11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਬਾਕਰਪੁਰ ਬੀੜ 'ਚੋਂ ਖੈਰ ਦੀ ਮਹਿੰਗੀ ਲੱਕੜ ਚੋਰੀ ਕਰਨ ਦੀ ਕੋਸ਼ਿਸ਼ <br/>

Ad Position 21
No active advertisement
ਅਜੀਤ ਡੈਸਕ 04-01-2026
ਡੇਰਾਬੱਸੀ, 3 ਜਨਵਰੀ (ਗੁਰਮੀਤ ਸਿੰਘ)-ਡੇਰਾਬੱਸੀ ਨੇੜੇ ਬਾਕਰਪੁਰ ਬੀੜ 'ਚੋਂ ਖੈਰ ਦੀ ਲੱਕੜ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਜੰਗਲਾਤ ਵਿਭਾਗ ਦੀ ਟੀਮ ਨੂੰ ਇਸ ਦੀ ਭਿਣਕ ਲੱਗਦੇ ਸਾਰ ਹੀ ਉਹ ਅੱਧੀ ਰਾਤ ਨੂੰ ਮੌਕੇ 'ਤੇ ਪਹੁੰਚ ਗਈ ਅਤੇ ਟੀਮ ਨੂੰ ਦੇਖ ਚੋਰ ਹਨ੍ਹੇਰੇ ਦਾ ਲਾਹਾ ਚੁੱਕਦੇ ਹੋਏ ਫ਼ਰਾਰ ਹੋ ਗਏ | ਮੌਕੇ ਤੋਂ ਖੈਰ ਦੀ ਲੱਕੜ ਨਾਲ ਭਰਿਆ ਕੈਂਟਰ ਅਤੇ ਛੋਟਾ ਹਾਥੀ ਵਿਭਾਗ ਨੇ ਕਬਜੇ ਵਿਚ ਲੈ ਕੇ ਚੋਰੀ ਦਾ ਮਾਮਲਾ ਦਰਜ ਕਰਦਿਆਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਚੋਰੀ ਕੀਤੀ ਜਾ ਰਹੀ ਲੱਕੜ ਦੀ ਕੀਮਤ ਕਰੀਬ 5 ਲੱਖ ਰੁ. ਦੱਸੀ ਜਾ ਰਹੀ ਹੈ | ਇਸ ਮਾਮਲੇ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਜੰਗਲਾਤ ਅਧਿਕਾਰੀ ਜੈ ਸਿੰਘ ਨੇ ਦੱਸਿਆ ਕਿ ਰਾਤ ਨੂੰ ਬੀੜ ਦੀ ਨਿਗਰਾਨੀ ਲਈ ਤਾਇਨਾਤ ਗਾਰਡ ਨੂੰ ਦਰੱਖ਼ਤ ਡਿੱਗਣ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਕਾਰਨ ਉਸ ਨੂੰ ਕੁਝ ਸ਼ੱਕ ਹੋਇਆ | ਉਸ ਨੇ ਇਸ ਦੀ ਸੂਚਨਾ ਆਪਣੇ ਅਫ਼ਸਰ ਨੂੰ ਦਿੱਤੀ | ਇਸ ਤੋਂ ਬਾਅਦ ਮੌਕੇ 'ਤੇ ਟੀਮ ਇਕੱਠੀ ਕਰਕੇ ਜਦੋਂ ਉਹ ਬੀੜ ਵਿਖੇ ਪਹੁੰਚੇ ਤਾਂ ਚੋਰ ਉਨ੍ਹਾਂ ਨੂੰ ਦੇਖ਼ ਕੇ ਫ਼ਰਾਰ ਹੋ ਗਏ | ਮੌਕੇ 'ਤੇ ਖ਼ੈਰ ਦੇ ਦਰੱਖ਼ਤ ਵੱਢ ਕੇ ਲੱਕੜ ਗੱਡੀਆਂ 'ਚ ਲੋਡ ਕੀਤੀ ਜਾ ਰਹੀ ਸੀ | ਟੀਮ ਵਲੋਂ ਮੌਕੇ ਤੋਂ ਜ਼ਬਤ ਕੀਤੇ ਵਾਹਨਾਂ ਦੇ ਦਸਤਾਵੇਜ਼ਾਂ ਦੀ ਪੜਤਾਲ ਕਰਕੇ ਮਾਲਕਾਂ ਤੱਕ ਪਹੁੰਚ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਡੇਰਾਬੱਸੀ ਵਿਖੇ ਘੱਗਰ ਦਰਿਆ 'ਚ ਡੀ-ਸਿਲਟਿੰਗ ਦੀ ਆੜ 'ਚ ਨਾਜਾਇਜ਼ ਮਾਈਨਿੰਗ ਹੋਣ ਦੇ ਦੋਸ਼ <br/> ਅਗਲੀ ਖ਼ਬਰ ਹਾਈਵੇਅ 'ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਰੋਹ ਦਾ ਮੁੱਖ ਸਰਗਨਾ ਕਾਬੂ <br/>
Ad Position 24