11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

42 ਸਾਲਾਂ ਬਾਅਦ ਵੀ 1984 ਹਰਿਆਣਾ ਦੇ ਪੀੜਤ ਇਨਸਾਫ਼ ਤੋਂ ਕੋਹਾਂ ਦੂਰ-ਦਰਸ਼ਨ ਸਿੰਘ ਘੋਲੀਆ <br/>

Ad Position 21
No active advertisement
ਅਜੀਤ ਡੈਸਕ 04-01-2026
ਚੰਡੀਗੜ੍ਹ, 3 ਜਨਵਰੀ (ਰਾਮ ਸਿੰਘ ਬਰਾੜ) 1984 ਵਿਚ ਹਰਿਆਣਾ ਦੇ ਹੋਂਦ ਚਿੱਲੜ ਗੁੜਗਾਂਓ, ਪਟੌਦੀ, ਗੂੜਾ ਮਹਿੰਦਰਗੜ੍ਹ ਸਮੇਤ ਹੋਰ ਇਲਾਕਿਆਂ ਵਿਚ ਹੋਏ ਭਿਆਨਕ ਸਿੱਖ ਕਤਲੇਆਮ ਨੂੰ 42 ਸਾਲ ਬੀਤ ਜਾਣ ਦੇ ਬਾਵਜੂਦ ਪੀੜਤ ਸਿੱਖ ਪਰਿਵਾਰ ਅਜੇ ਵੀ ਪੂਰੇ ਨਿਆਂ ਤੋਂ ਵਾਂਝੇ ਹਨ | ਦੋਸ਼ੀਆਂ ਨੂੰ ਸਜ਼ਾ ਨਾ ਮਿਲਣਾ ਅਤੇ ਪੀੜਤਾਂ ਨੂੰ ਉਨ੍ਹਾਂ ਦੇ ਹੱਕ ਨਾ ਮਿਲਣਾ ਕਾਰਨ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ | ਇਸ ਗੰਭੀਰ ਮਸਲੇ ਨੂੰ ਲੈ ਕੇ ਹੋਦ ਚਿੱਲੜ ਸਿੱਖ ਇਨਸਾਫ਼ ਕਮੇਟੀ ਵਲੋਂ ਚੰਡੀਗੜ੍ਹ ਦੇ ਪ੍ਰੈੱਸ ਕਲੱਬ ਵਿਚ ਅਹਿਮ ਐਮਰਜੈਂਸੀ ਮੀਟਿੰਗ ਅਤੇ ਪ੍ਰੈੱਸ ਕਾਨਫ਼ਰੰਸ ਕੀਤੀ ਗਈ | ਇਸ ਮੌਕੇ ਹਰਿਆਣਾ ਅਤੇ ਹੋਰ ਸੂਬਿਆਂ ਤੋਂ ਆਏ 1984 ਦੇ ਪੀੜਤ ਪਰਿਵਾਰਾਂ ਨੇ ਇਕਜੁੱਟ ਹੋ ਕੇ ਆਪਣੀ ਆਵਾਜ਼ ਬੁਲੰਦ ਕੀਤੀ ਅਤੇ ਇਨਸਾਫ਼ ਲਈ ਅਗਲੇ ਪੜਾਅ ਦੇ ਸੰਘਰਸ਼ 'ਤੇ ਵਿਚਾਰ ਕੀਤਾ | ਕਮੇਟੀ ਦੇ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ ਨੇ ਕਿਹਾ ਕਿ ਸਰਕਾਰਾਂ ਨੇ ਚਾਰ ਦਹਾਕਿਆਂ ਦੌਰਾਨ ਸਿਰਫ਼ ਭਰੋਸੇ ਅਤੇ ਐਲਾਨ ਹੀ ਕੀਤੇ ਹਨ ਪਰ ਜ਼ਮੀਨੀ ਪੱਧਰ 'ਤੇ ਪੀੜਤਾਂ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ | ਉਨ੍ਹਾਂ ਕਿਹਾ ਕਿ ਇਹ ਸਥਿਤੀ ਲੋਕਤੰਤਰਿਕ ਪ੍ਰਣਾਲੀ ਦੀ ਨਾਕਾਮੀ ਨੂੰ ਦਰਸਾਉਂਦੀ ਹੈ ਅਤੇ ਪੀੜਤ ਪਰਿਵਾਰਾਂ ਨਾਲ ਵੱਡਾ ਅਨਿਆਂ ਹੈ | ਭਾਈ ਘੋਲੀਆ ਨੇ ਐਲਾਨ ਕੀਤਾ ਕਿ 19 ਜਨਵਰੀ ਨੂੰ ਗੁੜਗਾਂਓ ਵਿਖੇ ਅਗਲੀ ਅਹਿਮ ਮੀਟਿੰਗ ਕਰਕੇ ਵੱਡੇ ਪੱਧਰ 'ਤੇ ਸੰਘਰਸ਼ ਦੀ ਸ਼ੁਰੂਆਤ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਜਦ ਤੱਕ ਹਰਿਆਣਾ ਦੇ ਪੀੜਤ ਪਰਿਵਾਰਾਂ ਨੂੰ ਨਿਆਂ, ਇਨਸਾਫ਼ ਅਤੇ ਸਰਕਾਰੀ ਨੌਕਰੀਆਂ ਨਹੀਂ ਮਿਲ ਜਾਂਦੀਆਂ, ਉਸ ਸਮੇਂ ਤੱਕ ਇਹ ਲੜਾਈ ਲਗਾਤਾਰ ਜਾਰੀ ਰਹੇਗੀ | ਇਸ ਦੌਰਾਨ ਪੀੜਤ ਪਰਿਵਾਰਾਂ ਵਲੋਂ ਸਰਕਾਰ ਵਲੋਂ ਦਿੱਤੇ ਗਏ ਨੌਕਰੀਆਂ ਦੇ ਨਿਯੁਕਤੀ ਪੱਤਰਾਂ ਨੂੰ ਰੱਦ ਕਰਨ ਦਾ ਵੀ ਐਲਾਨ ਵੀ ਕੀਤਾ ਗਿਆ | ਪੀੜਤਾਂ ਨੇ ਕਿਹਾ ਕਿ ਨੌਕਰੀਆਂ ਜਾਂ ਅਧੂਰੇ ਫ਼ਾਇਦੇ ਇਨਸਾਫ਼ ਦਾ ਬਦਲ ਨਹੀਂ ਹੋ ਸਕਦੇ ਅਤੇ ਦੋਸ਼ੀਆਂ ਨੂੰ ਸਜ਼ਾ ਮਿਲਣਾ ਹੀ ਅਸਲ ਨਿਆਂ ਹੈ | ਪ੍ਰੈੱਸ ਕਾਨਫ਼ਰੰਸ ਦੌਰਾਨ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਬਲਜਿੰਦਰ ਸਿੰਘ ਲੁੰਬਾ, ਪੀੜਤ ਰਾਮ ਸਿੰਘ ਗੁੜਗਾਂਓ, ਗੋਪਾਲ ਸਿੰਘ ਰੇਵਾੜੀ (ਹਰਿਆਣਾ), ਦਰਸ਼ਨ ਸਿੰਘ ਹੇਲੀਮੰਡੀ ਪਟੌਦੀ, ਅੰਕਿਤ ਕੁਮਾਰ, ਹਰਭਜਨ ਸਿੰਘ, ਰੋਬਿਨ ਕੌਰ ਗੁੜਗਾਂਓ, ਹਰਦੀਪ ਸਿੰਘ, ਰਵਿੰਦਰ ਸਿੰਘ ਹਰਿਆਣਾ, ਹਰਜੀਤ ਸਿੰਘ ਜਾਟੁਥਾਣਾ, ਅਮਰੀਕ ਸਿੰਘ, ਕੁਲਤਾਰ ਸਿੰਘ ਕਾਲਿਆਂਵਾਲੀ ਮੰਡੀ ਸਿਰਸਾ ਅਤੇ ਹਰਪ੍ਰੀਤ ਸਿੰਘ ਖ਼ਾਲਸਾ ਸਮੇਤ ਹੋਰ ਪੀੜਤ ਪਰਿਵਾਰ ਹਾਜ਼ਰ ਰਹੇ | ਪੀੜਤਾਂ ਨੇ ਆਪਣੇ ਦਰਦਨਾਕ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਉਹ ਆਪਣੀ ਆਵਾਜ਼ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਉਠਾਉਣ ਲਈ ਦਿ੍ੜ੍ਹ ਹਨ | ਅੰਤ ਵਿਚ ਭਾਈ ਦਰਸ਼ਨ ਸਿੰਘ ਘੋਲੀਆ ਨੇ ਸਮੂਹ ਸਿੱਖ ਸੰਸਥਾਵਾਂ, ਸਮਾਜਿਕ ਜਥੇਬੰਦੀਆਂ, ਮਨੁੱਖੀ ਅਧਿਕਾਰ ਸੰਸਥਾਵਾਂ ਅਤੇ ਇਨਸਾਫ਼ ਪਸੰਦ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ 1984 ਦੇ ਪੀੜਤਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹ ਕੇ ਇਸ ਸੰਘਰਸ਼ ਨੂੰ ਤਾਕਤ ਦੇਣ, ਤਾਂ ਜੋ ਪੀੜਤ ਪਰਿਵਾਰਾਂ ਨੂੰ ਅਖ਼ੀਰਕਾਰ ਨਿਆਂ, ਮਾਣ ਅਤੇ ਸਨਮਾਨ ਮਿਲ ਸਕੇ | ਜ਼ਿਕਰਯੋਗ ਹੈ ਕਿ 1984 ਦੇ ਹੋਂਦ ਚਿੱਲੜ ਕਤਲੇਆਮ ਦੇ ਪੀੜਤਾਂ ਲਈ ਇਨਸਾਫ਼ ਦੀ ਲੜਾਈ ਨੂੰ ਲਗਾਤਾਰ ਜਿਊਾਦਾ ਰੱਖਣ ਵਾਲੇ ਦਰਸ਼ਨ ਸਿੰਘ ਘੋਲੀਆ ਦੀ ਭੂਮਿਕਾ ਸਲਾਹੁਣਯੋਗ ਹੀ ਨਹੀਂ ਸਗੋਂ ਇਤਿਹਾਸਕ ਹੈ | ਚਾਰ ਦਹਾਕਿਆਂ ਤੋਂ ਵੱਧ ਸਮੇਂ ਤੋਂ ਪੀੜਤ ਪਰਿਵਾਰਾਂ ਦੇ ਦਰਦ, ਦੁੱਖ ਅਤੇ ਅਧਿਕਾਰਾਂ ਦੀ ਆਵਾਜ਼ ਬਣ ਕੇ ਖੜ੍ਹੇ ਭਾਈ ਦਰਸ਼ਨ ਸਿੰਘ ਘੋਲੀਆ ਨੇ ਬਿਨਾਂ ਥੱਕੇ, ਬਿਨਾਂ ਡਰੇ ਇਹ ਸੰਘਰਸ਼ ਜਾਰੀ ਰੱਖਿਆ ਹੋਇਆ ਹੈ | ਜਦੋਂ ਸਰਕਾਰਾਂ ਬਦਲਦੀਆਂ ਰਹੀਆਂ ਅਤੇ ਵਾਅਦੇ ਸਿਰਫ਼ ਕਾਗ਼ਜ਼ਾਂ ਤੱਕ ਸੀਮਤ ਰਹੇ, ਉਸ ਵੇਲੇ ਭਾਈ ਦਰਸ਼ਨ ਸਿੰਘ ਘੋਲੀਆ ਨੇ ਸੜਕਾਂ ਤੋਂ ਲੈ ਕੇ ਪ੍ਰੈੱਸ ਕਲੱਬਾਂ ਅਤੇ ਰਾਸ਼ਟਰੀ ਮੰਚਾਂ ਤੱਕ ਪੀੜਤਾਂ ਦੀ ਗੂੰਜਦਾਰ ਆਵਾਜ਼ ਪਹੁੰਚਾਈ | ਉਨ੍ਹਾਂ ਦੀ ਅਗਵਾਈ ਹੇਠ ਹੋਦ ਚਿੱਲੜ ਸਿੱਖ ਇਨਸਾਫ਼ ਕਮੇਟੀ ਨੇ ਨਾ ਸਿਰਫ਼ ਪੀੜਤ ਪਰਿਵਾਰਾਂ ਨੂੰ ਇਕਜੁੱਟ ਕੀਤਾ ਸਗੋਂ ਦੇਸ਼ ਅਤੇ ਵਿਦੇਸ਼ ਵਿਚ ਵੀ ਇਸ ਅਨਿਆਂ ਖ਼ਿਲਾਫ਼ ਚੇਤਨਾ ਪੈਦਾ ਕੀਤੀ | ਭਾਈ ਦਰਸ਼ਨ ਸਿੰਘ ਘੋਲੀਆ ਦੀ ਇਹ ਦਿ੍ੜ੍ਹਤਾ ਕਿ ਨੌਕਰੀ ਜਾਂ ਮਾਲੀ ਸਹਾਇਤਾ ਇਨਸਾਫ਼ ਦਾ ਬਦਲ ਨਹੀਂ, ਦੋਸ਼ੀਆਂ ਦੀ ਸਜ਼ਾ ਹੀ ਅਸਲ ਨਿਆਂ ਹੈ, ਉਨ੍ਹਾਂ ਨੂੰ ਇਕ ਸੱਚਾ ਸੰਘਰਸ਼ੀ ਆਗੂ ਸਾਬਤ ਕਰਦੀ ਹੈ | ਅੱਜ ਉਹ ਸਿਰਫ਼ ਇਕ ਵਿਅਕਤੀ ਨਹੀਂ ਰਹੇ ਸਗੋਂ 1984 ਦੇ ਪੀੜਤਾਂ ਦੀ ਆਸ, ਹੌਂਸਲੇ ਅਤੇ ਅਡਿੱਗ ਇਰਾਦੇ ਦੀ ਨਿਸ਼ਾਨੀ ਬਣ ਚੁੱਕੇ ਹਨ |

Ad Position 22
No active advertisement
ਪਿਛਲੀ ਖ਼ਬਰ ਵਾਹਨਾਂ 'ਚ ਵਰਤੋਂ ਹੋਣ ਵਾਲੇ ਸਾਮਾਨ ਨੂੰ ਜਾਅਲੀ ਲੇਬਲ ਲਗਾ ਕੇ ਮਾਰਕੀਟ 'ਚ ਵੇਚਣ ਦੇ ਗੋਰਖਧੰਦੇ ਦਾ ਪਰਦਾਫ਼ਾਸ਼ ਮਾਲਕ... ਅਗਲੀ ਖ਼ਬਰ ਚੰਡੀਗੜ੍ਹ ਅਧਿਆਪਕ ਸੰਘ ਦੇ ਇਕ ਵਫ਼ਦ ਨੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨਾਲ ਕੀਤੀ ਮੁਲਾਕਾਤ <br/>
Ad Position 24