ਜ਼ੀਰਕਪੁਰ, 3 ਜਨਵਰੀ (ਮਨਿੰਦਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਏ. ਐਸ. ਪੀ. ਗਜਲਪ੍ਰੀਤ ਕੌਰ ਦੀ ਅਗਵਾਈ ਹੇਠ ਸੂਚਨਾ ਦੇ ਆਧਾਰ 'ਤੇ ਭਬਾਤ ਦੇ ਗੋਦਾਮ ਖੇਤਰ ਵਿਖੇ ਛਾਪੇਮਾਰੀ ਕਰਕੇ ਵਾਹਨਾਂ 'ਚ ਵਰਤੋਂ ਹੋਣ ਵਾਲੇ ਸਾਮਾਨ ਨੂੰ ਜਾਅਲੀ ਲੇਬਲ ਲਗਾ ਕੇ ਅਸਲੀ ਦੱਸ ਕੇ ਵੇਚਣ ਦੇ ਗੋਰਖਧੰਦੇ ਦਾ ਪਰਦਾਫ਼ਾਸ਼ ਕੀਤਾ ਹੈ | ਪੁਲਿਸ ਨੇ ਕੰਪਨੀ ਦੇ ਮਾਲਕ ਸੰਦੀਪ ਕੌਸ਼ਿਕ ਵਾਸੀ ਐਵਰਗਰੀਨ ਰੈਜ਼ੀਡੈਂਸੀ ਪੀਰਮੁਛੱਲਾ ਵਿਰੁੱਧ ਬੀ. ਐਨ. ਐਸ. ਦੀ ਧਾਰਾ 318 (4), 125 ਅਤੇ ਈ. ਸੀ. ਐਕਟ ਦੀ ਧਾਰਾ 7 ਦੇ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ | ਹਾਸਿਲ ਜਾਣਕਾਰੀ ਅਨੁਸਾਰ ਗੋਦਾਮ ਖੇਤਰ ਵਿਚ ਪੈਂਦੀ ਮੋਦੀ ਕੁੰਜ ਸੁਸਾਇਟੀ ਦੇ ਨੇੜੇ ਲੰਬੇ ਸਮੇਂ ਤੋਂ ਨਕਲੀ ਇੰਜਣ ਤੇਲ, ਗੀਅਰ ਤੇਲ, ਗਰੀਸ ਤੇ ਕੁਲੈਂਟ ਬਣਾਉਣ ਤੇ ਅੱਗੇ ਇਸ ਨੂੰ ਮਾਰਕੀਟ ਵਿਚ ਵੇਚਣ ਦਾ ਕੰਮ ਗੁਪਤ ਰੂਪ ਵਿਚ ਚੱਲ ਰਿਹਾ ਸੀ | ਛਾਪੇਮਾਰੀ ਦੌਰਾਨ ਪਤਾ ਚੱਲਿਆ ਕਿ ਉਕਤ ਦੋਸ਼ੀ ਪੁਰਾਣੇ ਤੇ ਵਾਹਨਾਂ 'ਚੋਂ ਕੱਢੇ ਤੇਲ ਵਿਚ ਰੰਗ ਤੇ ਰਸਾਇਣ ਮਿਲਾ ਕੇ ਇਸ ਨੂੰ ਨਾਮਵਰ ਕੰਪਨੀਆਂ ਦੇ ਲੁਬਰੀਕੈਂਟ ਵਜੋਂ ਤਿਆਰ ਕਰ ਰਿਹਾ ਹੈ | ਇਸ ਤੋਂ ਬਾਅਦ ਇਸ ਨੂੰ ਪੈਕ ਕਰਕੇ ਨਕਲੀ ਸਟਿੱਕਰ ਤੇ ਲੇਬਲ ਦੀ ਵਰਤੋਂ ਕਰਕੇ ਬਾਜ਼ਾਰ ਵਿਚ ਅਸਲੀ ਉਤਪਾਦਾਂ ਵਜੋਂ ਸਪਲਾਈ ਕਰ ਰਿਹਾ ਹੈ | ਪੁਲਿਸ ਦੇ ਅਨੁਸਾਰ ਇਹ ਧੋਖਾਧੜੀ ਦੀ ਕਾਰਵਾਈ 'ਈ. ਐਸ. ਪੀ. ਇੰਟਰਪ੍ਰਾਈਜਜ਼' ਅਤੇ 'ਸ੍ਰੀ ਰਾਮ ਆਇਲ ਟ੍ਰੇਡਰਜ਼' ਦੇ ਨਾਂਅ ਹੇਠ ਚਲਾਈ ਜਾ ਰਹੀ ਸੀ | ਛਾਪੇਮਾਰੀ ਦੌਰਾਨ ਗੋਦਾਮ ਵਿਚੋਂ ਵੱਡੀ ਮਾਤਰਾ ਵਿਚ ਨਕਲੀ ਇੰਜਣ ਤੇਲ, ਗੀਅਰ ਤੇਲ, ਗਰੀਸ ਤੇ ਕੁਲੈਂਟ ਸਮੇਤ ਖਾਲੀ ਡਰੰਮ, ਕੈਪ, ਨਕਲੀ ਸਟਿੱਕਰ, ਲੇਬਲ ਤੇ ਪੈਕਿੰਗ ਸਮੱਗਰੀ ਬਰਾਮਦ ਕੀਤੀ ਗਈ | ਮਾਮਲੇ ਦੀ ਮੁੱਢਲੀ ਜਾਂਚ ਦੌਰਾਨ ਪਤਾ ਚੱਲਿਆ ਹੈ ਕਿ ਇਹ ਨਕਲੀ ਲੁਬਰੀਕੈਂਟ ਜ਼ੀਰਕਪੁਰ, ਮੁਹਾਲੀ, ਚੰਡੀਗੜ੍ਹ ਤੇ ਪੰਚਕੂਲਾ ਸਮੇਤ ਟ੍ਰਾਈਸਿਟੀ ਖੇਤਰ ਵਿਚ ਸਪਲਾਈ ਕੀਤਾ ਜਾ ਰਿਹਾ ਸੀ | ਇਸ ਮੌਕੇ ਏ. ਐਸ. ਪੀ. ਗਜਲਪ੍ਰੀਤ ਕੌਰ ਨੇ ਦੱਸਿਆ ਕਿ ਮਾਮਲੇ ਦੀ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਇਸ ਕੰਮ ਵਿਚ ਇਕ ਤੋਂ ਵੱਧ ਵਿਅਕਤੀ ਸ਼ਾਮਿਲ ਹੋ ਸਕਦੇ ਹਨ | ਉਨ੍ਹਾਂ ਕਿਹਾ ਕਿ ਪੁਲਿਸ ਉਨ੍ਹਾਂ ਖੇਤਰਾਂ ਦੀ ਵੀ ਜਾਂਚ ਕਰ ਰਹੀ ਹੈ, ਜਿਥੇ ਕਿ ਇਹ ਨਕਲੀ