਈਆਂ ਗਈਆਂ ਹਨ | ਇਹ ਜਾਣਕਾਰੀ ਸਾਂਝੀ ਕਰਦਿਆਂ ਆਈ ਡੋਨੇਸ਼ਨ ਮੋਟੀਵੇਟਰ ਹਰਪ੍ਰੀਤ ਸਿੰਘ ਰੇਖੀ ਨੇ ਦੱਸਿਆ ਕਿ ਕਲੱਬ ਨੂੰ ਜਾਣਕਾਰੀ ਮਿਲੀ ਸੀ ਕਿ ਪੀ. ਡੀ. ਜੀ. ਸਤੀਸ਼ ਸਲੂਜਾ ਦਾ ਦਿਹਾਂਤ ਹੋ ਗਿਆ ਹੈ | ਇਸ ਦੇ ਚਲਦਿਆਂ ਕਲੱਬ ਵਲੋਂ ਉਨ੍ਹਾਂ ਦੇ ਪੁੱਤਰ ਰਮਨ ਸਲੂਜਾ ਸਾਬਕਾ ਪ੍ਰਧਾਨ ਰੋਟਰੀ ਯੁਮਨਾਨਗਰ ਨੂੰ ਅੱਖਾਂ ਦਾਨ ਕਰਨ ਵਾਸਤੇ ਬੇਨਤੀ ਕੀਤੀ ਗਈ ਅਤੇ ਉਨ੍ਹਾਂ ਦੀ ਸਹਿਮਤੀ ਤੋਂ ਬਾਅਦ ਰੌਸ਼ਨੀ ਆਈ ਬੈਂਕ ਦੀ ਟੀਮ ਨੂੰ ਬੁਲਾਇਆ ਗਿਆ, ਜਿਸ ਨੇ ਮਿ੍ਤਕ ਦੇ ਘਰ ਪਹੁੰਚ ਕੇ ਅੱਖਾਂ ਲੈਣ ਦੀ ਪ੍ਰਕਿਰਿਆ ਪੂਰੀ ਕੀਤੀ | ਰੋਟਰੀ ਜ਼ਿਲ੍ਹਾ ਗਵਰਨਰ (3080) ਰਵੀ ਪ੍ਰਕਾਸ਼ ਨੇ ਪਰਿਵਾਰ ਦੇ ਜਜ਼ਬੇ ਨੂੰ ਸਲਾਮ ਕਰਦਿਆਂ ਹੋਰਨਾਂ ਲੋਕਾਂ ਨੂੰ ਵੀ ਇਸ ਨੇਕ ਕਾਰਜ 'ਚ ਯੋਗਦਾਨ ਪਾਉਣ ਸੰਬੰਧੀ ਪ੍ਰੇਰਿਤ